
ਚਿੜੀਆਂ ਲਈ ਕੁਦਰਤੀ ਆਲ੍ਹਣਾ ਬਣਾਉਣ ਤੋਂ ਇਲਾਵਾ ਇੰਦਰਪਾਲ ਅਤੇ ਉਹਨਾਂ ਦਾ ਪਰਿਵਾਰ ਵਾਤਾਵਰਨ ਸੁਰੱਖਿਆ ਅਤੇ ਸੰਭਾਲ ਲਈ ਵੀ ਕੰਮ ਕਰਦੇ ਹਨ।
ਗੰਗਾ ਘਾਟ ਦੇ ਕੰਢੇ ‘ਤੇ ਵਸਿਆ ਸ਼ਹਿਰ ਵਾਰਾਣਸੀ ਅਪਣੇ ਸ਼ਾਨਦਾਰ ਮੰਦਿਰਾਂ, ਸੰਗੀਤ, ਵਿਸ਼ਵ ਪ੍ਰਸਿੱਧ ਸਾੜੀਆਂ ਅਤੇ ਸ਼ਾਨਦਾਰ ਦਸਤਕਾਰੀ ਲਈ ਜਾਣਿਆ ਜਾਂਦਾ ਹੈ। ਹਰ ਸਾਲ ਇੱਥੇ ਕਈ ਤਰ੍ਹਾਂ ਦੇ ਸੈਲਾਨੀ ਘੁੰਮਣ ਲਈ ਆਉਂਦੇ ਹਨ। ਸ਼ਹਿਰ ਦੀ ਸ੍ਰੀਨਗਰ ਕਲੋਨੀ ਵਿਚ ਅਜਿਹਾ ਹੀ ਇਕ ਹੋਰ ਸਥਾਨ ਛੁਪਿਆ ਹੋਇਆ ਹੈ, ਜਿਸ ਨੂੰ ਦੇਖਣ ਹਰ ਕਿਸੇ ਨੂੰ ਜਾਣਾ ਚਾਹੀਦਾ ਹੈ। ਸ੍ਰੀਨਗਰ ਕਲੋਨੀ ਵਿਚ ਇਕ ਤਿੰਨ ਮੰਜ਼ਿਲਾ ਘਰ ਹੈ, ਜੋ ਕਿ ਅਜ਼ਾਦੀ ਤੋਂ ਕੁਝ ਸਮੇਂ ਬਾਅਦ ਬਣਾਇਆ ਗਿਆ ਸੀ। ਇਹ ਘਰ ਵੀ ਸੈਰ ਸਪਾਟੇ ਲਈ ਬਹੁਤ ਵਧੀਆ ਸਥਾਨ ਹੈ।
Varanasi
ਇਕ ਤਾਂ ਉਹ ਅਵਾਜ਼ ਸਭ ਤੋਂ ਜ਼ਿਆਦਾ ਵਧੀਆ ਹੈ ਜੋ ਇਸ ਘਰ ਵਿਚ ਦਾਖਿਲ ਹੋਣ ‘ਤੇ ਸਭ ਤੋਂ ਪਹਿਲਾਂ ਸੁਣਾਈ ਦਿੰਦੀ ਹੈ। ਇਸ ਘਰ ਵਿਚੋਂ ਆਉਣ ਵਾਲੀਆਂ ਅਵਾਜ਼ਾਂ ਕਿਸੇ ਸੰਗੀਤ ਜਾਂ ਸਾਜ਼ ਦੀਆਂ ਨਹੀਂ ਬਲਕਿ ਚਿੜੀਆਂ ਦੀਆਂ ਹਨ। ਪਿਛਲੇ 67 ਸਾਲਾਂ ਤੋਂ ਇਸ ਵਿਸ਼ੇਸ਼ ਘਰ ਵਿਚ ਸੈਂਕੜੇ ਚਿੜੀਆਂ ਰਹਿੰਦੀਆਂ ਹਨ। ਇਸ ਘਰ ਵਿਚ ਘੁੰਮਦੇ ਸਮੇਂ ਚਿੜੀਆਂ ਦੀਆਂ ਅਵਾਜ਼ਾਂ ਸੁਣ ਕੇ ਹਰ ਕਿਸੇ ਨੂੰ ਅਪਣੇ ਬਚਪਨ ਦੀ ਯਾਦ ਆਵੇਗੀ ਕਿਉਂਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਸ਼ਹਿਰਾਂ ‘ਚ ਚਿੜੀਆਂ ਦੀਆਂ ਅਵਾਜ਼ਾਂ ਬਹੁਤ ਹੀ ਘੱਟ ਸੁਣਨ ਨੂੰ ਮਿਲਦੀਆਂ ਹਨ।
Sparrows
ਜ਼ਿਆਦਾਤਰ ਲੋਕਾਂ ਦੀ ਤਰ੍ਹਾਂ ਇੰਦਰਪਾਲ ਬੱਤਰਾ ਵੀ ਉਸ ਸਮੇਂ ਵੱਡੇ ਹੋਏ ਜਦੋਂ ਚਿੜੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਹਾਲਾਂਕਿ 2000 ਦੇ ਦਹਾਕੇ ਦੀ ਸ਼ੁਰੂਆਤ ਵਿਚ ਉਹਨਾਂ ਨੇ ਦੇਖਿਆ ਕਿ ਸ਼ਹਿਰ ਵਿਚ ਜ਼ਿਆਦਾ ਇਮਾਰਤਾਂ ਦਾ ਨਿਰਮਾਣ ਹੋਣ ਲੱਗਿਆ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਇਕ ਮਿੱਟੀ ਦਾ ਬਰਤਨ ਖਰੀਦਿਆ ਸੀ ਅਤੇ ਉਸ ਵਿਚ ਛੇਦ ਕਰਕੇ ਕੁਝ ਪੰਛੀਆਂ ਲਈ ਆਲ੍ਹਣਾ ਬਨਾਉਣ ਲਈ ਉਸ ਨੂੰ ਟਾਹਣੀਆਂ ਨਾਲ ਭਰ ਦਿੱਤਾ। ਹਾਲਾਂਕਿ ਇਸ ਆਲ੍ਹਣੇ ਦੀ ਸ਼ੁਰੂਆਤ 4-5 ਚਿੜੀਆਂ ਨਾਲ ਹੋਈ ਸੀ। ਅੱਜ ਇੰਦਰਪਾਲ ਸਿੰਘ ਦੇ ਘਰ 100 ਤੋਂ ਜ਼ਿਆਦਾ ਆਲ੍ਹਣੇ ਹਨ ਅਤੇ ਇਹਨਾਂ ਵਿਚ 2500 ਤੋਂ ਜ਼ਿਆਦਾ ਪੰਛੀ ਰਹਿੰਦੇ ਹਨ।
Inderpal’s house
ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਸ਼ਹਿਰੀਕਰਣ ਦੇ ਕਾਰਨ ਉਹ ਅਪਣੇ ਬੱਚਿਆਂ ਨੂੰ ਇਸ ਤੋਂ ਵਾਂਝੇ ਨਹੀਂ ਰੱਖਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਅਪਣੇ ਘਰ ਵਿਚ ਆਲ੍ਹਣੇ ਦਾ ਨਿਰਮਾਣ ਸ਼ੁਰੂ ਕੀਤਾ। ਹੁਣ ਉਹਨਾਂ ਕੋਲ ਸੈਂਕੜੇ ਆਲ੍ਹਣੇ ਹਨ। 52 ਸਾਲਾਂ ਇੰਦਰਪਾਲ ਦੀ ਰੋਜ਼ਾਨਾ ਜ਼ਿੰਦਗੀ ਦਾ ਹਰ ਦਿਨ ਸਾਰੀਆਂ ਮੰਜ਼ਿਲਾਂ ਵਿਚ ਖਿੜਕੀਆਂ ਖੋਲ ਕੇ ਅਤੇ ਉਹਨਾਂ ਵਿਚ ਪੰਛੀਆਂ ਲਈ ਖਾਣਾ ਅਤੇ ਪਾਣੀ ਰੱਖ ਕੇ ਸ਼ੁਰੂ ਹੁੰਦਾ ਹੈ। ਉਹਨਾਂ ਦੀ ਗੈਰ ਮੌਜੂਦਗੀ ਵਿਚ ਇਹ ਕੰਮ ਉਹਨਾਂ ਦਾ ਪਰਿਵਾਰ ਖਾਸ ਕਰ ਉਹਨਾਂ ਦੀ ਧੀ ਅੰਮ੍ਰਿਤਾ ਕਰਦੀ ਹੈ। ਪੰਛੀਆਂ ਨੂੰ ਪਾਣੀ ਅਤੇ ਖਾਣਾ ਦਿਨ ਵਿਚ ਤਿੰਨ ਵਾਰ ਦਿੱਤਾ ਜਾਂਦਾ ਹੈ।
Inderpal and his family
ਇੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਚਿੜੀਆਂ ਕੁੱਝ ਜ਼ਿਆਦਾ ਗੰਦਗੀ ਵੀ ਨਹੀਂ ਫੈਲਾਉਂਦੀਆਂ ਅਤੇ ਨਾ ਹੀ ਇਹਨਾਂ ਆਲ੍ਹਣਿਆਂ ਦੀ ਜ਼ਿਆਦਾ ਸਫਾਈ ਕਰਨੀ ਪੈਂਦੀ ਹੈ। ਇਸ ਪਰਿਵਾਰ ਵੱਲੋਂ ਇਹਨਾਂ ਚਿੜੀਆਂ ਨੂੰ 30 ਕਿਲੋ ਅਨਾਜ ਦਿੱਤਾ ਜਾਂਦਾ ਹੈ ਅਤੇ ਗਰਮੀਆਂ ਵਿਚ ਇਹਨਾਂ ਲਈ ਬਿਸਕੁੱਟ ਅਤੇ ਗਲੂਕੋਜ਼ ਆਦਿ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇੰਦਰਪਾਲ ਦਾ ਕਹਿਣਾ ਹੈ ਕਿ ਉਹ ਰਾਸ਼ਨ ਦੀ ਦੁਕਾਨ ਤੋਂ ਬਚਿਆ ਹੋਇਆ ਰਾਸ਼ਨ ਖਰੀਦਦੇ ਹਨ ਅਤੇ ਬਿਸਕੁਟਾਂ ਦਾ ਚੂਰਾ ਬਣਾ ਕੇ ਪੰਛੀਆਂ ਦੇ ਖਾਣ ਲਈ ਰੱਖਦੇ ਹਨ।
Inderpal’s house
ਚਿੜੀਆਂ ਲਈ ਕੁਦਰਤੀ ਆਲ੍ਹਣਾ ਬਣਾਉਣ ਤੋਂ ਇਲਾਵਾ ਇੰਦਰਪਾਲ ਅਤੇ ਉਹਨਾਂ ਦਾ ਪਰਿਵਾਰ ਵਾਤਾਵਰਨ ਸੁਰੱਖਿਆ ਅਤੇ ਸੰਭਾਲ ਲਈ ਵੀ ਕੰਮ ਕਰਦੇ ਹਨ। ਉਹਨਾਂ ਦੇ ਅਪਣੀ ਕਲੋਨੀ ਅਤੇ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਲਗਭਗ 800 ਦਰਖਤ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਵਾਤਾਵਰਤ ਨੂੰ ਬਨਾਉਣਾ ਅਤੇ ਤੋੜਨਾ ਅਪਣੇ ਹੱਥ ਵਿਚ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਲ ਵਿਚ ਇਕ ਵਾਰ ਮੌਨਸੂਨ ਦੇ ਸਮੇਂ ਉਹ ਦਰਖਤ ਲਗਾਉਂਦੇ ਹਨ ਕਿਉਂਕਿ ਦਰਖਤ ਨਾ ਸਿਰਫ ਤਾਪਮਾਨ ਨੂੰ ਘੱਟ ਕਰਦੇ ਹਨ ਬਲਕਿ ਪੰਛੀਆਂ ਨੂੰ ਵੀ ਵਾਪਿਸ ਲਿਆਉਣ ਵਿਚ ਫਾਇਦੇਮੰਦ ਰਹਿੰਦੇ ਹਨ।
Nature
ਇੰਦਰਪਾਲ ਦਾ ਕਹਿਣਾ ਹੈ ਕਿ ਹੁਣ ਕਈ ਸੈਲਾਨੀ ਵੀ ਉਹਨਾਂ ਦੇ ਘਰ ਇਹਨਾਂ ਚਿੜੀਆਂ ਨੂੰ ਦੇਖਣ ਆਉਂਦੇ ਹਨ। ਇੰਦਰਪਾਲ ਸਿੰਘ ਦੇ ਪਰਿਵਾਰ ਅਤੇ ਉਹਨਾਂ ਦੀਆਂ ਕੋਸ਼ਿਸ਼ਾਂ ਨੇ ਦਿਖਾ ਦਿੱਤਾ ਹੈ ਕਿ ਮਨੁੱਖੀ ਜ਼ਿੰਦਗੀ ਵਿਚ ਚਿੜੀਆਂ ਅਤੇ ਹੋਰ ਕੁਦਰਤੀ ਜੀਵਾਂ ਦੀ ਬਹੁਤ ਮਹੱਤਤਾ ਹੈ। ਇਸ ਲਈ ਸਾਨੂੰ ਕੁਦਰਤ ਵਿਚ ਰਹਿ ਰਹੇ ਜੀਵ ਜੰਤੂਆਂ ਦੀ ਦੇਖ ਭਾਲ ਦੇ ਨਾਲ ਨਾਲ ਉਹਨਾਂ ਨੂੰ ਬਚਾਉਣ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।