
Noida Accident News: ਪੁਲਿਸ ਨੇ ਕਾਰ ਚਾਲਕ ਨੂੰ ਕੀਤਾ ਗ੍ਰਿਫ਼ਤਾਰ
BMW's fury in Noida Accident News: ਨੋਇਡਾ ਵਿਚ ਇਕ ਤੇਜ਼ ਰਫ਼ਤਾਰ BMW ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸ਼ਨੀਵਾਰ ਰਾਤ ਨੂੰ ਨੋਇਡਾ ਚਾਈਲਡ ਪੀਜੀਆਈ ਹਸਪਤਾਲ ਨੇੜੇ ਇੱਕ ਤੇਜ਼ ਰਫ਼ਤਾਰ BMW ਕਾਰ ਨੇ ਇੱਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਸਕੂਟਰੀ ਸਵਾਰ ਪੰਜ ਸਾਲਾ ਬੱਚੀ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਬਾਕੀ ਦੋ ਜ਼ਖ਼ਮੀਆਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਦੋਵੇਂ ਨੌਜਵਾਨ ਲੜਕੀ ਨੂੰ ਹਸਪਤਾਲ ਦਵਾਈ ਦਿਵਾਉਣ ਲਈ ਲੈ ਜਾ ਰਹੇ ਸਨ। ਸੈਕਟਰ-20 ਪੁਲਿਸ ਨੇ ਲਗਜ਼ਰੀ ਕਾਰ ਜ਼ਬਤ ਕਰ ਲਈ ਹੈ। ਦੋਸ਼ੀ ਡਰਾਈਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
"(For more news apart from “BMW's fury in Noida Accident News, ” stay tuned to Rozana Spokesman.)