ਜੰਗ ਸਿਰਫ਼ ਸਰਹੱਦਾਂ 'ਤੇ ਹੀ ਨਹੀਂ, ਦੇਸ਼ ਵਿਚ ਵੀ ਕਈ ਮੋਰਚਿਆਂ 'ਤੇ ਲੜੀ ਜਾਂਦੀ ਹੈ : ਮੋਦੀ
Published : Jul 27, 2020, 11:30 am IST
Updated : Jul 27, 2020, 11:50 am IST
SHARE ARTICLE
narendra Modi
narendra Modi

'ਮਨ ਕੀ ਬਾਤ'

ਨਵੀਂ ਦਿੱਲੀ, 26 ਜੁਲਾਈ  : ਕਾਰਗਿਲ ਜੰਗ ਵਿਚ ਹਥਿਆਰਬੰਦ ਬਲਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੰਗ ਦੀ ਹਾਲਤ ਵਿਚ ਸਾਨੂੰ ਬਹੁਤ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਵਾਰ ਦੇ ਹੌਸਲੇ 'ਤੇ ਡੂੰਘਾ ਅਸਰ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜਕਲ ਜੰਗ ਸਿਰਫ਼ ਸਰਹੱਦਾਂ 'ਤੇ ਹੀ ਨਹੀਂ ਲੜੀ ਜਾਂਦੀ, ਦੇਸ਼ ਵਿਚ ਵੀ ਕਈ ਮੋਰਚਿਆਂ 'ਤੇ ਲੜੀ ਜਾਂਦੀ ਹੈ ਅਤੇ ਹਰ ਦੇਸ਼ਵਾਸੀ ਨੂੰ ਉਸ ਵਿਚ ਅਪਣੀ ਅਹਿਮ ਭੂਮਿਕਾ ਤੈਅ ਕਰਨੀ ਪੈਂਦੀ ਹੈ।

ਆਕਾਸ਼ਵਾਣੀ 'ਤੇ ਮਹੀਨਾਵਾਰ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਦੀ 67ਵੀਂ ਕੜੀ ਵਿਚ ਲੋਕਾਂ ਨਾਲ ਅਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਕਿਸਤਾਨ 'ਤੇ ਵੀ ਹਮਲਾ ਬੋਲਿਆ ਅਤੇ ਕਿਹਾ ਕਿ ਕਾਰਗਿਲ ਜੰਗ ਭਾਰਤ ਦੀ ਦੋਸਤੀ ਦੇ ਜਵਾਬ ਵਿਚ ਗੁਆਂਢੀ ਦੇਸ਼ ਦੁਆਰਾ ਪਿੱਠ ਵਿਚ ਛੁਰਾ ਮਾਰਨ ਦਾ ਨਤੀਜਾ ਸੀ। ਮੋਦੀ ਨੇ ਕਿਹਾ, 'ਜੰਗੀ ਦੀ ਹਾਲਤ ਵਿਚ, ਅਸੀਂ ਜੋ ਗੱਲ ਕਹਿੰਦੇ ਹਾਂ, ਕਰਦੇ ਹਾਂ। ਉਸ ਦਾ ਸਰਹੱਦ 'ਤੇ ਡਟੇ ਫ਼ੌਜੀਆਂ ਦੇ ਮਨੋਬਲ 'ਤੇ, ਉਸ ਦੇ ਪਰਵਾਰ ਦੇ ਮਨੋਬਲ 'ਤੇ ਬਹੁਤ ਡੂੰਘਾ ਅਸਰ ਪੈਂਦਾ ਹੈ।

ਇਹ ਗੱਲ ਸਾਨੂੰ ਨਹੀਂ ਭੁਲਣੀ ਚਾਹੀਦੀ ਅਤੇ ਇਸ ਲਈ, ਸਾਡਾ ਕਿਰਦਾਰ, ਸਾਡਾ ਵਿਹਾਰ, ਸਾਡੀ ਬੋਲੀ, ਸਾਡੇ ਬਿਆਨ, ਸਾਡੀ ਮਰਿਯਾਦਾ, ਸਾਡੇ ਟੀਚੇ, ਸਾਰਿਆਂ ਅੰਦਰ ਕਸੌਟੀ ਵਿਚ ਇਹ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ, ਉਸ ਨਾਲ ਫ਼ੌਜੀਆਂ ਦਾ ਹੌਸਲਾ ਵਧੇ, ਉਨ੍ਹਾਂ ਦਾ ਸਨਮਾਨ ਵਧੇ। ਉਨ੍ਹਾਂ ਕਿਹਾ ਕਿ ਕਦੇ ਕਦੇ ਅਸੀਂ ਇਸ ਗੱਲ ਨੂੰ ਸਮਝੇ ਬਿਨਾਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਚੀਜ਼ਾਂ ਨੂੰ ਹੱਲਾਸ਼ੇਰੀ ਦਿੰਦੇ ਹਾਂ ਜੋ ਸਾਡੇ ਦੇਸ਼ ਦਾ ਬਹੁਤ ਨੁਕਸਾਨ ਕਰਦੀਆਂ ਹਨ।

ਉਨ੍ਹਾਂ ਕਿਹਾ, 'ਕਦੇ ਕਦੇ ਅਸੀਂ ਐਵੇਂ ਹੀ ਸੰਦੇਸ਼ ਅੱਗੇ ਭੇਜਦੇ ਰਹਿੰਦੇ ਹਾਂ। ਪਤਾ ਹੈ ਕਿ ਗ਼ਲਤ ਹੈ, ਫਿਰ ਵੀ ਅਜਿਹਾ ਕਰਦੇ ਰਹਿੰਦੇ ਹਾਂ। ਪ੍ਰਧਾਨ ਮੰਤਰੀ ਨੇ ਇਹ ਗੱਲ ਅਜਿਹੇ ਸਮੇਂ ਕੀਤੀ ਜਦ ਲਦਾਖ਼ ਵਿਚ ਚੀਨ ਨਾਲ ਝਗੜਾ ਚੱਲ ਰਿਹਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਵੀ ਇਸ ਮੁੱਦੇ 'ਤੇ ਸਰਕਾਰ ਦੀ ਆਲੋਚਨਾ ਕਰ ਰਹੇ ਹਨ।                (ਏਜੰਸੀ)

SHARE ARTICLE

ਏਜੰਸੀ

Advertisement

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM
Advertisement