ਨਵੰਬਰ ਦੇ ਪਹਿਲੇ 10 ਦਿਨ ਦਿੱਲੀ ਦੀ ਹਵਾ ਰਹੇਗੀ ਪ੍ਰਦੂਸ਼ਤ, ਸਿਹਤ ਲਈ ਖਤਰਨਾਕ 
Published : Oct 27, 2018, 3:08 pm IST
Updated : Oct 27, 2018, 3:13 pm IST
SHARE ARTICLE
Delhi air pollution
Delhi air pollution

ਕੇਂਦਰੀ ਪ੍ਰਦਸ਼ਣ ਨਿੰਯਤਰਣ ਬੋਰਡ ਦੀ ਅਗਵਾਈ ਵਾਲੀ ਟਾਸਕ ਫੋਰਸ ਨੇ ਕਿਹਾ ਹੈ ਕਿ ਰਾਜਧਾਨੀ ਵਿਚ ਹਵਾ ਦੀ ਗਤੀ ਘੱਟ ਹੋਣ ਕਾਰਣ ਪ੍ਰਦੂਸ਼ਣ ਵੱਧ ਸਕਦਾ ਹੈ।

ਨਵੀਂ ਦਿੱਲੀ , ( ਭਾਸ਼ਾ ) : ਰਾਜਧਾਨੀ ਦਿੱਲੀ ਵਿਚ ਦੀਵਾਲੀ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਹਵਾ ਬਹੁਤ ਜ਼ਹਿਰੀਲੀ ਹੋ ਸਕਦੀ ਹੈ। ਕੇਂਦਰੀ ਪ੍ਰਦਸ਼ਣ ਨਿੰਯਤਰਣ ਬੋਰਡ ਦੀ ਅਗਵਾਈ ਵਾਲੀ ਟਾਸਕ ਫੋਰਸ ਨੇ ਕਿਹਾ ਹੈ ਕਿ ਰਾਜਧਾਨੀ ਵਿਚ ਹਵਾ ਦੀ ਗਤੀ ਘੱਟ ਹੋਣ ਕਾਰਣ ਪ੍ਰਦੂਸ਼ਣ ਵੱਧ ਸਕਦਾ ਹੈ। ਅਜਿਹੇ ਵਿਚ ਨਵੰਬਰ ਦੇ ਪਹਿਲੇ 10 ਦਿਨਾਂ ਤੱਕ ਦਿੱਲੀ ਨਿਵਾਸੀਆਂ ਨੂੰ ਸੈਰ ਅਤੇ ਕਸਰਤ ਤੋਂ ਦੂਰ ਰਹਿਣਾ ਚਾਹੀਦਾ ਹੈ।

Stubble burningStubble burning

ਮਾਹਿਰਾਂ ਦਾ ਮੰਨਣਾ ਹੈ ਕਿ ਹਵਾ ਦੀ ਘੱਟ ਗਤੀ ਕਾਰਨ ਪੰਜਾਬ ਅਤੇ ਹਰਿਆਣਾ ਤੋਂ ਪਰਾਲੀ ਜਲਾਉਣ ਦਾ ਪ੍ਰਦੂਸ਼ਣ ਦਿੱਲੀ ਐਨਸੀਆਰ ਦੇ ਅਸਮਾਨ ਵਿਚ ਫੈਲ ਸਕਦਾ ਹੈ। ਸਵੇਰੇ ਵੇਲੇ ਤਾਪਮਾਨ ਘੱਟ ਹੋਣ ਕਾਰਨ ਇਹ ਪ੍ਰਦੂਸ਼ਣ ਛੇਤੀ ਦੂਰ ਵੀ ਨਹੀਂ ਹੋਵੇਗਾ। ਇਸ ਤੋਂ ਇਲਾਵਾ ਤਿਉਹਾਰਾਂ ਦੇ ਮੌਸਮ ਨੂੰ ਦੇਖਦੇ ਹੋਏ ਆਵਾਜਾਈ ਵੀ ਵੱਧ ਹੋਵੇਗੀ। ਸੁਪਰੀਮ ਕੋਰਟ ਵੱਲੋਂ ਪਟਾਖਿਆਂ ਤੇ ਪੂਰੀ ਤਰਾਂ ਰੋਕ ਲਗਾਉਣ ਦੇ ਬਾਵਜੂਦ ਦੀਵਾਲੀ ਦੌਰਾਨ ਪਟਾਖਿਆਂ ਦੇ ਧੂੰਏ ਨਾਲ ਵੀ ਸਾਹ ਘੁੱਟੇਗਾ।

Industrial pollution in DelhIndustrial pollution in Delh

ਦੀਵਾਲੀ ਦੌਰਾਨ ਪ੍ਰਦੂਸ਼ਣ ਨੂੰ ਦੇਖਦੇ ਹੋਏ ਕੇਂਦਰੀ ਪ੍ਰਦਸ਼ਣ ਨਿੰਯਤਰਣ ਬੋਰਡ ਨੇ 1 ਤੋ 10 ਨਵੰਬਰ ਤੱਕ ਉਸਾਰੀ ਦੀਆਂ ਸਾਰੀਆਂ ਗਤੀਵਿਧੀਆਂ ਤੇ ਰੋਕ ਲਗਾਉਣ ਲਈ ਕਿਹਾ ਹੈ। 4 ਤੋਂ 10 ਨਵੰਬਰ ਤੱਕ ਕੋਇਲੇ ਅਤੇ ਬਾਇਓਗੈਸ ਤੋਂ ਚਲਣ ਵਾਲੇ ਸਾਰੇ ਉਦਯੋਗਾਂ ਨੂੰ ਬੰਦ ਰਖਣ ਦਾ ਸੁਝਾਅ ਵੀ ਦਿਤਾ ਗਿਆ ਹੈ। ਈਪੀਸੀਏ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਤੋਂ 1 ਤੋ 10 ਨਵੰਬਰ ਤੱਕ ਦਿੱਲੀ ਗੈਸ ਚੈਂਬਰ ਬਣੀ ਰਹਿੰਦੀ ਹੈ। ਅਜਿਹੇ ਵਿਚ ਛੇਤੀ ਹੀ ਇਨਾਂ ਸੁਝਾਵਾਂ ਨੂੰ ਹਰੀ ਝੰਡੀ ਮਿਲ ਸਕਦੀ ਹੈ।

Traffic will deteriorate the conditionTraffic will deteriorate the condition

ਉਦਯੋਗਾਂ ਨੂੰ ਇਹ ਸੰਕੇਤ ਪਹਿਲਾਂ ਵੀ ਦਿਤੇ ਜਾ ਚੁੱਕੇ ਹਨ ਕਿ ਉਨ੍ਹਾਂ ਨੂੰ ਕਦੇ ਵੀ ਬੰਦ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਇਹ ਲਗਭਾਗ ਨਿਰਧਾਰਤ ਹੀ ਹੈ ਕਿ 1 ਨਵੰਬਰ ਤੋਂ ਸਖ਼ਤ ਕਦਮ ਦੇਖਣ ਨੂੰ ਮਿਲ ਸਕਦੇ ਹਨ। ਕੇਂਦਰੀ ਪ੍ਰਦਸ਼ਣ ਨਿੰਯਤਰਣ ਬੋਰਡ ਦੇ ਸੱਕਤਰ ਡਾ. ਪ੍ਰਸ਼ਾਂਤ ਗਾਰਗਵ ਨੇ ਦੱਸਿਆ ਕਿ

No Construction work for 10 daysNo Construction work for 10 days

ਇਨ੍ਹਾਂ ਦੋ ਕਦਮਾਂ ਤੋਂ ਇਲਾਵਾ ਟਰੈਫਿਕ ਅਤੇ ਟਰਾਂਸਪੋਰਟ ਵਿਭਾਗ ਨੂੰ ਵੀ 1 ਤੋਂ 10 ਨਵੰਬਰ ਤੱਕ ਪ੍ਰਦੂਸ਼ਣ ਫੈਲਾ ਰਹੀਆਂ ਗੱਡੀਆਂ ਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਚੌਥਾ ਸੁਝਾਅ ਆਮ ਨਾਗਰਿਕਾਂ ਲਈ ਹੈ। ਉਹ ਨਿਜੀ ਗੱਡੀਆਂ ਦੀ ਬਜਾਏ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਤਾਂ ਕਿ ਦੀਵਾਲੀ ਦੌਰਾਨ ਦਿੱਲੀ ਨੂੰ ਟਰੈਫਿਕ ਜਾਮ ਅਤੇ ਧੂੜ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement