ਭਾਰਤ 'ਚ ਬਣੇਗੀ ਦੁਨੀਆਂ ਦੀ ਸੱਭ ਤੋਂ ਵੱਡੀ ਕੋਰੋਨਾ ਟੈਸਟਿੰਗ ਲੈਬ
Published : May 30, 2020, 7:32 am IST
Updated : May 30, 2020, 7:32 am IST
SHARE ARTICLE
File Photo
File Photo

ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ) ਦੇ ਸਾਬਕਾ ਵਿਦਿਆਰਥੀ ਨੇ ਕੋਰੋਨਾ ਮਹਾਮਾਰੀ ਦੇ ਪੀੜਤਾਂ ਦੀ ਜਾਂਚ ਲਈ ਦੁਨੀਆਂ ਦੀ

ਨਵੀਂ ਦਿੱਲੀ, 29 ਮਈ : ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ) ਦੇ ਸਾਬਕਾ ਵਿਦਿਆਰਥੀ ਨੇ ਕੋਰੋਨਾ ਮਹਾਮਾਰੀ ਦੇ ਪੀੜਤਾਂ ਦੀ ਜਾਂਚ ਲਈ ਦੁਨੀਆਂ ਦੀ ਸੱਭ ਤੋਂ ਵੱਡੀ ਟੈਸਟਿੰਗ ਲੈਬ ਬਣਾਉਣ ਦਾ ਫ਼ੈਸਲਾ ਕੀਤਾ ਹੈ। ਆਈ.ਟੀ.ਆਈ ਐਲੂਮਨੀ ਕੌਂਸਲ ਨੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਮੁੰਬਈ 'ਚ ਕੋਰੋਨਾ ਦੀ ਜਾਂਚ ਲਈ ਇਕ ਮੈਗਾ ਲੈਬ ਬਣਾਉਣਗੇ, ਜਿਸ ਰਾਹੀਂ ਹਰ ਮਹੀਨੇ ਕਰੋੜਾਂ ਲੋਕਾਂ ਦਾ ਟੈਸਟ ਹੋਵੇਗਾ। ਕੌਂਸਲ ਦੇ ਪ੍ਰਧਾਨ ਰਵੀਸ਼ਰਮਾ ਨੇ ਦਸਿਆ ਹੈ ਕਿ ਦੁਨੀਆਂ 'ਚ ਕੋਰੋਨਾ ਦਾ ਟੀਕਾ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ

ਪਰ ਕੌਂਸਲ ਦੇ ਵਾਇਰਸ ਵਿਗਿਆਨੀਆਂ ਅਤੇ ਮਾਹਰਾਂ ਨਾਲ ਸੰਪਰਕ ਕਰ ਕੇ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਮੁੰਬਈ 'ਚ ਇਕ ਵਿਸ਼ਾਲ ਲੈਬ ਬਣਾਈ ਜਾਵੇ।  ਇਸ ਦੇ ਲਈ ਗਲੋਬਲੀ ਪਾਰਟਨਰਾਂ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸੱਦਾ ਦਿਤਾ ਜਾ ਰਿਹਾ ਹੈ। ਆਈ.ਆਈ.ਟੀ ਦੇ ਲਗਭਗ 1 ਹਜ਼ਾਰ ਸਾਬਕਾ ਵਿਦਿਆਰਥੀ ਦੁਨੀਆਂ ਭਰ 'ਚ ਅਪਣੇ ਪੱਧਰ 'ਤੇ ਯਤਨ ਕਰ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ 'ਚ ਲੱਗੇ ਹੋਏ ਹਨ। ਇਸ ਲੈਬ 'ਚ ਰੋਬੋਟ ਤਕਨਾਲੋਜੀ ਦੀ ਵੀ ਵਰਤੋਂ ਹੋਵੇਗੀ। ਇਸ ਲੈਬ 'ਚ ਆਉਣ ਵਾਲੇ ਸਮੇਂ ਦੌਰਾਨ 10 ਕਰੋੜ ਲੋਕਾਂ ਦਾ ਹਰ ਮਹੀਨੇ ਟੈਸਟ ਦੀ ਸਹੂਲਤ ਵਿਕਸਿਤ ਹੋਵੇਗੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement