
ਕਾਂਗਰਸ ਜਨਰਲ ਸਕੱਤਰ ਪਿਯੰਕਾ ਗਾਂਧੀ ਵਾਡਰਾ ਨੇ ਆਗਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਤਰ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮੇਟੀ ਵਲੋਂ
ਨਵੀਂ ਦਿੱਲੀ, 26 ਜੂਨ : ਕਾਂਗਰਸ ਜਨਰਲ ਸਕੱਤਰ ਪਿਯੰਕਾ ਗਾਂਧੀ ਵਾਡਰਾ ਨੇ ਆਗਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਤਰ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮੇਟੀ ਵਲੋਂ ਹਾਲ ਹੀ 'ਚ ਦਿਤੇ ਗਏ ਹਿਕ ਨੋਟਿਸ ਨੂੰ ਲੈ ਕੇ ਸ਼ੁਕਰਵਾਰ ਨੂੰ ਕਿਹਾ ਕਿ ਰਾਜ ਸਰਕਾਰ ਅਪਣੇ ਵਿਭਾਗਾਂ ਰਾਹੀਂ ਭਾਵੇਂ ਜਿਨੀ ਮਰਜ਼ੀ ਧਮਕੀਆਂ ਦੇਣ, ਪਰ ਉਹ ਇੰਦਰਾ ਗਾਂਧੀ ਦੀ ਪੋਤੀ ਹੈ ਅਤੇ ਜਨਤਾ ਦੇ ਪ੍ਰਤੀ ਫਰਜ਼ ਨਿਭਾਉਂਦੇ ਹੋਏ ਉਨ੍ਹਾਂ ਦੇ ਸਾਹਮਣੇ ਸੱਚਾਈ ਰਖਦੀ ਰਹਾਂਗੀ। ਉਨ੍ਹਾਂ ਨੇ ਟਵੀਟ ਕੀਤਾ, ''ਜਨਤਾ ਦੇ ਇਕ ਸੇਵਕ ਦੇ ਤੌਰ 'ਤੇ ਮੇਰਾ ਫਰਜ਼ ਯੁਪੀ ਦੀ ਜਨਤਾ ਪ੍ਰਤੀ ਹੈ, ਅਤੇ ਉਹ ਫਰਜ਼ ਸੱਚਾਈ ਨੂੰ ਉਨ੍ਹਾਂ ਦੇ ਸਾਹਮਣੇ ਰਖਣ ਦਾ ਹੈ। ਕਿਸੇ ਸਰਕਾਰੀ ਬੇਬੁਨਿਆਦ ਦੋਸ਼ਾਂ ਅੱਗੇ ਰਖਣਾ ਨਹੀਂ ਹੈ।(ਪੀਟੀਆਈ)