
8 ਮੌਤਾਂ, 60 ਤੋਂ ਵੱਧ ਜਖ਼ਮੀ
ਮਨੀਲਾ- ਉੱਤਰੀ ਫਿਲੀਪੀਨਜ਼ ਵਿਚ ਲੁਜੋਨ ਟਾਪੂ ਵਿਚ ਤੇਜ਼ ਭੂਚਾਲ ਆਉਣ ਨਾਲ 8 ਲੋਕਾਂ ਦੀ ਮੌਤ ਅਤੇ 60 ਲੋਕ ਜਖ਼ਮੀ ਹੋ ਗਏ ਹਨ ਅਤੇ ਕਾਫ਼ੀ ਨੁਕਸਾਨ ਵੀ ਹੋਇਆ ਹੈ। ਭੂਚਾਲ ਨੇ ਕੁੱਝ ਕ ਪਲਾਂ ਵਿਚ ਲੱਕੜੀ ਦੇ ਬਣੇ ਘਰਾਂ ਨੂੰ ਅਤੇ ਹੋਰ ਕਾਫ਼ੀ ਘਰਾਂ ਨੂੰ ਤਬਾਹ ਕਰ ਦਿੱਤਾ। ਰੋਲਡਾਨ ਐਸਡੀਕਲ ਨੇ ਰਾਜਧਾਨੀ ਬਾਸਕੋ ਸ਼ਹਿਰ ਦੇ ਫੋਨ ਦੁਆਰਾ ਐਸੋਸੀਏਟਡ ਪ੍ਰੈਸ ਨੂੰ ਜਾਣਕਾਰੀ ਦਿੱਤੀ ਅਤੇ ਪ੍ਰੈਸ ਮੌਕੇ ਤੇ ਮਦਦ ਲਈ ਪਹੁੰਚੀ।
Earthquake
ਬਾਟਨੇਸ ਦੇ ਗਵਰਨਰ ਮਾਰਿਲੋ ਕਾਯਕੋ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ 4.16 ਮਿੰਟ ਤੇ 5.4 ਦੀ ਤੀਬਰਤਾ ਵਾਲੇ ਪਹਿਲੇ ਭੂਚਾਲ ਕਾਰਨ 5 ਲੋਕਾਂ ਦੀ ਮੌਤ ਹੋਈ ਸੀ। ਉਹਨਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਇਟਬਾਯਟ ਸ਼ਹਿਰ ਤੋਂ 12 ਕਿਲੋਮੀਟਰ ਦੂਰ ਉੱਤਰ-ਪੂਰਬ ਚ 12 ਕਿਲੋਮੀਟਰ ਦੀ ਡੂੰਘਾਈ ਚ ਸੀ।
ਫਿਲੀਪੀਨਜ਼ ਦੇ ਜਵਾਲਾਮੁਖੀ ਵਿਗਿਆਨ ਅਤੇ ਭੂਚਾਲ ਇੰਸਟੀਚਿਊਟ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 7:38 ਮਿੰਟ ਤੇ ਦੂਜੀ ਵਾਰ ਭੂਚਾਲ ਆਇਆ ਤਾਂ ਉਸ ਸਮੇਂ ਮੌਤਾਂ ਦੀ ਗਿਣਤੀ 8 ਹੋ ਚੁੱਕੀ ਸੀ ਅਤੇ ਜਖ਼ਮੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ।