ਸਵੇਰੇ 4 ਵਜੇ ਕਾਰਾਂ ਧੋਣ ਲਈ ਉਠਦਾ ਸੀ ਵਿਦਿਆਰਥੀ, 12ਵੀਂ 'ਚੋਂ ਪ੍ਰਾਪਤ ਕੀਤੇ 91.7 ਫ਼ੀ ਸਦੀ ਅੰਕ!
Published : Jul 27, 2020, 4:43 pm IST
Updated : Jul 27, 2020, 4:43 pm IST
SHARE ARTICLE
Student Bhagwan
Student Bhagwan

ਤੰਗੀਆਂ-ਤਰੁਸੀਆਂ ਅਤੇ ਵੱਡੀਆਂ ਔਕੜਾਂ ਵੀ ਰੋਕ ਨਹੀਂ ਸਕੀਆਂ ਭਗਵਾਨ ਦਾ ਰਸਤਾ

ਨਵੀਂ ਦਿੱਲੀ : ਜਿਹੜੇ ਲੋਕਾਂ ਨੇ ਅਪਣੀ ਮੰਜ਼ਲ ਤਕ ਪਹੁੰਚਣਾ ਹੁੰਦਾ ਹੈ, ਉਨ੍ਹਾਂ ਲਈ ਤੰਗੀਆਂ-ਤਰੁਸੀਆਂ ਜਾਂ ਔਖਾਂ ਕੋਈ ਮਾਇਨੇ ਨਹੀਂ ਰੱਖਦੀਆਂ। ਉਹ ਅਪਣੇ ਟੀਚੇ ਨੂੰ ਹਾਸਲ ਕਰਨ ਲਈ ਸਭ ਔਕੜਾਂ ਦਾ ਸਿਦਕਦਿਲੀ ਨਾਲ ਮੁਕਾਬਲਾ ਕਰਦਿਆਂ ਅਪਣੀ ਮੰਜ਼ਿਲ ਤਕ ਪਹੁੰਚ ਹੀ ਜਾਂਦੇ ਹਨ। ਅਜਿਹੀ ਹੀ ਕਹਾਣੀ ਹੈ, ਦਿੱਲੀ ਦੇ ਇਕ ਭਗਵਾਨ ਨਾਮ ਦੇ ਵਿਦਿਆਰਥੀ ਦੀ ਜੋ ਥੁੜਾ, ਗ਼ਰੀਬੀ ਅਤੇ ਵੱਡੀਆਂ ਔਕੜਾਂ ਦੇ ਬਾਵਜੂਦ ਇਮਤਿਹਾਨ ਵਿਚੋਂ ਚੰਗੇ ਨੰਬਰ ਪ੍ਰਾਪਤ ਕਰਨ 'ਚ ਸਫ਼ਲ ਹੋਇਆ ਹੈ।  ਦਿੱਲੀ ਦੇ ਇਕ ਝੁੱਗੀ-ਝੌਪੜੀ ਇਲਾਕੇ 'ਚ 2 ਤੰਗ ਕਮਰਿਆਂ ਵਿਚ ਨੌਂ ਜਣਿਆਂ ਦੇ ਪਰਵਾਰ ਨਾਲ ਰਹਿਣ ਵਾਲੇ ਇਸ 17 ਸਾਲਾ ਵਿਦਿਆਰਥੀ ਨੇ ਸੀਬੀਐਸਈ ਦੀ 12ਵੀਂ ਦੀ ਪ੍ਰੀਖਿਆ 'ਚੋਂ 91.7 ਫ਼ੀ ਸਦੀ ਅੰਕ ਪ੍ਰਾਪਤ ਕਰ ਕੇ ਸਭ ਨੂੰ ਹੈਰਾਨ ਕਰ ਦਿਤਾ ਹੈ।

StudentStudent

ਟਿਗਰਿਸ ਦੇ ਸਲਮ ਹੋਮ ਵਿਚ ਰਹਿਣ ਵਾਲੇ ਭਗਵਾਨ ਨੇ ਅਤਿ ਦੀ ਗ਼ਰੀਬੀ ਵਾਲੀ ਹਾਲਤ ਕਾਰਨ 10ਵੀਂ ਜਮਾਤ ਵਿਚ ਹੀ ਖ਼ਾਨਪੁਰ ਇਲਾਕੇ 'ਚ ਕਾਰਾਂ ਧੋਣ ਦਾ ਕੰਮ ਸ਼ੁਰੂ ਕੀਤਾ ਸੀ। ਇਸ ਦੇ ਇਵਜ਼ 'ਚ ਉਸ ਨੂੰ ਮਹੀਨੇ ਦੇ 3 ਹਜ਼ਾਰ ਦੇ ਕਰੀਬ ਰੁਪਏ ਮਿਲ ਜਾਂਦੇ ਸਨ। ਇਨ੍ਹਾਂ ਪੈਸਿਆਂ ਨਾਲ ਉਹ ਅਪਣੇ ਪੜ੍ਹਾਈ ਦੇ ਸਾਰੇ ਖ਼ਰਚੇ ਪੂਰੇ ਕਰਦਾ ਸੀ। ਸਰਦ ਰਾਤਾਂ ਵਿਚ ਵੀ ਉਹ ਸਵੇਰੇ 4 ਵਜੇ ਉਠ ਜਾਂਦਾ ਸੀ। ਉਹ ਅੱਧੇ ਘੰਟੇ ਦਾ ਸਫ਼ਰ ਪੈਦਾ ਤਹਿ ਕਰ ਕੇ ਕੰਮ ਵਾਲੀ ਥਾਂ ਪਹੁੰਚ ਜਾਂਦਾ। ਉਹ ਢਾਈ ਘੰਟੇ ਦੀ ਸਖ਼ਤ ਮਿਹਨਤ ਬਾਅਦ ਲਗਭਗ 10-15 ਕਾਰਾਂ ਨੂੰ ਧੋ ਦਿੰਦਾ ਸੀ। ਹਫ਼ਤੇ ਵਿਚ ਛੇ ਦਿਨ ਉਹ ਲਗਾਤਾਰ ਇਹੀ ਕੰਮ ਕਰਦਾ ਸੀ।

StudentsStudents

ਭਗਵਾਨ ਮੁਤਾਬਕ ਠੰਡ ਵਿਚ ਉੱਠਣਾ ਅਤੇ ਕੰਮ 'ਤੇ ਜਾਣਾ ਮੇਰੇ ਲਈ ਆਸਾਨ ਨਹੀਂ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਠੰਡੇ ਪਾਣੀ ਨੂੰ ਛੂਹਦਾ ਸੀ ਤਾਂ ਕਈ ਵਾਰ ਮੇਰੇ ਹੱਥ ਠੰਡ ਨਾਲ ਸੀਤ ਹੋ ਜਾਂਦੇ ਸਨ। ਇੰਨਾ ਹੀ ਨਹੀਂ, ਠੰਡੇ ਪਾਣੀ ਕਾਰਨ ਹਰ 5 ਮਿੰਟ ਬਾਅਦ ਹੱਥ ਜੰਮ ਜਾਂਦੇ ਸਨ। ਇਸ ਕਾਰਨ ਮੇਰੀਆਂ ਉਂਗਲੀਆਂ ਸੁੰਨ ਹੋ ਜਾਂਦੀਆਂ ਸਨ, ਜੋ ਕਾਫ਼ੀ ਤਕਲੀਫ਼ਦੇਹ ਹੁੰਦਾ ਸੀ। ਉਸ ਨੂੰ ਕਈ ਵਾਰ ਲੋਕਾਂ ਦੀਆਂ ਝਿੜਕਾਂ ਵੀ ਸਹਿਣੀਆਂ ਪਈਆਂ ਅਤੇ ਕੁੱਝ ਸੌ ਰੁਪਏ ਬਦਲੇ ਬੇਇੱਜ਼ਤੀ ਵੀ ਸਹਿਣੀ ਪਈ, ਪਰ ਉਸ ਨੇ ਹਾਰ ਨਹੀਂ ਮੰਨੀ। ਉਹ ਅਪਣਾ ਕੰਮ ਲਗਨ ਨਾਲ ਨੇਪਰੇ ਚਾੜ੍ਹਦਾ ਰਿਹਾ।

StudentsStudents

ਹੁਣ ਭਗਵਾਨ ਅਪਣੀ ਅਗਲੇਰੀ ਪੜ੍ਹਾਈ ਲਈ ਨੌਕਰੀ ਕਰਨੀ ਚਾਹੁੰਦਾ ਹੈ। ਉਸ ਦਾ  62 ਸਾਲਾ ਪਿਤਾ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਉਨ੍ਹਾਂ ਦੇ ਭਰਾ ਦੀ ਨੌਕਰੀ  ਨਾਲ ਪੂਰੇ ਪਰਵਾਰ ਦਾ ਗੁਜ਼ਾਰਾ ਮੁਸ਼ਕਲ ਹੈ। ਭਗਵਾਨ ਦਾ ਕਹਿਣਾ ਹੈ ਕਿ ਉਹ ਕਿਸੇ 'ਤੇ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦਾ। ਭਗਵਾਨ ਨੇ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਚੰਗੇ ਅੰਕ ਪ੍ਰਾਪਤ ਕੇਤੇ ਹਨ। ਭਗਵਾਨ ਮੁਤਾਬਕ ਬੀਤੇ ਮਾਰਚ ਮਹੀਨੇ ਉਸ ਦੇ ਪਿਤਾ ਦਾ ਅਪਰੇਸ਼ਨ ਹੋਇਆ ਸੀ। ਉਸਨੂੰ ਆਪਣੇ ਪਿਤਾ ਦੀ ਦੇਖਭਾਲ ਹਸਪਤਾਲ 'ਚ  ਰਹਿਣਾ ਪਿਆ, ਜਿੱਥੇ ਉਸ ਨੇ ਅਪਣੀ ਹਿੰਦੀ ਦੀ ਪ੍ਰੀਖਿਆ ਦੀ ਤਿਆਰੀ ਕੀਤੀ।

StudentsStudents

ਇਸ ਔਖੇ ਸਮੇਂ ਇਕ ਇਕ ਗੈਰ ਸਰਕਾਰੀ ਸੰਗਠਨ, ਆਸ ਸੋਸਾਇਟੀ ਨੇ ਭਗਵਾਨ ਦੀ ਮਦਦ ਕੀਤੀ। ਉਨ੍ਹਾਂ ਨੇ ਨਮੂਨਾ ਪੱਤਰ ਪ੍ਰਦਾਨ ਕੀਤੇ ਅਤੇ ਭਗਵਾਨ ਨੂੰ ਦਿੱਲੀ ਯੂਨੀਵਰਸਿਟੀ ਵਿਚ ਅੰਗਰੇਜ਼ੀ ਆਨਰਸ ਕੋਰਸ  ਲਈ ਆਨਲਾਇਨ ਆਵੇਦਨ ਕਰਨ ਵਿਚ ਮਦਦ ਕੀਤੀ। ਭਗਵਾਨ ਕਹਿੰਦੇ ਹਨ ਕਿ ਉਹ ਭਵਿੱਖ ਵਿਚ ਇਕ ਅਧਿਆਪਕ ਬਨਣਾ ਚਾਹੁੰਦੇ ਹਨ । ਭਗਵਾਨ ਨੇ ਕਿਹਾ ਮੈਂ ਇੰਨਾ ਗਿਆਨ ਹਾਸਲ ਕਰਨਾ ਚਾਹੁੰਦਾ ਹਾਂ ਕਿ ਮੈਂ ਦੂਸਰਿਆਂ ਦੀ ਮਦਦ ਕਰ ਸਕਾਂ। ਕਈ ਅਜਿਹੇ ਹਨ ਜਿਨ੍ਹਾਂ  ਦੇ ਕੋਲ ਪੜ੍ਹਾਈ ਕਰਨ ਜਾਂ ਟਿਊਸ਼ਨ ਲੈਣ ਦਾ ਕੋਈ ਸਾਧਨ ਨਹੀਂ ਹੈ। ਉਨ੍ਹਾਂ ਦੇ ਪਰਵਾਰ ਮੁਤਾਬਕ ਉਨ੍ਹਾਂ ਨੂੰ ਭਗਵਾਨ ਤੋਂ ਬਹੁਤ ਉਮੀਦਾਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement