ਰਾਜਨੀਤਿਕ ਜੀਵਨ ਖ਼ਤਮ ਹੋ ਜਾਵੇ ਪਰ ਚੀਨ ਘੁਸਪੈਠ ਦੇ ਮੁੱਦੇ 'ਤੇ ਝੂਠ ਨਹੀਂ ਬੋਲਾਂਗਾ - ਰਾਹੁਲ ਗਾਂਧੀ 
Published : Jul 27, 2020, 1:38 pm IST
Updated : Jul 27, 2020, 1:38 pm IST
SHARE ARTICLE
Rahul Gandhi
Rahul Gandhi

ਚੀਨੀ ਲੋਕਾਂ ਨੇ ਭਾਰਤ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਹੈ। ਜੋ ਲੋਕ ਸੱਚ ਨੂੰ ਲੁਕਾਉਂਦੇ ਹਨ ਉਹ ਦੇਸ਼ ਵਿਰੋਧੀ ਹਨ।

ਨਵੀਂ ਦਿੱਲੀ - ਸਾਬਕਾ ਕਾਂਗਰਸ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਰਾਹੁਲ ਗਾਂਧੀ ਨੇ ਚੀਨ ਦੇ ਕਥਿਤ ਕਬਜ਼ੇ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਆਪਣੀ ਵੀਡੀਓ ਲੜੀ ਦੇ ਚੌਥੇ ਐਪੀਸੋਡ ਵਿਚ ਕਿਹਾ ਕਿ ਚੀਨੀ ਲੋਕਾਂ ਨੇ ਭਾਰਤ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਹੈ। ਜੋ ਲੋਕ ਸੱਚ ਨੂੰ ਲੁਕਾਉਂਦੇ ਹਨ ਉਹ ਦੇਸ਼ ਵਿਰੋਧੀ ਹਨ। ਇਸ ਨੂੰ ਲੋਕਾਂ ਦੇ ਧਿਆਨ ਵਿਚ ਲਿਆਉਣ ਵਾਲਾ ਦੇਸ਼ ਭਗਤ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਭਾਰਤੀ ਵਜੋਂ ਮੇਰੀ ਪਹਿਲੀ ਤਰਜੀਹ ਦੇਸ਼ ਅਤੇ ਦੇਸ਼ ਦੇ ਲੋਕ ਹਨ। ਹੁਣ ਇਹ ਸਾਫ ਹੋ ਗਿਆ ਹੈ ਕਿ ਚੀਨ ਦੇ ਲੋਕ ਸਾਡੀ ਸਰਹੱਦ ਵਿੱਚ ਦਾਖਲ ਹੋ ਗਏ ਹਨ। ਇਹ ਚੀਜ਼ ਮੈਨੂੰ ਪਰੇਸ਼ਾਨ ਕਰਦੀ ਹੈ। ਇਹ ਦੇਖ ਕੇ ਮੇਰਾ ਖੂਨ ਖੌਲਦਾ ਹੈ ਦੂਸਰਾ ਦੇਸ਼ ਸਾਡੇ ਖੇਤਰ ਵਿਚ ਕਿਵੇਂ ਦਾਖਲ ਹੋਇਆ,  ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਚੁੱਪ ਰਹਾਂ ਅਤੇ ਲੋਕਾਂ ਨੂੰ ਝੂਠ ਬੋਲਾਂ, ਤਾਂ ਮੈਂ ਚੁੱਪ ਨਹੀਂ ਰਹਾਂਗਾ।

ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸੈਟੇਲਾਈਟ ਦੀਆਂ ਤਸਵੀਰਾਂ ਦੇਖੀਆਂ, ਸਾਬਕਾ ਸੈਨਿਕ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ, ''ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਝੂਠ ਬੋਲਾਂ ਕਿ ਚੀਨੀ ਇਸ ਦੇਸ਼ ਵਿਚ ਦਾਖਲ ਨਹੀਂ ਹੋਏ ਹਨ, ਤਾਂ ਮੈਂ ਝੂਠ ਨਹੀਂ ਬੋਲਾਂਗਾ। ਮੈਂ ਸਪੱਸ਼ਟ ਕਰ ਦਿੰਦਾ ਹਾਂ ਕਿ ਮੈਂ ਅਜਿਹਾ ਨਹੀਂ ਕਰਨ ਜਾ ਰਿਹਾ, ਮੈਂ ਚਿੰਤਾ ਨਹੀਂ ਕਰਦਾ, ਭਾਵੇਂ ਮੇਰਾ ਭਵਿੱਖ ਡੁੱਬ ਜਾਵੇ।''

ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਲੋਕਾਂ ਨਾਲ ਝੂਠ ਨਹੀਂ ਬੋਲ ਸਕਦਾ। ਮੈਂ ਸੋਚਦਾ ਹਾਂ ਕਿ ਜੋ ਚੀਨ ਦੇ ਲੋਕ ਸਾਡੇ ਦੇਸ਼ ਵਿੱਚ ਦਾਖਲ ਹੋਣ ਬਾਰੇ ਵਿਚ ਝੂਠ ਬੋਲ ਰਹੇ ਹਨ ਉਹ ਲੋਕ ਰਾਸ਼ਟਰਵਾਦੀ ਨਹੀਂ ਹਨ। ਮੇਰੇ ਖਿਆਲ ਨਾਲ ਉਹ ਲੋਕ ਜੋ ਝੂਠ ਬੋਲ ਰਹੇ ਹਨ ਅਤੇ ਕਹਿ ਰਹੇ ਹਨ ਕਿ ਚੀਨੀ ਭਾਰਤ ਵਿੱਚ ਦਾਖਲ ਨਹੀਂ ਹੋਏ ਹਨ, ਅਜਿਹੇ ਲੋਕ ਦੇਸ਼ ਭਗਤ ਨਹੀਂ ਹਨ।

Rahul Gandhi Rahul Gandhi

ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਚਿੰਤਾ ਨਹੀਂ ਕਰਦਾ, ਭਾਵੇਂ ਇਸ ਦਾ ਰਾਜਨੀਤਿਕ ਮੁੱਲ ਅਦਾ ਕਰਨਾ ਪਵੇ ਤਾਂ ਵੀ ਮੈਂ ਚਿੰਤਾ ਨਹੀਂ ਕਰਦਾ ਭਾਵੇਂ ਮੇਰਾ ਸਾਰਾ ਰਾਜਨੀਤਿਕ ਜੀਵਨ ਖਤਮ ਹੋ ਜਾਵੇ, ਪਰ ਮੈਂ ਸਿਰਫ ਭਾਰਤੀ ਸਰਹੱਦ ਬਾਰੇ ਸੱਚ ਦੱਸਾਂਗਾ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਆਪਣੀਆਂ ਤਿੰਨ ਵੀਡਿਓ ਜ਼ਰੀਏ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement