ਦੀਵਾਲੀ ਮਨਾਉਣ ਲਈ LOC 'ਤੇ ਜਾ ਸਕਦੇ ਹਨ ਮੋਦੀ
Published : Oct 27, 2019, 9:34 am IST
Updated : Oct 27, 2019, 9:34 am IST
SHARE ARTICLE
Narendra Modi
Narendra Modi

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਰ ਸਾਲ ਮੋਦੀ ਜਵਾਨਾਂ ਨਾਲ ਮਨਾਉਂਦੇ ਹਨ ਦੀਵਾਲੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਮੋਦੀ ਇਸ ਵਾਰ ਵੀ ਦਿਵਾਲੀ ਮਨਾਉਣ ਲਈ LOC ਉੱਤੇ ਜਾ ਸਕਦੇ ਹਨ। ਮੋਦੀ ਦਾ ਇਹ ਦੌਰਾ ਪਾਕਿਸਤਾਨ ਅਤੇ ਚੀਨ ਦੇ ਲਗੇ ਸਰਹੰਦੀ ਇਲਾਕੇ ਵਿਚ ਮੌਜੂਦ ਭਾਰਤੀ ਜਵਾਨਾਂ ਨਾਲ ਦੀਵਾਲੀ ਮਨਾਉਣ ਲਈ ਹੋ ਸਕਦਾ ਹੈ। ਨਾਲ ਹੀ ਉਹ ਜੰਮੂ ਕਸ਼ਮੀਰ ਵਿੱਚ LOC 'ਤੇ ਵੀ ਜਾ ਸਕਦੇ ਹਨ।

 ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸਾਲ ਘਾਟੀ ਦੀਆਂ ਵੱਖ ਵੱਖ ਥਾਵਾਂ 'ਤੇ ਜਵਾਨਾਂ ਦੇ ਨਾਲ ਦਿਵਾਲੀ ਮਨਾਈ ਸੀ। ਸਰਹੰਦੀ ਖੇਤਰਾਂ ਵਿੱਚ ਪੀਐਮ ਮੋਦੀ ਨੇ ਜਵਾਨਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੇ ਮਠਿਆਈ ਵੰਡੀ ਸੀ। ਇਸ ਵਾਰ ਵੀ ਮੋਦੀ ਜਵਾਨਾਂ ਦੇ ਨਾਲ ਦੀਵਾਲੀ ਮਨਾਉਣ ਲਈ ਘਾਟੀ ਵਿੱਚ ਜਾ ਸਕਦੇ ਹਨ।

1

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਮੋਦੀ ਜਵਾਨਾਂ ਦੇ ਨਾਲ ਦਿਵਾਲੀ ਮਨਾਉਣ 'ਤੇ ਜ਼ੋਰ ਦਿੰਦੇ ਆਏ ਹਨ। ਉਨ੍ਹਾਂ ਦੀ ਕੋਸ਼ਿਸ਼ ਰਹੀ ਹੈ ਕਿ ਦਿਵਾਲੀ ਜਵਾਨਾਂ ਨਾਲ ਹੀ ਮਨਾਈ ਜਾਵੇ। ਇਸ ਵਾਰ ਵੀ ਪ੍ਰਧਾਨ ਮੰਤਰੀ ਮੋਦੀ ਜੰਮੂ ਕਸ਼ਮੀਰ ਵਿੱਚ ਪਾਕਿਸਤਾਨੀ ਸਰਹੰਦੀ ਇਲਾਕਿਆਂ ਵਿੱਚ ਲਾਈਨ ਆੱਫ ਕੰਟਰੋਲ ਦੀ ਚੌਕੀਆਂ 'ਤੇ ਜਵਾਨਾਂ ਦਾ ਹੌਸਲਾ ਵਧਾਉਣ ਲਈ ਜਾ ਸਕਦੇ ਹਨ।

2014 ਵਿਚ ਪ੍ਰਧਾਨ ਮੰਤਰੀ ਪਦ ਦੀ ਸੁੰਹ ਚੁੱਕ ਕੇ ਪਹਿਲੀ ਦੀਵਾਲੀ ਪੀਐਮ ਮੋਦੀ ਨੇ ਸਿਆਚੀਨ ਵਿੱਚ ਜਵਾਨਾਂ ਦੇ ਨਾਲ ਦੀਵਾਲੀ ਮਨਾਈ ਸੀ। ਉਹਨਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਉਹਨਾਂ ਦੇ ਇਸ ਦੌਰੇ ਨੂੰ ਗੁਪਤ ਰੱਖਿਆ ਜਾਂਦਾ ਹੈ। 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement