
Madhya Pradesh Sikh News: ਪੀੜਤਾਂ ਦੀ ਸੁਣਵਾਈ ਕਰਨ ਵਾਲੀ ਕੋਈ ਵੀ ਸਿੱਖ ਸੰਸਥਾ, ਪੰਥਕ ਜਥੇਬੰਦੀਆਂ ਜਾਂ ਰਾਜਨੀਤਕ ਸ਼ਖ਼ਸੀਅਤ ਸਾਹਮਣੇ ਨਹੀਂ ਆ ਰਹੀ।
Dabangs brutally beat Sikh husband and wife In Madhya Pradesh News: ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ’ਚ ਘੱਟ ਗਿਣਤੀਆਂ ਤੇ ਖ਼ਾਸ ਕਰ ਕੇ ਸਿੱਖਾਂ ਉਪਰ ਦਬੰਗਾਂ ਵਲੋਂ ਹਮਲੇ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਉਨ੍ਹਾਂ ਦੀ ਸੁਣਵਾਈ ਕਰਨ ਵਾਲੀ ਕੋਈ ਵੀ ਸਿੱਖ ਸੰਸਥਾ, ਪੰਥਕ ਜਥੇਬੰਦੀਆਂ ਜਾਂ ਰਾਜਨੀਤਕ ਸ਼ਖ਼ਸੀਅਤ ਸਾਹਮਣੇ ਨਹੀਂ ਆ ਰਹੀ।
ਇਹ ਵੀ ਪੜ੍ਹੋ: Health News: ਇਨ੍ਹਾਂ ਘਰੇਲੂ ਤਰੀਕਿਆਂ ਨਾਲ ਇੰਜ ਪਾਉ ਲੱਕ ਦਰਦ ਤੋਂ ਰਾਹਤ
ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਬਦੇਸ਼ਾ ਦੇ ਪਿੰਡ ਆਮਖੇੜਾ ਦੇ ਸਿੱਖ ਵਿਅਕਤੀ ਜੈ ਸਿੰਘ ਅਤੇ ਉਸ ਦੀ ਪਤਨੀ ਨੂੰ ਦਬੰਗਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। ਸੱਚਖੰਡ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਮੀਤ ਸਿੰਘ ਪਿੰਕਾ ਨਾਲ ਗੱਲਬਾਤ ਕਰਦਿਆਂ ਜੈ ਸਿੰਘ ਨੇ ਦਸਿਆ ਕਿ ਉਸ ਕੋਲ ਸਿਰਫ਼ ਇਕ ਏਕੜ ਜ਼ਮੀਨ ਹੈ ਜਿਸ ਨਾਲ ਉਹ ਅਪਣੇ ਪ੍ਰਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਪਰ ਪਿੰਡ ਦੇ ਕੁੱਝ ਦਬੰਗ ਵਿਅਕਤੀਆਂ ਨੇ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰੋਕਣ ਤੋਂ ਬਾਅਦ ਉਕਤ ਦਬੰਗਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਪਤਨੀ ਸਮੇਤ ਜ਼ਖ਼ਮੀ ਕਰ ਦਿਤਾ। ਜਦ ਉਹ ਪੁਲਿਸ ਥਾਣਾ ਮੁਗਲ ਸਰਾਏ ਵਿਖੇ ਪੁੱਜੇ ਤਾਂ ਪੁਲਿਸ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (27 ਜੂਨ 2024)
ਹਰਮੀਤ ਸਿੰਘ ਪਿੰਕਾ ਨੇ ਜਿਥੇ ਤਖ਼ਤਾਂ ਦੇ ਜਥੇਦਾਰਾਂ ਸਮੇਤ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਪੀੜਤ ਦੀ ਸਾਰ ਲੈਣ ਦੀ ਅਪੀਲ ਕੀਤੀ ਹੈ, ਉੱਥੇ ਵੱਖ ਵੱਖ ਰਾਜਨੀਤਕ ਪਾਰਟੀਆਂ ’ਚੋਂ ਭਾਜਪਾ ਵਿਚ ਸ਼ਾਮਲ ਹੋਏ ਸਿੱਖ ਆਗੂਆਂ ਨੂੰ ਸੁਆਲ ਕੀਤਾ ਹੈ ਕਿ ਉਹ ਇਸ ਮਾਮਲੇ ਵਿਚ ਚੁੱਪ ਕਿਉਂ ਹਨ?
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਆਖਿਆ ਕਿ ਜਦੋਂ ਮੱਧ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਹੈ ਤਾਂ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਿੱਖ ਆਗੂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਸਿੱਖਾਂ ਉਪਰ ਹੋਣ ਵਾਲੇ ਹਮਲਿਆਂ ਮੌਕੇ ਚੁੱਪ ਕਿਉਂ ਰਹਿੰਦੇ ਹਨ? ਇਸ ਮਾਮਲੇ ਸਬੰਧੀ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸੰਪਰਕ ਨਹੀਂ ਹੋ ਸਕਿਆ।
(For more news apart from Madhya Pradesh Sikh News: , stay tuned to Rozana Spokesman)