Kolkata rape-murder case : ਸੰਦੀਪ ਘੋਸ਼ ਤੋਂ ਬਾਅਦ ਹੁਣ ASI ਅਨੂਪ ਦੱਤਾ ਦਾ ਹੋਵੇਗਾ ਪੋਲੀਗ੍ਰਾਫ਼ ਟੈਸਟ ,CBI ਨੇ ਮੰਗੀ ਇਜਾਜ਼ਤ
Published : Aug 27, 2024, 10:48 pm IST
Updated : Aug 27, 2024, 10:48 pm IST
SHARE ARTICLE
ASI Anup Dutta
ASI Anup Dutta

ਮੁੱਖ ਮੁਲਜ਼ਮ ਸੰਜੇ ਰਾਏ ਦਾ ਕਰੀਬੀ ਦਸਿਆ ਜਾਂਦਾ ਹੈ ਅਨੂਪ ਦੱਤਾ

Kolkata rape-murder case : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕੋਲਕਾਤਾ ਦੀ ਇਕ ਅਦਾਲਤ ਤੋਂ ਸ਼ਹਿਰ ਦੇ ਸਹਾਇਕ ਸਬ-ਇੰਸਪੈਕਟਰ ਅਨੂਪ ਦੱਤਾ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਹੈ। ਦੱਤਾ ਨੂੰ ਆਰ.ਜੀ. ਕਰ ਮੈਡੀਕਲ ਕਾਲਜ ’ਚ ਇਕ ਸਿਖਾਂਦਰੂ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੰਜੇ ਰਾਏ ਦਾ ਕਰੀਬੀ ਦਸਿਆ ਜਾਂਦਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।

ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਦੱਤਾ ਨੇ ਰਾਏ ਨੂੰ ਅਪਰਾਧ ਲੁਕਾਉਣ ’ਚ ਮਦਦ ਕੀਤੀ ਸੀ।

ਸੂਤਰਾਂ ਨੇ ਦਸਿਆ ਕਿ ਦੱਤਾ ਨੇ ਰਾਏ ਨੂੰ ਕਈ ਲਾਭ ਪਹੁੰਚਾਉਣ ’ਚ ਕਥਿਤ ਤੌਰ ’ਤੇ ਅਹਿਮ ਭੂਮਿਕਾ ਨਿਭਾਈ ਸੀ। ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਰਾਏ ਨੇ ਦੱਤਾ ਨੂੰ ਅਪਰਾਧ ਬਾਰੇ ਦਸਿਆ ਸੀ ਅਤੇ ਕੀ ਉਸ ਨੂੰ ਕੋਈ ਮਦਦ ਮਿਲੀ ਸੀ।

ਅਧਿਕਾਰੀਆਂ ਨੇ ਦਸਿਆ ਕਿ ਅਦਾਲਤ ਇਸ ਮੁੱਦੇ ’ਤੇ ਦੱਤਾ ਦੀ ਸਹਿਮਤੀ ਲੈਣ ਤੋਂ ਬਾਅਦ ਪੌਲੀਗ੍ਰਾਫ ਟੈਸਟ ਦੀ ਅਰਜ਼ੀ ’ਤੇ ਫੈਸਲਾ ਕਰੇਗੀ। ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਨੇ ਮੰਗਲਵਾਰ ਨੂੰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦਾ ਪੋਲੀਗ੍ਰਾਫ ਟੈਸਟ ਪੂਰਾ ਕਰ ਲਿਆ।

ਸਨਿਚਰਵਾਰ ਨੂੰ ਉਸ ਦਾ ‘ਲੇਅਰਡ ਵਾਇਸ ਐਨਾਲਾਸਿਸ ਟੈਸਟ’ ਹੋਇਆ ਸੀ ਅਤੇ ਬਾਅਦ ’ਚ ਸੋਮਵਾਰ ਨੂੰ ਪੌਲੀਗ੍ਰਾਫ ਟੈਸਟ ਹੋਇਆ ਸੀ। ਟੈਸਟ ਸੋਮਵਾਰ ਨੂੰ ਪੂਰਾ ਨਹੀਂ ਹੋ ਸਕਿਆ, ਇਸ ਲਈ ਮੰਗਲਵਾਰ ਨੂੰ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ।

‘ਲੇਅਰਡ ਵੌਇਸ ਐਨਾਲਿਸਿਸ ਟੈਸਟ’ ਝੂਠ ਬੋਲਣ ਵਾਲੇ ਦੀ ਪ੍ਰਤੀਕਿਰਿਆ ਦਾ ਪਤਾ ਲਗਾਉਂਦਾ ਹੈ, ਪਰ ਇਹ ਝੂਠ ਦਾ ਪਤਾ ਨਹੀਂ ਲਗਾਉਂਦਾ। ਇਸ ਤਕਨੀਕ ਰਾਹੀਂ, ਬੌਧਿਕ ਪ੍ਰਕਿਰਿਆਵਾਂ ਅਤੇ ਭਾਵਨਾਤਮਕ ਸੰਕੇਤਾਂ ਨੂੰ ਵੱਖ-ਵੱਖ ਆਵਾਜ਼ਾਂ ’ਚ ਪਛਾਣਿਆ ਜਾਂਦਾ ਹੈ। 

Location: India, West Bengal

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement