
'ਗ੍ਰਹਿ ਮੰਤਰਾਲਾ ਨੇ 24 ਮਈ ਨੂੰ ਪ੍ਰਾਪਤ ਇਕ ਚਿੱਠੀ ’ਤੇ ਧਿਆਨ ਦੇਣ ਤੋਂ ਬਾਦਅ ਕੀਤੀ ਸੀ ਵਿਸ਼ੇਸ਼ ਕੈਗ ਆਡਿਟ ਦੀ ਸਿਫ਼ਾਰਸ਼'
ਨਵੀਂ ਦਿੱਲੀ: ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੀ ‘ਮੁੜਉਸਾਰੀ’ ’ਚ ਕਥਿਤ ‘ਬੇਨਿਯਮੀਆਂ’ ਅਤੇ ਨਿਯਮਾਂ ਦੀ ਉਲੰਘਣਾ’ ਦਾ ਵਿਸ਼ੇਸ਼ ਆਡਿਟ ਕਰਨਗੇ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਉਪਰਾਜਪਾਲ ਵੀ.ਕੇ. ਸਕਸੇਨਾ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਦਸਿਆ ਕਿ ਗ੍ਰਹਿ ਮੰਤਰਾਲਾ ਨੇ 24 ਮਈ ਨੂੰ ਪ੍ਰਾਪਤ ਇਕ ਚਿੱਠੀ ’ਤੇ ਧਿਆਨ ਦੇਣ ਤੋਂ ਬਾਦਅ ਵਿਸ਼ੇਸ਼ ਕੈਗ ਆਡਿਟ ਦੀ ਸਿਫ਼ਾਰਸ਼ ਕੀਤੀ ਸੀ।
ਇਹ ਵੀ ਪੜ੍ਹੋ: 106 ਸਾਲਾ ਦਾਦੀ ਰਾਮਬਾਈ ਨੇ ਫਿਰ ਰਚਿਆ ਇਤਿਹਾਸ, 18ਵੀਂ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤੇ 2 ਸੋਨ ਤਮਗ਼ੇ
ਉਨ੍ਹਾਂ ਦਾਅਵਾ ਕੀਤਾ ਕਿ ਚਿੱਠੀ ਉਪਰਾਜਪਾਲ ਦਫ਼ਤਰ ਤੋਂ ਪ੍ਰਾਪਤ ਹੋਈ ਸੀ ਅਤੇ ਇਸ ’ਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੀ ‘ਮੁੜਉਸਾਰੀ’ ’ਚ ‘ਗੰਭੀਰ ਅਤੇ ਪਹਿਲੀ ਨਜ਼ਰੇ ਵਿੱਤੀ ਬੇਨਿਯਮੀਆਂ’ ਵਲ ਇਸ਼ਾਰਾ ਕੀਤਾ ਗਿਆ ਸੀ।ਮੁੱਖ ਮੰਤਰੀ ਦਫ਼ਤਰ ਜਾਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।