ਭਾਰਤ 'ਚ ਤਿਆਰ ਹੋਈ ਪਹਿਲੀ ਰੈਪਿਡ ਟੈਸਟ ਕਿੱਟ, 20 ਮਿੰਟਾਂ ਅੰਦਰ ਹੀ ਉਪਲਬਧ ਹੋਣਗੇ ਨਤੀਜੇ!
Published : Aug 27, 2020, 6:57 pm IST
Updated : Aug 27, 2020, 6:57 pm IST
SHARE ARTICLE
 Rapid test kit
Rapid test kit

ਕੰਪਨੀ ਦੀ ਅਗਲੇ ਮਹੀਨੇ ਦੋ ਲੱਖ ਕਿੱਟਾਂ ਲਾਂਚ ਦੀ ਤਿਆਰੀ

ਨਵੀਂ ਦਿੱਲੀ : ਦੇਸ਼ ਅੰਦਰ ਕਰੋਨਾ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇਸ ਨਾਲ ਨਿਪਟਣ ਲਈ ਸਿਰਤੋੜ ਕੋਸ਼ਿਸ਼ਾਂ ਜਾਰੀ ਹਨ। ਕੋਰੋਨਾ ਵੈਕਸੀਨ ਦੀ ਖੋਜ ਦੇ ਨਾਲ-ਨਾਲ ਇਸ ਦੇ ਟੈਸਟ ਅਤੇ ਹੋਰ ਸਾਜੋ-ਸਮਾਨ ਨੂੰ ਦੇਸ਼ ਅੰਦਰ ਹੀ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸੂਤਰਾਂ ਮੁਤਾਬਕ ਦਿੱਲੀ ਦੀ ਫਾਰਮਾ ਕੰਪਨੀ ਨੇ ਭਾਰਤ ਦੀ ਪਹਿਲੀ ਰੈਪਿਡ ਟੈਸਟ ਕਿੱਟ ਤਿਆਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।

Rapid Test Kit Rapid Test Kit

ਕੰਪਨੀ ਦੇ ਦਾਅਵੇ ਮੁਤਾਬਕ ਇਹ ਕਿੱਟ ਕੇਵਲ 20 ਮਿੰਟਾਂ ਅੰਦਰ ਹੀ ਨਤੀਜੇ ਦੇਣ ਦੇ ਸਮਰੱਥ ਹੈ। ਕਿੱਟ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ((ICMR) ਵੱਲੋਂ ਵੀ ਮਨਜ਼ੂਰੀ ਦੇ ਦਿਤੀ ਗਈ ਹੈ। ਕਿੱਟ ਦੀ ਕੀਮਤ ਕਰੀਬ 200 ਰੁਪਏ ਦੱਸੀ ਜਾ ਰਹੀ ਹੈ। 

Test KitsTest Kits

ਕਾਬਲੇਗੌਰ ਹੈ ਕਿ ਭਾਰਤ ਦੀ ਪਹਿਲੀ ਅਧਿਕਾਰਤ ਪੁਆਇੰਟ ਆਫ਼ ਕੇਅਰ (POC) ਰੈਪਿਡ ਟੈਸਟ ਕਿੱਟ ਆਸਕਰ ਮੈਡੀਕੇਅਰ ਨੇ ਤਿਆਰ ਕੀਤੀ ਹੈ। ਇਹ ਕੰਪਨੀ ਅਪਣੀ ਲੈਬ ਵਿਚ ਐਚਆਈਵੀ ਏਡਜ਼, ਮਲੇਰੀਆ ਤੇ ਡੇਂਗੂ ਲਈ ਗਰਭ ਅਵਸਥਾ ਟੈਸਟ ਕਿੱਟਾਂ, ਪੀਓਸੀ ਡਾਇਗਨੌਸਟਿਕ ਕਿੱਟਾਂ ਵੀ ਤਿਆਰ ਕਰਦੀ ਹੈ।

Rapid Test Kit Rapid Test Kit

ਆਸਕਰ ਮੈਡੀਕੇਅਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਆਨੰਦ ਸੇਖੜੀ ਦਾ ਕਹਿਣਾ ਹੈ ਕਿ ਇਸ ਪੀਓਸੀ ਕਿੱਟ ਜ਼ਰੀਏ ਨਤੀਜਾ ਸਿਰਫ਼ 20 ਮਿੰਟਾਂ ਵਿਚ ਹੀ ਹਾਸਲ ਕੀਤਾ ਜਾ ਸਕੇਗਾ। ਕੋਰੋਨਾ ਟੈਸਟ ਲਈ ਖੂਨ ਦਾ ਨਮੂਨਾ ਉਂਗਲੀ ਤੋਂ ਲਿਆ ਜਾਵੇਗਾ।

Rapid Test Kit Rapid Test Kit

ਕੰਪਨੀ ਵਲੋਂ ਅਗਲੇ ਮਹੀਨੇ (ਸਤੰਬਰ) ਤਕ ਦੋ ਲੱਖ ਕਿੱਟਾਂ ਲਾਂਚ ਕਰਨ ਦੀ ਯੋਜਨਾ ਹੈ। ਇਸ ਤੋਂ ਬਾਅਦ ਕਰੋਨਾ ਦੇ ਟੈਸਟਾਂ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ, ਜੋ ਮਹਾਮਾਰੀ ਨਾਲ ਨਜਿੱਠਣ 'ਚ ਕਾਰਗਾਰ ਸਾਬਤ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement