
ਬਿਹਾਰ ਦੇ ਚੰਪਾਰਨ ਜ਼ਿਲ੍ਹੇ ਵਿਖੇ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਰਾਜ ਦੀ ਰਾਜਧਾਨੀ ਦੀ ਯਾਤਰਾ ਦੇ ਦੌਰਾਨ ਉਨਾਂ ਨੂੰ ਫੁਟਪਾਥ 'ਤੇ ਸੁਲਾਉਣ ਦੇ ਦੋਸ਼
ਪਟਨਾ : ਬਿਹਾਰ ਦੇ ਚੰਪਾਰਨ ਜ਼ਿਲ੍ਹੇ ਵਿਖੇ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਰਾਜ ਦੀ ਰਾਜਧਾਨੀ ਦੀ ਯਾਤਰਾ ਦੇ ਦੌਰਾਨ ਉਨਾਂ ਨੂੰ ਫੁਟਪਾਥ 'ਤੇ ਸੁਲਾਉਣ ਦੇ ਦੋਸ਼ ਵਿਚ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੂਰਵੀ ਚੰਪਾਰਣ ਦੇ ਕੋਟਵਾ ਪ੍ਰਾਂਖਡ ਵਿਚ ਮਿਡਲ ਸਕੂਲ ਦੇ ਮੁਖੀ ਆਨੰਦ ਕੁਮਾਰ ਸਿੰਘ ਨੂੰ ਜਿਲ੍ਹਾ ਸਿੱਖਿਆ ਅਧਿਕਾਰੀ ਦੇ ਆਦੇਸ਼ ਤੇ ਮੁਅੱਤਲ ਕਰ ਦਿੱਤਾ ਗਿਆ। ਇਸ ਹਫਤੇ ਪਟਨਾ ਵਿਚ ਫੁਟਪਾਥ ਤੇ ਵਿਦਿਆਰਥੀਆਂ ਨੂੰ ਸੁਲਾਏ ਜਾਣ ਦੀਆਂ ਖਬਰਾਂ ਦੀ ਜਾਣਕਾਰੀ ਲੈਂਦੇ ਹੋਏ ਉਨਾਂ ਇਹ ਕਦਮ ਚੁੱਕਿਆ।
ਖ਼ਬਰਾਂ ਦੇ ਮੁਤਾਬਕ ਮੁਖਮੰਤਰੀ ਬਿਹਾਰ ਦਰਸ਼ਨ ਯੋਜਨਾ ਦੇ ਅਧੀਨ ਵਿਦਿਆਰਥੀਆਂ ਨੂੰ ਪਟਨਾ ਘੁਮਾਉਣ ਲਈ ਲਿਆਇਆ ਗਿਆ ਸੀ। ਇਸ ਅਧੀਨ ਸਕੂਲੀ ਬੱਚਿਆਂ ਨੂੰ ਰਾਜ ਭਰ ਵਿਚ ਇਤਿਹਾਸਕ ਸਥਾਨਾਂ ਤੇ ਸੈਰ ਸਪਾਟੇ ਲਈ ਲਿਜਾਇਆ ਜਾਂਦਾ ਹੈ। ਵਾਪਸੀ ਦੀ ਯਾਤਰਾ ਦੇ ਦੌਰਾਨ ਰਾਤ ਨੂੰ ਸਕੂਲੀ ਬਸ ਖਰਾਬ ਹੋ ਜਾਣ ਕਾਰਣ ਪਟਨਾ ਘੁੰਮਣ ਆਏ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਚਿੜਿਆਘਰ ਦੇ ਬਾਹਰ ਫੁਟਪਾਥ ਤੇ ਸੁਲਾ ਦਿੱਤਾ ਗਿਆ। ਇਸ ਰਾਹ ਦੇ ਨਾਲ ਹੀ ਰਾਜਭਵਨ, ਮੁੱਖਮੰਤਰੀ ਨਿਵਾਸ ਸਮੇਤ ਹੋਰਨਾਂ ਖ਼ਾਸ ਲੋਕਾਂ ਦੇ ਬੰਗਲੇ ਹਨ। ਸਸਪੈਂਸ਼ਨ ਆਦੇਸ਼ ਵਿੱਚ ਕਥਿਤ ਘਟਨਾ ਦੀ ਨਿੰਦਾ ਕਰਦੇ ਹੋਏ ਅਧਿਆਪਕ ਨੂੰ ਵਿਭਾਗ ਅਤੇ ਸਰਕਾਰ ਦਾ ਅਕਸ ਖਰਾਬ ਕਰਨ ਦਾ ਕਸੂਰਵਾਰ ਮੰਨਿਆ ਗਿਆ ਹੈ।