
ਕੱਲ੍ਹ ਪੰਜ ਜਣਿਆਂ ਦੀ ਹੋਈ ਸੀ ਸਕਰੀਨਿੰਗ, ਰਿਪੋਰਟ ਦੀ ਉਡੀਕ
ਨਵੀਂ ਦਿੱਲੀ : ਪੁਣੇ ਦੇ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਆਕਸਫ਼ੋਰਡ ਕੋਵਿਡ-19 ਟੀਕੇ ਦੇ ਦੂਜੇ ਗੇੜ ਦੀ ਕਲੀਨਿਕਲ ਪਰਖ ਤਹਿਤ ਵੀਰਵਾਰ ਨੂੰ ਤਿੰਨ ਹੋਰ ਵਿਅਕਤੀਆਂ ਨੂੰ ਟੀਕਾ ਲਾਇਆ ਗਿਆ। ਹਸਪਤਾਲ ਦੇ ਸੀਨੀਅਰ ਡਾਕਟਰ ਨੇ ਇਹ ਜਾਣਕਾਰੀ ਦਿਤੀ।
Corona Vaccine
ਕਲੀਨਿਕਲ ਪਰਖ ਦੇ ਦੂਜੇ ਗੇੜ ਵਿਚ ਪੁਣੇ ਦੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਏ ਗਏ 'ਕੋਵਿਡਸ਼ੀਲਡ ਟੀਕੇ' ਦਾ ਪਹਿਲਾ ਸ਼ਾਟ 32 ਸਾਲ ਅਤੇ 48 ਸਾਲਾ ਦੇ ਦੋ ਵਿਅਕਤੀਆਂ ਨੂੰ ਬੁਧਵਾਰ ਨੂੰ ਦਿਤਾ ਗਿਆ ਸੀ। ਮੈਡੀਕਲ ਕਾਲਜ ਦੀ ਖੋਜ ਇਕਾਈ ਦੀ ਇੰਚਾਰਜ ਡਾ. ਸੁਨੀਤਾ ਪਾਲਕਰ ਨੇ ਕਿਹਾ, 'ਵੀਰਵਾਰ ਦੁਪਹਿਰ ਤਿੰਨ ਹੋਰ ਵਿਅਕਤੀਆਂ ਨੂੰ ਟੀਕਾ ਲਾਇਆ ਗਿਆ ਜਿਨ੍ਹਾਂ ਵਿਚ ਦੋ ਔਰਤਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਕੋਵਿਡ ਜਾਂਚ ਅਤੇ ਐਂਟੀਬਾਡੀ ਜਾਂਚ ਦੀ ਰੀਪੋਰਟ ਨੈਗੇਟਿਵ ਆਈ ਸੀ।'
Corona Vaccine
ਉਨ੍ਹਾਂ ਦਸਿਆ ਕਿ ਬੁਧਵਾਰ ਨੂੰ ਦੋ ਵਿਅਕਤੀਆਂ ਨੂੰ ਟੀਕਾ ਦਿਤੇ ਜਾਣ ਮਗਰੋਂ ਪੰਜ ਹੋਰ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਸੀ। ਇਨ੍ਹਾਂ ਵਿਚੋਂ ਚਾਰ ਦੀ ਕੋਵਿਡ ਅਤੇ ਐਂਟੀਬਾਡੀ ਜਾਂਚ ਦੀ ਵੀਰਵਾਰ ਨੂੰ ਰੀਪੋਰਟ ਨੈਗੇਟਿਵ ਆਈ ਸੀ ਅਤੇ ਉਹ ਕਲੀਨਿਕਲ ਪਰਖ ਲਈ ਪਾਤਰ ਹੋ ਗਏ।
Corona Vaccine
ਪਾਲਕਰ ਨੇ ਦਸਿਆ ਕਿ ਪੰਜਵੇਂ ਵਿਅਕਤੀ ਨੂੰ ਪਰਖ ਤੋਂ ਵੱਖ ਕਰ ਦਿਤਾ ਗਿਆ ਕਿਉਂਕਿ ਉਸ ਦੀ ਐਂਟੀਬਾਡੀ ਜਾਂਚ ਰੀਪੋਰਟ ਪਾਜ਼ੇਟਿਵ ਆਈ। ਹਸਪਤਾਲ ਦੇ ਸੀਨੀਅਰ ਡਾਕਟਰ ਨੇ ਦਸਿਆ ਕਿ ਸ਼ਹਿਰ ਦੇ ਕੇਈਐਮ ਹਸਪਤਾਲ ਨੂੰ ਵੀ ਦੇਸ਼ ਵਿਚ ਟੀਕੇ ਦੀ ਪਰਖ ਲਈ ਚੁਣਿਆ ਗਿਆ ਹੈ ਅਤੇ ਉਥੇ ਵੀ ਕੁੱਝ ਲੋਕਾਂ 'ਤੇ ਪਰਖ ਕੀਤੀ ਜਾ ਸਕਦੀ ਹੈ।
corona vaccine
ਉਨ੍ਹਾਂ ਕਿਹਾ, 'ਕੱਲ੍ਹ ਅਸੀਂ ਪੰਜ ਜਣਿਆਂ ਦੀ ਸਕਰੀਨਿੰਗ ਕੀਤੀ ਅਤੇ ਅਸੀਂ ਰੀਪੋਰਟ ਦੀ ਉਡੀਕ ਕਰ ਰਹੇ ਹਾਂ।' ਬੁਧਵਾਰ ਨੂੰ ਟੀਕਾ ਲਾਏ ਜਾਣ ਮਗਰੋਂ ਦੋਹਾਂ 'ਤੇ ਅੱਧੇ ਘੰਟੇ ਤਕ ਨਜ਼ਰ ਰੱਖੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਜਾਣ ਦਿਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।