Jan Dhan Yojana News : ਜਨ ਧਨ ਯੋਜਨਾ ਦੇ 10 ਸਾਲ ਪੂਰੇ, ਇਸ ਨਾਲ ਜੁੜੇ ਆਸਾਨ ਸਵਾਲਾਂ ਦੇ ਜਵਾਬ ਦੇ ਕੇ ਪਾਓ ਇਨਾਮ
Published : Aug 27, 2024, 5:34 pm IST
Updated : Aug 27, 2024, 5:34 pm IST
SHARE ARTICLE
Jan Dhan Yojana
Jan Dhan Yojana

ਅਜਿਹੇ ਵਿੱਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦਾ ਇੱਕ ਦਹਾਕਾ ਪੂਰਾ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ

Jan Dhan Yojana News : ਦੇਸ਼ ਦੇ ਹਰ ਗਰੀਬ ਵਿਅਕਤੀ ਤੱਕ ਬੈਂਕਿੰਗ ਸੇਵਾਵਾਂ ਦਾ ਲਾਭ ਪਹੁੰਚਾਉਣ ਲਈ ਕੇਂਦਰ ਸਰਕਾਰ ਨੇ ਜਨ-ਧਨ ਯੋਜਨਾ ਲਿਆਂਦੀ ਸੀ। ਇਸ ਯੋਜਨਾ ਨੂੰ 10 ਸਾਲ ਪੂਰੇ ਹੋ ਰਹੇ ਹੈ। ਅਜਿਹੇ ਵਿੱਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦਾ ਇੱਕ ਦਹਾਕਾ ਪੂਰਾ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਤਹਿਤ ਕੋਈ ਵੀ ਇਸ ਸਕੀਮ ਨਾਲ ਸਬੰਧਤ ਕੁਝ ਸਵਾਲਾਂ ਦੇ ਜਵਾਬ ਦੇ ਕੇ ਇਨਾਮ ਜਿੱਤ ਸਕਦਾ ਹੈ। narendramodi_in ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਰਾਹੀਂ ਦਿੱਤੀ ਗਈ ਹੈ।

ਪੋਸਟ 'ਚ ਦੱਸਿਆ ਗਿਆ , ਪਰਿਵਰਤਨਕਾਰੀ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਇੱਕ ਦਹਾਕੇ ਦਾ ਜਸ਼ਨ ਮਨਾਓ - ਜਨ-ਧਨ 10/10 ਚੁਣੌਤੀ ਨੂੰ ਸਵੀਕਾਰ ਕਰੋ! ਪੋਸਟ ਵਿੱਚ ਅੱਗੇ ਕਿਹਾ ਗਿਆ ਹੈ ਕਿ 10 'ਆਸਾਨ' ਸਵਾਲਾਂ ਦੇ ਜਵਾਬ ਦਿਓ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਸਤਖਤ ਕੀਤੇ ਉਨ੍ਹਾਂ ਦੇ ਸ਼ਾਸਨ ਦੀ ਇੱਕ ਕਿਤਾਬ ਜਿੱਤੋ। ਇਹ ਕਵਿਜ਼ ਬੁੱਧਵਾਰ 28 ਅਗਸਤ ਨੂੰ ਸਾਰਾ ਦਿਨ ਨਮੋ ਐਪ 'ਤੇ ਲਾਈਵ ਰਹੇਗੀ!

 

ਕੇਂਦਰ ਸਰਕਾਰ ਨੇ ਇਹ ਸਕੀਮ 28 ਅਗਸਤ 2014 ਨੂੰ ਸ਼ੁਰੂ ਕੀਤੀ ਸੀ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਜ਼ਰੀਏ ਸਰਕਾਰ ਦੇਸ਼ ਦੇ ਗਰੀਬ ਅਤੇ ਵਾਂਝੇ ਵਰਗਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਨ ਵਿੱਚ ਸਫਲ ਰਹੀ ਹੈ। ਇਸ ਦੇ ਨਾਲ ਹੀ, ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਵੀ ਸਿੱਧੇ ਬੈਂਕ ਟ੍ਰਾਂਸਫਰ ਯਾਨੀ ਡੀਬੀਟੀ ਰਾਹੀਂ ਲਾਭਪਾਤਰੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਜਨ ਧਨ ਯੋਜਨਾ ਕਿਉਂ ਲਿਆਂਦੀ ਗਈ?

ਮੋਦੀ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਲਿਆਉਣ ਦਾ ਉਦੇਸ਼ ਲੋਕਾਂ ਨੂੰ ਆਰਥਿਕ ਸ਼ਕਤੀ ਪ੍ਰਦਾਨ ਕਰਨਾ ਅਤੇ ਗਰੀਬ ਵਰਗ ਨੂੰ ਬੈਂਕਿੰਗ ਖੇਤਰ ਨਾਲ ਜੋੜਨਾ ਸੀ। ਜਿਨ੍ਹਾਂ ਲੋਕਾਂ ਦੀ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਨਹੀਂ ਹੈ, ਉਹ ਇਸ ਰਾਹੀਂ ਬੈਂਕਿੰਗ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ ਖਾਤਾ ਖੋਲ੍ਹਣ ਲਈ ਇੱਕ ਰੁਪਏ ਦੀ ਲੋੜ ਨਹੀਂ ਹੈ ਅਤੇ ਨਾ ਹੀ ਇਸ ਵਿੱਚ ਘੱਟੋ-ਘੱਟ ਬਕਾਇਆ ਰੱਖਣ ਦੀ ਕੋਈ ਲੋੜ ਹੈ। ਕੋਈ ਵੀ ਵਿਅਕਤੀ ਇਸ 'ਚ ਜ਼ੀਰੋ ਬੈਲੇਂਸ ਨਾਲ ਹੀ ਖਾਤਾ ਖੋਲ੍ਹ ਸਕਦਾ ਹੈ। ਖਾਤਾ ਧਾਰਕ ਨੂੰ ਇੱਕ ਮੁਫਤ RuPay ਡੈਬਿਟ ਕਾਰਡ ਜਾਰੀ ਕੀਤਾ ਜਾਂਦਾ ਹੈ।

50 ਕਰੋੜ ਤੋਂ ਵੱਧ ਖਾਤੇ ਖੁੱਲ੍ਹੇ 

ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਯੋਜਨਾ ਤਹਿਤ ਹੁਣ ਤੱਕ 50 ਕਰੋੜ ਤੋਂ ਵੱਧ ਜਨ ਧਨ ਖਾਤੇ ਖੋਲ੍ਹੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ, ਸਾਰੇ ਲਾਭਪਾਤਰੀਆਂ ਨੂੰ 2 ਲੱਖ ਰੁਪਏ (28.08.2018 ਤੋਂ ਪਹਿਲਾਂ ਖੋਲ੍ਹੇ ਗਏ ਖਾਤਿਆਂ ਲਈ 1 ਲੱਖ ਰੁਪਏ) ਤੱਕ ਦਾ ਦੁਰਘਟਨਾ ਬੀਮਾ ਕਵਰ ਮਿਲਦਾ ਹੈ। ਇਸ ਯੋਜਨਾ ਦੇ ਤਹਿਤ 30 ਹਜ਼ਾਰ ਰੁਪਏ ਦਾ ਜੀਵਨ ਕਵਰ ਅਤੇ ਜਮ੍ਹਾਂ ਰਕਮ 'ਤੇ ਵਿਆਜ ਵੀ ਉਪਲਬਧ ਹੈ। ਇਸ ਤੋਂ ਇਲਾਵਾ ਜੇ ਜਨ-ਧਨ ਖਾਤੇ ਵਿੱਚ ਘੱਟੋ ਘੱਟ ਬੈਲੇਂਸ ਬਣਾਈ ਰੱਖਿਆ ਜਾਂਦਾ ਹੈ ਤਾਂ 10,000 ਰੁਪਏ ਦੀ ਓਵਰਡ੍ਰਾਫਟ ਸਹੂਲਤ ਵੀ ਉਪਲਬਧ ਹੈ।

Location: India, Delhi

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement