ਸਤੰਬਰ ਮਹੀਨੇ ਵਿਚ 16 ਦਿਨ ਬੰਦ ਰਹਿਣਗੇ ਬੈਂਕ, ਦੇਖੋ ਲਿਸਟ 
Published : Aug 27, 2023, 8:11 pm IST
Updated : Aug 27, 2023, 8:11 pm IST
SHARE ARTICLE
Bank Holidays
Bank Holidays

ਇਸ ਦੇ ਨਾਲ ਹੀ ਸਤੰਬਰ 'ਚ 2,000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ ਵੀ ਹੈ।

ਨਵੀਂ ਦਿੱਲੀ : ਸਤੰਬਰ ਮਹੀਨਾ ਸ਼ੁਰੂ ਹੋਣ 'ਚ 4 ਦਿਨ ਬਾਕੀ ਹਨ। ਨਵੇਂ ਮਹੀਨੇ ਤੋਂ ਪਹਿਲਾਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਹੋ ਗਈ ਹੈ। ਸਤੰਬਰ ਮਹੀਨੇ ਵਿਚ ਛੁੱਟੀਆਂ ਹੀ ਛੁੱਟੀਆਂ ਹਨ। ਇਸ ਦੇ ਨਾਲ ਹੀ ਦਿੱਲੀ 'ਚ ਜੀ-20 ਸੰਮੇਲਨ ਕਾਰਨ 8 ਤੋਂ 10 ਸਤੰਬਰ ਤੱਕ ਸਾਰੇ ਸਰਕਾਰੀ ਦਫ਼ਤਰ ਅਤੇ ਬੈਂਕ ਬੰਦ ਰਹਿਣਗੇ।
ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਵੀ ਸਤੰਬਰ ਮਹੀਨੇ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਇਸ ਸੂਚੀ ਮੁਤਾਬਕ ਸਤੰਬਰ 'ਚ ਬੈਂਕ 16 ਦਿਨ ਬੰਦ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਸਤੰਬਰ 'ਚ 2,000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ ਵੀ ਹੈ। ਇਸ ਕਾਰਨ ਸਤੰਬਰ ਮਹੀਨੇ 'ਚ ਬੈਂਕ ਨਾਲ ਜੁੜੀਆਂ ਛੁੱਟੀਆਂ ਬਾਰੇ ਜਾਣਕਾਰੀ ਹੋਣਾ ਇਸ ਵਾਰ ਬਹੁਤ ਜ਼ਰੂਰੀ ਹੈ। 

RBI ਵੱਲੋਂ ਜਾਰੀ ਕੀਤੀ ਸਤੰਬਰ ਮਹੀਨੇ ਦੀ ਛੁੱਟੀਆਂ ਦੀ ਸੂਚੀ 
3 ਸਤੰਬਰ : ਐਤਵਾਰ ਕਾਰਨ ਦੇਸ਼ ਭਰ 'ਚ ਬੰਦ ਰਹਿਣਗੇ ਬੈਂਕ
6 ਸਤੰਬਰ : ਕ੍ਰਿਸ਼ਨ ਜਨਮ ਅਸ਼ਟਮੀ ਕਾਰਨ ਭੁਵਨੇਸ਼ਵਰ, ਚੇਨਈ, ਹੈਦਰਾਬਾਦ, ਪਟਨਾ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ।
7 ਸਤੰਬਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਾਰਨ ਅਹਿਮਦਾਬਾਦ, ਚੰਡੀਗੜ੍ਹ, ਦੇਹਰਾਦੂਨ, ਗੰਗਟੋਕ, ਤੇਲੰਗਾਨਾ, ਜੈਪੁਰ, ਜੰਮੂ, ਕਾਨਪੁਰ, ਲਖਨਊ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ ਅਤੇ ਸ਼੍ਰੀਨਗਰ ਜ਼ੋਨਾਂ ਵਿੱਚ ਬੈਂਕ ਛੁੱਟੀ ਹੋਵੇਗੀ।

9 ਸਤੰਬਰ : ਦੂਜੇ ਸ਼ਨੀਵਾਰ ਕਾਰਨ ਛੁੱਟੀ ਹੋਵੇਗੀ
10 ਸਤੰਬਰ : ਦੇਸ਼ ਭਰ ਦੇ ਬੈਂਕ ਐਤਵਾਰ ਕਰ ਕੇ ਬੰਦ ਰਹਿਣਗੇ
17 ਸਤੰਬਰ : ਐਤਵਾਰ ਦੀ ਛੁੱਟੀ ਹੋਵੇਗੀ।
18 ਸਤੰਬਰ : ਵਿਨਾਇਕ ਚਤੁਰਥੀ ਕਾਰਨ ਬੈਂਗਲੁਰੂ, ਤੇਲੰਗਾਨਾ ਜ਼ੋਨ ਵਿੱਚ ਬੈਂਕ ਛੁੱਟੀ ਰਹੇਗੀ।

19 ਸਤੰਬਰ : ਗਣੇਸ਼ ਚਤੁਰਥੀ ਕਾਰਨ ਅਹਿਮਦਾਬਾਦ, ਬੇਲਾਪੁਰ, ਭੁਵਨੇਸ਼ਵਰ, ਮੁੰਬਈ, ਨਾਗਪੁਰ, ਪਣਜੀ ਵਿੱਚ ਜ਼ੋਨਲ ਬੈਂਕਾਂ ਲਈ ਛੁੱਟੀ ਹੋਵੇਗੀ।
20 ਸਤੰਬਰ : ਕੋਚੀ ਅਤੇ ਭੁਵਨੇਸ਼ਵਰ ਜ਼ੋਨਾਂ ਵਿੱਚ ਗਣੇਸ਼ ਚਤੁਰਥੀ ਕਾਰਨ ਬੈਂਕ ਬੰਦ ਰਹਿਣਗੇ।
22 ਸਤੰਬਰ : ਸ਼੍ਰੀ ਨਰਾਇਣ ਗੁਰੂ ਸਮਾਧੀ ਦੇ ਮੌਕੇ 'ਤੇ ਸਿਰਫ ਕੋਚੀ, ਪਣਜੀ ਅਤੇ ਤ੍ਰਿਵੇਂਦਰਮ ਜ਼ੋਨਾਂ 'ਚ ਬੈਂਕ ਬੰਦ ਰਹਿਣਗੇ।
23 ਸਤੰਬਰ: ਦੇਸ਼ ਭਰ ਦੇ ਬੈਂਕ ਚੌਥੇ ਸ਼ਨੀਵਾਰ ਨੂੰ ਬੰਦ ਰਹਿਣਗੇ।

24 ਸਤੰਬਰ : ਦੇਸ਼ ਭਰ ਦੇ ਬੈਂਕ ਐਤਵਾਰ ਕਾਰਨ ਬੰਦ ਰਹਿਣਗੇ।
25 ਸਤੰਬਰ : ਸ਼੍ਰੀਮੰਤ ਸੰਕਰਦੇਵ ਜਯੰਤੀ ਕਾਰਨ ਗੁਹਾਟੀ ਜ਼ੋਨ ਵਿੱਚ ਬੈਂਕ ਛੁੱਟੀ ਰਹੇਗੀ।
27 ਸਤੰਬਰ : ਮਿਲਾਦ-ਏ-ਸ਼ਰੀਫ਼(ਪੈਗੰਬਰ ਮੁਹੰਮਦ ਦਾ ਜਨਮਦਿਨ) ਕਾਰਨ ਜੰਮੂ, ਕੋਚੀ, ਸ੍ਰੀਨਗਰ, ਤ੍ਰਿਵੇਂਦਰਮ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ।

28 ਸਤੰਬਰ : ਈਦ-ਏ-ਮਿਲਾਦ ਦੇ ਮੌਕੇ 'ਤੇ ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੈਂਗਲੁਰੂ, ਭੋਪਾਲ, ਚੇਨਈ, ਦੇਹਰਾਦੂਨ, ਤੇਲੰਗਾਨਾ, ਇੰਫਾਲ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ। .
29 ਸਤੰਬਰ : ਈਦ-ਏ-ਮਿਲਾਦ-ਉਲ-ਨਬੀ ਮੌਕੇ ਸਿਰਫ਼ ਗੰਗਟੋਕ, ਜੰਮੂ ਅਤੇ ਸ੍ਰੀਨਗਰ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ।

SHARE ARTICLE

ਏਜੰਸੀ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement