
CBI: ਅਧਿਕਾਰੀਆਂ ਮੁਤਾਬਕ ਇਹ ਦੋਸ਼ ਹੈ ਕਿ ਕੰਪਨੀ ਨੇ ਬੈਂਕ ਤੋਂ ਲੋਨ ਦੀ ਸਹੂਲਤ ਹਾਸਲ ਕਰਨ ਲਈ ਰਿਕਾਰਡ ਵਿੱਚ ਹੇਰਾਫੇਰੀ ਕੀਤੀ।
CBI: ਸੀਬੀਆਈ ਨੇ ਇੱਕ ਬੈਂਕ ਦੀ ਸ਼ਿਕਾਇਤ 'ਤੇ ਟਰੈਵਲ ਕੰਪਨੀ ਕਾਕਸ ਐਂਡ ਕਿੰਗਜ਼ ਦੇ ਪ੍ਰਮੋਟਰਾਂ ਅਤੇ ਡਾਇਰੈਕਟਰਾਂ ਦੇ ਖ਼ਿਲਾਫ਼ 525 ਕਰੋੜ ਰੁਪਏ ਦੀ ਬੈਂਕ ਲੋਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸੀਬੀਆਈ ਨੇ ਮੁੰਬਈ ਪੁਲਿਸ ਤੋਂ ਜਾਂਚ ਦੀ ਜ਼ਿੰਮੇਵਾਰੀ ਲਈ ਹੈ।
ਪੜ੍ਹੋ ਇਹ ਖ਼ਬਰ : Punjab News: ਪੀਪੀਸੀਬੀ ਨੇ ਰੰਗਾਈ ਯੂਨਿਟਾਂ ਨੂੰ ਬੁੱਢੇ ਨਾਲੇ ’ਚ ਪਾਣੀ ਦੀ ਨਿਕਾਸੀ ਰੋਕਣ ਦੇ ਦਿੱਤੇ ਹੁਕਮ
ਮੁੰਬਈ ਪੁਲਿਸ ਟਰੈਵਲ ਕੰਪਨੀ, ਇਸਦੇ ਪ੍ਰਮੋਟਰਾਂ/ਡਾਇਰੈਕਟਰਾਂ ਅਜੈ ਅਜੀਤ ਪੀਟਰ ਕੇਰਕਰ ਅਤੇ ਊਸ਼ਾ ਕੇਰਕਰ, ਸੀਐਫਓ ਅਨਿਲ ਖੰਡੇਲਵਾਲ ਅਤੇ ਡਾਇਰੈਕਟਰਾਂ ਮਹਾਲਿੰਗਾ ਨਰਾਇਣਨ ਅਤੇ ਪੇਸੀ ਪਟੇਲ ਦੇ ਖ਼ਿਲਾਫ਼ ਮਾਮਲੇ ਦੀ ਜਾਂਚ ਕਰ ਰਹੀ ਸੀ।
ਪੜ੍ਹੋ ਇਹ ਖ਼ਬਰ : California News: ਕੈਲੀਫੋਰਨੀਆ ਦੇ ਸੈਕਰਾਮੈਂਟੋ 'ਚ ਮੰਦਰ ਦੀ ਭੰਨਤੋੜ
ਕੇਂਦਰੀ ਜਾਂਚ ਏਜੰਸੀ ਨੇ ਕੇਂਦਰ ਰਾਹੀਂ ਮਹਾਰਾਸ਼ਟਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੇ ਵਿਅਕਤੀਆਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤੋਂ ਇਲਾਵਾ ਧੋਖਾਧੜੀ, ਜਾਅਲਸਾਜ਼ੀ ਅਤੇ ਅਪਰਾਧਿਕ ਦੁਰਵਿਹਾਰ ਨਾਲ ਸਬੰਧਤ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅਧਿਕਾਰੀਆਂ ਮੁਤਾਬਕ ਇਹ ਦੋਸ਼ ਹੈ ਕਿ ਕੰਪਨੀ ਨੇ ਬੈਂਕ ਤੋਂ ਲੋਨ ਦੀ ਸਹੂਲਤ ਹਾਸਲ ਕਰਨ ਲਈ ਰਿਕਾਰਡ ਵਿੱਚ ਹੇਰਾਫੇਰੀ ਕੀਤੀ।
(For more Punjabi news apart from Case filed against promoter-directors of Cox & Kings, stay tuned to Rozana Spokesman)