ਖ਼ਬਰਾਂ |

ਤਾਜ਼ਾ |

ਕਿਸਾਨਾਂ ਲਈ ਖ਼ੁਸਖ਼ਬਰੀ, PM ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਦੀ 14ਵੀਂ ਕਿਸ਼ਤ ਕੀਤੀ ਜਾਰੀ

By : GAGANDEEP

Published : Jul 27, 2023, 1:45 pm IST
Updated : Jul 27, 2023, 1:45 pm IST
SHARE ARTICLE
photo
photo

8 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ 17 ਹਜ਼ਾਰ ਕਰੋੜ ਰੁਪਏ ਹੋਏ ਟਰਾਂਸਫਰ

 

ਸੀਕਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ 27 ਜੁਲਾਈ 2023 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 14ਵੀਂ ਕਿਸ਼ਤ ਜਾਰੀ ਕੀਤੀ। ਰਾਜਸਥਾਨ ਦੇ ਸੀਕਰ ਤੋਂ ਦੇਸ਼ ਭਰ ਦੇ 8.5 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ 2000 ਰੁਪਏ ਦੀ ਕਿਸ਼ਤ ਟਰਾਂਸਫਰ ਕੀਤੀ ਗਈ। ਕਿਸਾਨਾਂ ਨੂੰ 14ਵੀਂ ਕਿਸ਼ਤ ਵਜੋਂ 17 ਹਜ਼ਾਰ ਕਰੋੜ ਰੁਪਏ ਦਿਤੇ ਗਏ ਹਨ। ਇਸ ਸਕੀਮ ਤਹਿਤ ਹਰ ਸਾਲ ਸਰਕਾਰ ਕਿਸਾਨਾਂ ਦੇ ਖਾਤੇ ਵਿਚ 2-2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਟਰਾਂਸਫਰ ਕਰਦੀ ਹੈ।

ਇਹ ਵੀ ਪੜ੍ਹੋ: ਯੂਕੇ 'ਚ ਭਾਰਤੀਆਂ ਨੂੰ ਸ਼ਰਨ ਦਿਵਾਉਣ ਲਈ ਵਕੀਲ ਦੇ ਰਹੇ ਇਹ ਸਲਾਹਾਂ, ਨਾਲ ਹੀ ਵਸੂਲ ਰਹੇ 10 ਹਜ਼ਾਰ ਪੌਂਡ

ਜੇਕਰ ਤੁਹਾਨੂੰ ਇਸ ਸਕੀਮ ਦੀ ਰਜਿਸਟ੍ਰੇਸ਼ਨ ਵਿਚ ਕੋਈ ਸਮੱਸਿਆ ਆ ਰਹੀ ਹੈ, ਜਾਂ ਤੁਹਾਡੀ ਕਿਸ਼ਤ ਸੰਬੰਧੀ ਕੋਈ ਸਮੱਸਿਆ ਹੈ, ਜਾਂ ਕੋਈ ਹੋਰ ਸਵਾਲ ਹੈ, ਤਾਂ ਇਸਦੇ ਲਈ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਫਾਰਮਰ ਕਾਰਨਰ ਵਿਚ ਹੈਲਪ ਡੈਸਕ 'ਤੇ ਜਾਣਾ ਪਵੇਗਾ। ਹੈਲਪ ਡੈਸਕ 'ਤੇ ਕਲਿੱਕ ਕਰਨ ਤੋਂ ਬਾਅਦ, ਇਥੇ ਤੁਸੀਂ ਆਪਣਾ ਆਧਾਰ ਨੰਬਰ, ਖਾਤਾ ਨੰਬਰ ਜਾਂ ਮੋਬਾਈਲ ਨੰਬਰ ਦਰਜ ਕਰੋ। ਪ੍ਰਾਪਤ ਵੇਰਵੇ 'ਤੇ ਕਲਿੱਕ ਕਰਨ 'ਤੇ, ਇਕ ਪੁੱਛਗਿੱਛ ਫਾਰਮ ਦਿਖਾਈ ਦੇਵੇਗਾ। ਇਥੇ ਡ੍ਰੌਪ ਡਾਊਨ ਵਿਚ, ਖਾਤਾ ਨੰਬਰ, ਭੁਗਤਾਨ, ਆਧਾਰ ਅਤੇ ਹੋਰ ਸਮੱਸਿਆਵਾਂ ਨਾਲ ਸਬੰਧਤ ਵਿਕਲਪ ਦਿਤੇ ਗਏ ਹਨ। ਆਪਣੀ ਸਮੱਸਿਆ ਦੇ ਅਨੁਸਾਰ ਇਸਨੂੰ ਚੁਣੋ ਅਤੇ ਹੇਠਾਂ ਇਸਦਾ ਵੇਰਵਾ ਵੀ ਲਿਖੋ। ਇਸ ਨੂੰ ਹੁਣੇ ਦਰਜ ਕਰੋ।

ਇਹ ਵੀ ਪੜ੍ਹੋ: ਅਵਤਾਰ ਸਿੰਘ ਖੰਡਾ ਦੀ ਮੌਤ ਦੀ ਜਾਂਚ ਨਹੀਂ ਕੀਤੀ ਜਾ ਰਹੀ ਕਿਉਂਕਿ ਇਹ 'ਸ਼ੱਕੀ ਨਹੀਂ' ਹੈ - ਯੂ.ਕੇ ਪੁਲਿਸ 

ਇਸ ਸਕੀਮ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਾਲ ਵਿੱਚ 2000 ਰੁਪਏ ਦੀਆਂ ਤਿੰਨ ਕਿਸ਼ਤਾਂ (ਕੁੱਲ 6000 ਰੁਪਏ) ਦਿਤੀਆਂ ਜਾਂਦੀਆਂ ਹਨ। ਸਕੀਮ ਤਹਿਤ ਪਹਿਲੀ ਕਿਸ਼ਤ ਅਪ੍ਰੈਲ-ਜੁਲਾਈ, ਦੂਜੀ ਕਿਸ਼ਤ ਅਗਸਤ-ਨਵੰਬਰ ਅਤੇ ਤੀਜੀ ਕਿਸ਼ਤ ਦਸੰਬਰ-ਮਾਰਚ ਵਿਚਕਾਰ ਜਾਰੀ ਕੀਤੀ ਜਾਂਦੀ ਹੈ। ਇਹ ਯੋਜਨਾ ਕਿਸਾਨਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ 2019 ਵਿਚ ਸ਼ੁਰੂ ਕੀਤੀ ਗਈ ਸੀ।

ਸਕੀਮ ਦੇ ਯੋਗ ਲਾਭਪਾਤਰੀ ਵੀ ਆਪਣੇ ਆਪ ਨੂੰ ਕਾਮਨ ਸਰਵਿਸ ਸੈਂਟਰ (CSC) ਰਾਹੀਂ ਰਜਿਸਟਰ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਸਕੀਮ ਲਈ ਸੂਬਾ ਸਰਕਾਰ ਵਲੋਂ ਨਾਮਜ਼ਦ ਕੀਤੇ ਗਏ ਸਥਾਨਕ ਪਟਵਾਰੀ, ਮਾਲ ਅਫ਼ਸਰ ਅਤੇ ਨੋਡਲ ਅਫ਼ਸਰ ਹੀ ਕਿਸਾਨਾਂ ਦੀ ਰਜਿਸਟਰੇਸ਼ਨ ਕਰ ਰਹੇ ਹਨ।
 

Location: India, Rajasthan, Sikar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM
Advertisement