
29 ਅਤੇ 30 ਜੂਨ ਨੂੰ ਚੁਰਾਚਾਂਦਪੁਰ ਦੇ ਰਾਹਤ ਕੈਂਪਾਂ ’ਚ ਜਾਣਗੇ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਉਣ ਵਾਲੀ 29 ਅਤੇ 30 ਜੂਨ ਨੂੰ ਹਿੰਸਾ ਪ੍ਰਭਾਵਤ ਮਣੀਪੁਰ ਦਾ ਦੌਰਾ ਕਰਨਗੇ।
ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਟਵੀਟ ਕਰ ਕੇ ਕਿਹਾ, ‘‘ਰਾਹੁਲ ਗਾਂਧੀ ਜੀ 29 ਅਤੇ 30 ਜੂਨ ਨੂੰ ਮਣੀਪੁਰ ਦਾ ਦੌਰਾਨ ਕਰਨਗੇ। ਉਹ ਇੰਫ਼ਾਲ ਅਤੇ ਚੁਰਾਚਾਂਦਪੁਰ ’ਚ ਰਾਹਤ ਕੈਂਪਾਂ ’ਚ ਜਾਣਗੇ ਅਤੇ ਸਮਾਜਕ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨਗੇ।’’
ਵੇਣੁਗੋਪਾਲ ਅਨੁਸਾਰ ਮਣੀਪੁਰ ਪਿਛਲੇ 2 ਮਹੀਨਿਆਂ ਤੋਂ ਹਿੰਸਾ ਦੀ ਅੱਗ ’ਚ ਝੁਲਸ ਰਿਹਾ ਹੈ ਅਤੇ ਇਸ ਵੇਲੇ ਇੱਥੇ ਮਰਹਮ ਲਾਉਣ ਦੀ ਜ਼ਰੂਰਤ ਹੈ, ਤਾਕਿ ਸ਼ਾਂਤੀ ਵਲ ਵਧਿਆ ਜਾ ਸਕੇ।
ਮਣੀਪੁਰ ’ਚ ਮੇਟੀਤੀ ਅਤੇ ਕੁਕੀ ਲੋਕਾਂ ਵਿਚਕਾਰ ਮਈ ਦੀ ਸ਼ੁਰੂਆਤ ’ਚ ਭੜਕੀ ਹਿੰਸਾ ’ਚ 120 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ।