ਮੁੰਬਈ ਧਮਾਕਿਆਂ ਦੇ ਦੋਸ਼ੀ ਯੂਸਫ਼ ਮੇਮਨ ਦੀ ਜੇਲ 'ਚ ਮੌਤ
Published : Jun 27, 2020, 10:10 am IST
Updated : Jun 27, 2020, 10:10 am IST
SHARE ARTICLE
File Photo
File Photo

ਸਾਲ 1993 'ਚ ਮੁੰਬਈ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਦੋਸ਼ੀ ਅਤੇ ਭਗੌੜਾ ਦੋਸ਼ੀ ਟਾਈਗਰ ਮੇਮਨ ਦੀ ਮਹਾਰਾਸ਼ਟਰ ਦੇ ਨਾਸਿਕ

ਮੁੰਬਈ, 26 ਜੂਨ : ਸਾਲ 1993 'ਚ ਮੁੰਬਈ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਦੋਸ਼ੀ ਅਤੇ ਭਗੌੜਾ ਦੋਸ਼ੀ ਟਾਈਗਰ ਮੇਮਨ ਦੀ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਸਥਿਤ ਨਾਸਿਕ ਰੋਡ ਜੇਲ 'ਚ ਸ਼ੁਕਰਵਾਰ ਨੂੰ ਮੌਤ ਹੋ ਗਈ। ਇਕ ਅਧਿਕਾਰੀ ਨੇ ਦਸਿਆ ਕਿ 57 ਸਾਲਾ ਮੇਮਨ ਨੇ ਸ਼ੁਕਰਵਾਰ ਸਵੇਰੇ ਛਾਤੀ 'ਚ ਦਰਦ ਅਤੇ ਸਾਹ ਲੈਣ 'ਚ ਦਿੱਕਤ ਦੀ ਸ਼ਿਕਾਇਤ ਕੀਤੀ ਸੇ। ਉਨ੍ਹਾਂ ਦਸਿਆ ਕਿ ਮੇਮਨ ਨੂੰ ਜ਼ਿਲਾ ਸਦਰ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਕਰੀਬ ਪੌਣੇ 11 ਵਜੇ ਉਸ ਦੀ ਮੌਤ ਹੋ ਗਈ। ਨਾਸਿਕ ਦੇ ਪੁਲਿਸ ਕਮਿਸ਼ਨਰ ਵਿਸ਼ਵਾਸ ਨਾਂਗਰੇ ਪਾਟਿਲ ਨੇ ਯੂਸਫ਼ ਮੇਮਨ ਦੀ ਮੌਤ ਦੀ ਪੁਸ਼ਟੀ ਕੀਤੀ।

FileFile

ਟਾਈਗਰ ਮੇਮਨ ਅਤੇ ਭਗੌੜਾ ਗੈਂਗਸਟਰ ਦਾਊਦ ਇਬਰਾਹਿਮ ਨੂੰ ਜਿਥੇ ਮੁੰਬਈ ਧਮਾਕਿਆਂ ਦਾ ਮਾਸਟਰਮਾਈਂਡ ਦਸਿਆ ਜਾਂਦਾ ਹੈ, ਉਥੇ ਹੀ ਯੂਸਫ਼ 'ਤੇ ਮੁੰਬਈ 'ਚ ਅਲ ਹੁਸੈਨੀ ਬਿਲਡਿੰਗ ਸਥਿਤ ਅਪਣੇ ਫ਼ਲੈਟ ਅਤੇ ਗੈਰਾਜ਼ ਨੂੰ ਅਤਿਵਾਦੀ ਗਤੀਵਿਧੀਆਂ ਲਈ ਉਪਲਬਧ ਕਰਵਾਉਣ ਦਾ ਦੋਸ਼ ਸੀ।ਵਿਸ਼ੇਸ਼ ਟਾਡਾ ਕੋਰਟ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਮਾਮਲੇ 'ਚ ਗ੍ਰਿਫਤਾਰ ਇਕ ਹੋਰ ਮੇਮਨ ਬੰਧੂ ਯਾਕੂਬ ਮੇਮਨ ਨੂੰ 2015 'ਚ ਫਾਂਸੀ ਦੇ ਦਿਤੀ ਗਈ ਸੀ। ਮੁੰਬਈ 'ਚ 12 ਮਾਰਚ 1993 ਨੂੰ ਹੋਏ ਧਮਾਕਿਆਂ 'ਚ ਘੱਟੋ-ਘੱਟ 250 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਸਨ।  (ਪੀਟੀਆਈ)



 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM
Advertisement