
ਕਰੀਬ ਸਾਢੇ 12 ਘੰਟੇ ਵਿਚ ਕੀਤਾ ਗਿਆ ਰਿਧੀ ਅਤੇ ਸਿਧੀ ਦਾ ਸਫ਼ਲ ਅਪ੍ਰੇਸ਼ਨ
ਉੱਤਰ ਪ੍ਰਦੇਸ਼ ਦੇ ਬਰੇਲੀ ਦੀਆਂ ਰਹਿਣ ਵਾਲਿਆਂ ਹਨ 11 ਮਹੀਨੇ ਦੀਆਂ ਦੋਵੇਂ ਬੱਚੀਆਂ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਵਸਨੀਕ ਅੰਕੁਰ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਦੀਪਿਕਾ ਗੁਪਤਾ ਦੀ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਜੁੜਵਾ ਧੀਆਂ ਇਕ ਦਾ ਸਫ਼ਲ ਅਪ੍ਰੇਸ਼ਨ ਹੋ ਗਿਆ ਹੈ ਅਤੇ ਉਹ ਤੰਦਰੁਸਤ ਹਨ। ਦਿੱਲੀ ਏਮਜ਼ ਦੇ ਡਾਕਟਰਾਂ ਨੇ ਜਨਮ ਤੋਂ ਜੁੜੀਆਂ ਇਨ੍ਹਾਂ ਦੋ ਬੱਚੀਆਂ ਨੂੰ ਨਵਾਂ ਜਨਮ ਦਿਤਾ ਹੈ। ਇਨ੍ਹਾਂ ਦੋ ਮਾਸੂਮਾਂ ਦਾ ਨਾਂ ਰਿਧੀ ਅਤੇ ਸਿਧੀ ਰਖਿਆ ਗਿਆ ਹੈ।
ਇਹ ਵੀ ਪੜ੍ਹੋ: ਐਸ.ਜੀ.ਪੀ.ਸੀ. ਨੇ ਪੀ.ਟੀ.ਸੀ. ਨੂੰ ਭੇਜਿਆ 24.90 ਲੱਖ ਰੁਪਏ ਦੇ ਬਕਾਏ ਦਾ ਨੋਟਿਸ
ਦਰਅਸਲ, ਬਰੇਲੀ ਦੇ ਰਹਿਣ ਵਾਲੇ ਅੰਕੁਰ ਗੁਪਤਾ ਅਤੇ ਦੀਪਿਕਾ ਗੁਪਤਾ ਦੇ ਘਰ ਪਿਛਲੇ ਸਾਲ ਜੁਲਾਈ ਵਿਚ ਦੋ ਬੇਟੀਆਂ ਨੇ ਜਨਮ ਲਿਆ ਪਰ ਇਸ ਦੇ ਨਾਲ ਹੀ ਇਕ ਵੱਡੀ ਸਮੱਸਿਆਵੀ ਸੀ। ਜੁਲਾਈ 2022 ਵਿਚ, ਚੰਦਨ ਵੇਚਣ ਵਾਲੇ ਅੰਕੁਰ ਗੁਪਤਾ ਦੇ ਘਰ ਜੁੜਵਾਂ ਕੁੜੀਆਂ ਨੇ ਜਨਮ ਲਿਆ। ਇਹ ਕੁੜੀਆਂ ਢਿੱਡ ਅਤੇ ਛਾਤੀ ਤੋਂ ਆਪਸ ਵਿਚ ਜੁੜੀਆਂ ਹੋਈਆਂ ਸਨ। ਜਨਮ ਸਮੇਂ ਉਨ੍ਹਾਂ ਦਾ ਕੁੱਲ ਵਜ਼ਨ 3200 ਗ੍ਰਾਮ ਸੀ।
ਕਰੀਬ 1 ਸਾਲ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਦੇ ਡਾਕਟਰਾਂ ਨੇ ਸਰਜਰੀ ਰਾਹੀਂ ਇਨ੍ਹਾਂ ਬੱਚੀਆਂ ਨੂੰ ਵੱਖ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਦਿੱਲੀ ਏਮਜ਼ ਵਲੋਂ ਦਸਿਆ ਗਿਆ ਕਿ ਡਾਕਟਰਾਂ ਨੂੰ ਇਹ ਅਪ੍ਰੇਸ਼ਨ ਕਰਨ ਵਿਚ ਕਰੀਬ ਸਾਢੇ 12 ਘੰਟੇ ਲੱਗੇ।
ਇਹ ਵੀ ਪੜ੍ਹੋ: SBI ਨੇ PC ਜਿਊਲਰ ਵਿਰੁਧ ਦਾਇਰ ਕੀਤੀ ਦੀਵਾਲੀਆ ਪਟੀਸ਼ਨ
ਜਾਣਕਾਰੀ ਅਨੁਸਾਰ ਡਾਕਟਰਾਂ ਦੀ ਇਸ ਟੀਮ ਦੀ ਅਗਵਾਈ ਬਾਲ ਰੋਗ ਵਿਭਾਗ ਦੇ ਡਾਇਰੈਕਟਰ ਡਾ. ਮੀਨੂੰ ਬਾਜਪਾਈ ਕਰ ਰਹੇ ਸਨ। ਇਸ ਸਰਜਰੀ ਲਈ 5 ਸੀਨੀਅਰ ਡਾਕਟਰਾਂ, 6 ਰੈਜ਼ੀਡੈਂਟ ਡਾਕਟਰ, 6 ਅਨੱਸਥੀਸੀਆ ਮਾਹਰ, 12 ਨਰਸਿੰਗ ਸਟਾਫ ਅਤੇ 2 ਓਟੀ ਟੈਕਨੀਸ਼ੀਅਨ ਦੀ ਟੀਮ ਯਾਨੀ ਕੁੱਲ 31 ਡਾਕਟਰਾਂ ਦੀ ਟੀਮ ਨੇ ਅਪ੍ਰੇਸ਼ਨ ਕੀਤਾ।
ਦੋਵੇਂ ਬੱਚੀਆਂ ਅਜੇ ਵੀ ਡਾਕਟਰਾਂ ਦੀ ਨਿਗਰਾਨੀ ਵਿਚ ਹਨ ਅਤੇ ਸੁਰੱਖਿਅਤ ਹਨ। ਅਪਣੀਆਂ ਧੀਆਂ ਦੇ ਸਫ਼ਲ ਅਪ੍ਰੇਸ਼ਨ ਤੋਂ ਬਾਅਦ ਮਾਪੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਵਲੋਂ ਡਾਕਟਰਾਂ ਦਾ ਵੀ ਦਿਲੋਂ ਧਨਵਾਦ ਕੀਤਾ ਗਿਆ।