
ਪੰਛੀ ਟਕਰਾਉਣ ਮਗਰੋਂ ਪਾਇਲਟ ਨੇ ਕਰਵਾਈ ਐਮਰਜੈਂਸੀ ਲੈਂਡਿੰਗ
ਹਰਿਆਣਾ- ਹਰਿਆਣਾ ਦੇ ਸ਼ਹਿਰ ਅੰਬਾਲਾ ਵਿਚ ਸਵੇਰੇ ਫ਼ੌਜ ਦੇ ਇਕ ਜੈਗੂਆਰ ਜਹਾਜ਼ ਦੀ ਐਮਰਜੈਂਸੀ ਕਰਵਾਉਣੀ ਪਈ, ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਅੰਬਾਲਾ ਏਅਰ ਫੋਰਸ ਸਟੇਸ਼ਨ ਤੋਂ ਉਡੇ ਜਹਾਜ਼ ਨਾਲ ਇਕ ਪੰਛੀ ਟਕਰਾ ਗਿਆ। ਜਿਸ ਤੋਂ ਬਾਅਦ ਜਦੋਂ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਤਾਂ ਜਹਾਜ਼ ਦਾ ਕਾਫ਼ੀ ਮਲਬਾ ਰਿਹਾਇਸ਼ੀ ਇਲਾਕਿਆਂ 'ਤੇ ਡਿੱਗ ਗਿਆ।
IAF's Jaguar fighter jet crashes in Ambala
ਇਸ ਦੌਰਾਨ ਘਰਾਂ ਵਿਚ ਪਏ ਸਮਾਨ ਦਾ ਮਲਬਾ ਡਿੱਗਣ ਨਾਲ ਕਾਫ਼ੀ ਨੁਕਸਾਨ ਹੋ ਗਿਆ। ਆਈਏਐਫ ਦੇ ਸੂਤਰਾਂ ਮੁਤਾਬਕ ਪੰਛੀ ਦੇ ਟਕਰਾਉਣ ਮਗਰੋਂ ਜੈਗੂਆਰ ਪਾਇਲਟ ਨੇ ਤੇਲ ਵਾਲਾ ਟੈਂਕ ਲੜਾਕੂ ਜਹਾਜ਼ ਤੋਂ ਸੁੱਟ ਦਿੱਤਾ ਤਾਂ ਜੋ ਜਹਾਜ਼ ਨੂੰ ਅੱਗ ਨਾਲ ਲੱਗ ਸਕੇ। ਇਸ ਦੌਰਾਨ ਜਹਾਜ਼ ਵਿਚ ਕੁੱਝ ਛੋਟੇ ਅਭਿਆਸੀ ਬੰਬ ਵੀ ਸਨ, ਜਿਨ੍ਹਾਂ ਨੂੰ ਵੀ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਦੱਸ ਦਈਏ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਜਹਾਜ਼ ਦਾ ਪਾਇਲਟ ਵੀ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਜਿਸ ਨੇ ਸਮਾਂ ਰਹਿੰਦੇ ਹੀ ਅਪਣੇ ਆਪ ਨੂੰ ਬਾਹਰ ਕੱਢ ਲਿਆ ਸੀ। ਦੇਖੋ ਵੀਡੀਓ....