
Kolkata News : ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਰੋਬੋਟ ਤੁਰ ਸਕਦਾ ਹੈ ਅਤੇ ਬੋਲ ਵੀ ਸਕਦਾ ਹੈ
Kolkata News : ਪੱਛਮੀ ਬੰਗਾਲ ਦੇ ਦਖਣੀ ਹਿੱਸੇ ਨੂੰ ਉੱਤਰੀ ਹਿੱਸੇ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ ਦੇ ਨੇੜੇ ਇਕ ਪਿੰਡ ਦਾ ਆਮ ਜਿਹਾ ਘਰ ਲਗਦਾ ਇਕ ਰੇਸਤਰਾਂ ਵਿਲੱਖਣ ਤਰੀਕੇ ਨਾਲ ਕਈ ਤਰ੍ਹਾਂ ਦੇ ਪਕਵਾਨ ਪਰੋਸਦਾ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਥੇ ਰਸੋਈ ਤੋਂ ਮੇਜ਼ ’ਤੇ ਭੋਜਨ ਕਿਸੇ ਮਨੁੱਖ ਵਲੋਂ ਨਹੀਂ ਬਲਕਿ ਇਕ ਰੋਬੋਟ ਵਲੋਂ ਲਿਆਂਦਾ ਜਾਂਦਾ ਹੈ ਅਤੇ ਇਹ ਰੋਬੋਟ ਤੁਰ ਸਕਦਾ ਹੈ ਅਤੇ ਬੋਲ ਵੀ ਸਕਦਾ ਹੈ।
ਅਨੰਨਿਆ ਨਾਮ ਦਾ ਰੋਬੋਟ ਉਸ ਦੇ ਰਾਹ ’ਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਹੌਲੀ-ਹੌਲੀ ਕਹਿੰਦਾ ਹੈ, ‘‘ਕਿਰਪਾ ਕਰ ਕੇ ਮੈਨੂੰ ਜਾਣ ਦਿਓ। ਕਿਰਪਾ ਕਰ ਕੇ ਰਾਹ ’ਚ ਰੁਕਾਵਟ ਨਾ ਪਾਓ ਅਤੇ ਮੈਨੂੰ ਸੇਵਾ ਕਰਨ ਦਿਓ।’’
ਇਹ ਵੀ ਪੜੋ: Paris Olympics 2024 : ਮਨੂ ਭਾਕਰ ਪੈਰਿਸ ਓਲੰਪਿਕ ’ਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੀਤਾ ਕੁਆਲੀਫਾਈ
ਚਿੱਟੇ ਰੰਗ ਦਾ ਇਹ ਰੋਬੋਟ ਲਗਭਗ ਪੰਜ ਫੁੱਟ ਲੰਬਾ ਹੈ ਅਤੇ ਇਸ ਦਾ ਚਿਹਰਾ ਇਕ ਆਇਤਾਕਾਰ ਚਿਹਰਾ ਹੈ ਜੋ ਸੈਂਸਰਾਂ ਨਾਲ ਸੰਚਾਲਿਤ ਡਿਜੀਟਲ ਸਕ੍ਰੀਨ ਵਜੋਂ ਵੀ ਕੰਮ ਕਰਦਾ ਹੈ, ਜਿਸ ਨਾਲ ਰਸੋਈ ਦੇ ਕਰਮਚਾਰੀ ਇਕ ਖਾਸ ਮੇਜ਼ ’ਤੇ ਬੈਠੇ ਗਾਹਕਾਂ ਵਲੋਂ ਆਰਡਰ ਕੀਤੇ ਭੋਜਨ ਨੂੰ ਲਿਜਾਣ ਦੀ ਇਜਾਜ਼ਤ ਦਿੰਦੇ ਹਨ।
ਅਨੰਨਿਆ ਕੋਲ ਪਹੀਏ ਹਨ, ਪਰ ਹੱਥ ਨਹੀਂ ਹਨ। ਇਸ ’ਚ ਚਾਰ ਅਲਮਾਰੀਆਂ ਵੀ ਹਨ ਜਿਨ੍ਹਾਂ ’ਤੇ ਭੋਜਨ ਰੱਖਿਆ ਜਾਂਦਾ ਹੈ।
ਮੇਜ਼ ’ਤੇ ਉਡੀਕ ਕਰ ਰਿਹਾ ਇਕ ਵਰਕਰ ਟ੍ਰੇ ’ਚੋਂ ਭੋਜਨ ਕੱਢਦਾ ਹੈ ਅਤੇ ਗਾਹਕ ਨੂੰ ਪਰੋਸਦਾ ਹੈ। ਇਹ ਉਨ੍ਹਾਂ ਗਾਹਕਾਂ ਲਈ ਇਕ ਹੈਰਾਨੀਜਨਕ ਤਜਰਬਾ ਹੈ ਜੋ ਰੋਬੋਟ ਨੂੰ ਚਲਦਾ ਅਤੇ ਗੱਲ ਕਰਦੇ ਵੇਖ ਕੇ ਹੈਰਾਨ ਹੁੰਦੇ ਹਨ। ਮਦਰਜ਼ ਹੱਟ ਰੇਸਤਰਾਂ ਦੇ ਮੈਨੇਜਰ ਸ਼ੁਭਾਂਕਰ ਮੰਡਲ ਨੇ ਕਿਹਾ, ‘‘ਸਾਡੇ ਕੋਲ ਚਾਰ ਰੋਬੋਟ ਹਨ, ਜਿਨ੍ਹਾਂ ਦਾ ਨਾਮ ਅਨੰਨਿਆ ਹੈ।’’
ਇਹ ਵੀ ਪੜੋ: Gurdaspur News : ਪੁਲਿਸ ਨੇ ਢਾਬਾ ਮਾਲਕ ਨੂੰ 2 ਕਿਲੋ ਭੁੱਕੀ ਅਤੇ ਡਰੱਗ ਮਨੀ ਸਮੇਤ ਕੀਤਾ ਕਾਬੂ
ਇਹ ਰੋਬੋਟ ਘਰ ਦੀ ਸਫਾਈ ਤੋਂ ਲੈ ਕੇ ਖਾਣਾ ਪਕਾਉਣ ਤਕ, ‘ਕੈਸ਼ ਕਾਊਂਟਰ’ ਨੂੰ ਸੰਭਾਲਣ ਤੋਂ ਲੈ ਕੇ ‘ਰਿਸੈਪਸ਼ਨ ਡੈਸਕ’ ’ਤੇ ਮਦਦ ਕਰਨ ਤਕ ਹਰ ਕੰਮ ਦਾ ਧਿਆਨ ਰਖਦੇ ਹਨ। ਇਹ ਰੇਸਤਰਾਂ ਕੋਲਕਾਤਾ ਤੋਂ ਲਗਭਗ 120 ਕਿਲੋਮੀਟਰ ਦੂਰ ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ਨੇੜੇ ਨੈਸ਼ਨਲ ਹਾਈਵੇ 12 (ਪਹਿਲਾਂ ਐਨਐਚ 34) ਦੇ ਨੇੜੇ ਸਥਿਤ ਹੈ। ਕੋਲਕਾਤਾ ਤੋਂ ਅਪਣੇ ਪਰਵਾਰ ਨਾਲ ਆਈ 10 ਸਾਲ ਦੀ ਅਲੰਕ੍ਰਿਤੀ ਰਾਏ ਰੋਬੋਟ ਨੂੰ ਭੋਜਨ ਲੈ ਕੇ ਆਉਂਦੀ ਵੇਖ ਕੇ ਬਹੁਤ ਖੁਸ਼ ਹੋਈ। ਮੂਲ ਰੂਪ ਨਾਲ ਮਸਕਟ ਦੇ ਰਹਿਣ ਵਾਲੇ ਚੌਥੀ ਜਮਾਤ ਦੇ ਵਿਦਿਆਰਥੀ ਨੇ ਕਿਹਾ, ‘‘ਇਹ ਹੈਰਾਨੀਜਨਕ ਹੈ। ਮੈਂ ਰੋਬੋਟ ਨਾਲ ਸੈਲਫੀ ਵੀ ਲਈ ਹੈ।’’ (ਪੀਟੀਆਈ)
(For more news apart from A robot serves food in this restaurant in Bengal News in Punjabi, stay tuned to Rozana Spokesman)