Tihar Jail News: ਤਿਹਾੜ ਜੇਲ 'ਚ ਆਪਸ 'ਚ ਭਿੜੇ ਕੈਦੀ, ਭਰਾ ਦੀ ਮੌਤ ਦਾ ਬਦਲਾ ਲੈਣ ਲਈ ਹਮਲਾ, ਦੋ ਕੈਦੀ ਜ਼ਖ਼ਮੀ
Published : Jul 27, 2024, 11:59 am IST
Updated : Jul 27, 2024, 11:59 am IST
SHARE ARTICLE
Prisoners clashed in Tihar Jail News
Prisoners clashed in Tihar Jail News

Tihar Jail News: ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਦਾਖਲ

Prisoners clashed in Tihar Jail News: ਦਿੱਲੀ ਦੀ ਤਿਹਾੜ ਜੇਲ ਵਿਚ ਸ਼ੁੱਕਰਵਾਰ ਨੂੰ ਕੈਦੀਆਂ ਵਿਚਾਲੇ ਗੈਂਗਵਾਰ ਸ਼ੁਰੂ ਹੋ ਗਈ। ਜਿੱਥੇ ਇਕ ਕੈਦੀ ਨੇ ਬਦਲਾ ਲੈਣ ਲਈ ਦੋ ਹੋਰ ਕੈਦੀਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਵਲੀ ਅਤੇ ਲਵੀਸ਼ ਨਾਮ ਦੇ ਦੋ ਕੈਦੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਸ਼ੁੱਕਰਵਾਰ ਦੇਰ ਸ਼ਾਮ ਇਕ ਕੈਦੀ ਹਸਪਤਾਲ ਤੋਂ ਜੇਲ ਪਰਤਿਆ। ਦੂਸਰਾ ਕੈਦੀ ਹਾਲੇ ਵੀ ਹਸਪਤਾਲ ਵਿਚ ਦਾਖ਼ਲ ਹੈ।

ਇਹ ਵੀ ਪੜ੍ਹੋ: Punjab News: ਦਿੱਲੀ ਏਅਰਪੋਰਟ ਤੋਂ ਪਰਤਦੇ ਸਮੇਂ NRI ਬਜ਼ੁਰਗ ਜੋੜੇ 'ਤੇ ਹਮਲਾ, ਪੰਜਾਬ ਆਉਂਦੇ ਦੇਖ ਹਮਲਾਵਰਾਂ ਨੇ ਕੀਤਾ ਪਿੱਛਾ

ਸ਼ੁੱਕਰਵਾਰ ਨੂੰ ਤਿਹਾੜ ਜੇਲ ਦੇ ਫੋਨ ਰੂਮ 'ਚ ਲੜਾਈ ਹੋਈ। ਹਮਲੇ ਦਾ ਦੋਸ਼ੀ ਲੋਕੇਸ਼ ਨਾਂ ਦੇ ਕੈਦੀ 'ਤੇ ਹੈ। ਲਵਲੀ ਅਤੇ ਲਵੀਸ਼ 'ਤੇ ਲੋਕੇਸ਼ ਦੇ ਭਰਾ ਦੀ ਹੱਤਿਆ ਦਾ ਦੋਸ਼ ਹੈ। ਇਸ ਕਾਰਨ ਇਹ ਦੋਵੇਂ ਜੇਲ ਵਿੱਚ ਹਨ। ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਲੋਕੇਸ਼ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਲਵਲੀ ਅਤੇ ਲਵੀਸ਼ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ।

ਇਹ ਵੀ ਪੜ੍ਹੋ: Jammu And Kashmir Encounter: ਜੰਮੂ-ਕਸ਼ਮੀਰ 'ਚ ਵੱਡਾ ਐਨਕਾਊਂਟਰ, ਅਤਿਵਾਦੀ ਕੀਤਾ ਢੇਰ

ਹਮਲੇ ਦੌਰਾਨ ਲਵਲੀ ਅਤੇ ਲਵੀਸ਼ ਫੋਨ 'ਤੇ ਗੱਲ ਕਰ ਰਹੇ ਸਨ। ਇਸੇ ਦੌਰਾਨ ਮੌਕਾ ਦੇਖ ਕੇ ਲੋਕੇਸ਼ ਅਤੇ ਉਸ ਦੇ ਸਾਥੀਆਂ ਹਿਮਾਂਸ਼ ਅਤੇ ਅਭਿਸ਼ੇਕ ਨੇ ਉਸ 'ਤੇ ਹਮਲਾ ਕਰ ਦਿਤਾ। ਤਿੰਨਾਂ ਨੇ ਲਵਲੀ ਅਤੇ ਲਵੀਸ਼ 'ਤੇ ਚਾਕੂਆਂ ਨਾਲ ਹਮਲਾ ਕਰ ਦਿਤਾ। ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Prisoners clashed in Tihar Jail News , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement