
ਸੰਗੀਤ ਪ੍ਰਤੀਯੋਗਤਾ ਦੇ ਬਾਰੇ 'ਚ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਅਤੇ ਦੇਖਿਆ ਹੋਵੇਗਾ। ਇੱਕ ਤੋਂ ਵੱਧਕੇ ਇੱਕ ਸੰਗੀਤਕਾਰ ਪ੍ਰਤੀਯੋਗਤਾ..
ਨਵੀਂ ਦਿੱਲੀ : ਸੰਗੀਤ ਪ੍ਰਤੀਯੋਗਤਾ ਦੇ ਬਾਰੇ 'ਚ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਅਤੇ ਦੇਖਿਆ ਹੋਵੇਗਾ। ਇੱਕ ਤੋਂ ਵੱਧਕੇ ਇੱਕ ਸੰਗੀਤਕਾਰ ਪ੍ਰਤੀਯੋਗਤਾ ਵਿੱਚ ਭਾਗ ਲੈਂਦੇ ਅਤੇ ਆਪਣੀ ਕਲਾ ਦਾ ਪ੍ਰਦਰਸਨ ਕਰਦੇ ਹਨ। ਅਜਿਹੀ ਹੀ ਇੱਕ ਸੰਗੀਤ ਪ੍ਰਤੀਯੋਗਤਾ ਚੱਲ ਰਹੀ ਹੈ ਪਰ ਇਨਸਾਨਾਂ ਦੀ ਨਹੀਂ ਬਲਕਿ ਪੰਛੀਆਂ ਦੀ। ਪੰਛੀਆਂ ਦੀ ਸੰਗੀਤ ਪ੍ਰਤੀਯੋਗਤਾ ਦੇ ਬਾਰੇ ਵਿਚ ਸੁਣਕੇ ਥੋੜਾ ਅਜੀਬ ਜ਼ਰੂਰ ਲੱਗੇਗਾ ਪਰ ਇਹ ਪ੍ਰਤੀਯੋਗਤਾ ਚੱਲ ਰਹੀ ਹੈ।
Bird Singing Competition
ਦੱਸ ਦਈਏ ਕਿ ਥਾਈਲੈਂਡ ਦੇ ਨਾਰਥੀਵਾਟ ਵਿਚ ਅਜਿਹਾ ਮਿਊਜ਼ਿਕ ਕੰਪੀਟੀਸ਼ਨ ਹੋਇਆ ਹੈ, ਜਿਸ ਵਿਚ ਇਨਸਾਨ ਗਾਣੇ ਨਹੀਂ ਗਾਉਂਦੇ। ਇਸ ਮਿਊਜ਼ਿਕ ਕੰਪੀਟੀਸ਼ਨ ਵਿਚ ਗਾਣਾ ਗਾਉਣ ਲਈ ਤਿੰਨ ਦੇਸ਼ਾਂ ਦੇ ਪੰਛੀ ਆਏ ਹਨ। ਬੋਰਡ ਪੈਨਲ ਪੰਛੀਆਂ ਦੀ ਆਵਾਜ਼, ਉਨ੍ਹਾਂ ਦੇ ਗਾਣੇ ਅਤੇ ਸੂਝਬੂਝ ਦੇ ਆਧਾਰ ਉਤੇ ਉਨ੍ਹਾਂ ਨੂੰ ਰੈਕਿੰਗ ਦਿੰਦਾ ਹੈ।
Bird Singing Competition
ਇਸ ਮੁਕਾਬਲੇ ਵਿਚ ਥਾਈਲੈਂਡ ਤੋਂ ਇਲਾਵਾ ਸਿੰਗਾਪੁਰ ਅਤੇ ਮਲੇਸ਼ੀਆ ਦੇ 1800 ਤੋਂ ਜ਼ਿਆਦਾ ਪੰਛੀਆਂ ਨੇ ਹਿੱਸਾ ਲਿਆ। ਇਸ ਮਿਊਜ਼ਿਕ ਕੰਪੀਟੀਸ਼ਨ ਦੀ ਖਾਸੀਅਤ ਇਹ ਹੈ ਕਿ ਮੁਕਾਬਲੇ ਵਿਚ ਹਿੱਸਾ ਲੈਣ ਤੋਂ ਪਹਿਲਾਂ ਪੰਛੀਆਂ ਨੂੰ ਬਕਾਇਦਾ ਟ੍ਰੇਨਰਾਂ ਨੇ ਚਾਰ ਮਹੀਨੇ ਦੀ ਟ੍ਰੇਨਿੰਗ ਦਿੱਤੀ ਹੈ। ਸਾਲ 2018 ਵਿਚ ਵੀ ਪੰਛੀਆਂ ਲਈ ਮਿਊਜ਼ਿਕ ਕੰਪੀਟੀਸ਼ਨ ਥਾਈਲੈਂਡ ਵਿਚ ਕਰਵਾਇਆ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ