
ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
Maharashtra Building Collapsed News in punjabi : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਿਰਾਰ ਦੇ ਨਾਰੰਗੀ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ। ਜਿਸ ਤੋਂ ਬਾਅਦ ਮੌਕੇ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਬਚਾਅ ਕਾਰਜ ਅਜੇ ਵੀ ਜਾਰੀ ਹੈ।
ਰਾਮਾਬਾਈ ਅਪਾਰਟਮੈਂਟ ਨਾਮ ਦੀ ਇਸ ਇਮਾਰਤ ਵਿੱਚ ਲਗਭਗ 12 ਪਰਿਵਾਰ ਰਹਿੰਦੇ ਸਨ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਹੁਣ ਤੱਕ 11 ਲੋਕਾਂ ਨੂੰ ਮਲਬੇ ਵਿੱਚੋਂ ਕੱਢਿਆ ਜਾ ਚੁੱਕਾ ਹੈ।
ਜਾਣਕਾਰੀ ਅਨੁਸਾਰ ਪੁਲਿਸ, ਫ਼ਾਇਰ ਬ੍ਰਿਗੇਡ ਅਤੇ ਸਥਾਨਕ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਅਰੂਹੀ ਓਂਕਾਰ ਜੋਵਿਲ (24) ਅਤੇ ਉਤਕਰਸ਼ਾ ਜੋਵਿਲ (1) ਵਜੋਂ ਹੋਈ ਹੈ।
ਮਲਬੇ ਤੋਂ ਬਚਾਏ ਗਏ ਲੋਕਾਂ ਵਿੱਚ ਪ੍ਰਭਾਕਰ ਸ਼ਿੰਦੇ (57), ਪ੍ਰਮਿਲਾ ਪ੍ਰਭਾਕਰ ਸ਼ਿੰਦੇ (50), ਪ੍ਰੇਰਨਾ ਸ਼ਿੰਦੇ (20), ਵਿਸ਼ਾਖਾ ਜੋਵਿਲ (24), ਮੰਥਨ ਸ਼ਿੰਦੇ (19), ਪ੍ਰਦੀਪ ਕਦਮ (40), ਜੈਸ਼੍ਰੀ ਕਦਮ (33), ਸੰਜੋਏ ਸਿੰਘ (24), ਮਿਤਾਲੀ ਪਰਮਾਰ (28) ਸ਼ਾਮਲ ਹਨ।
(For more news apart from “Maharashtra Building Collapsed News in punjabi , ” stay tuned to Rozana Spokesman.)