ਕਿਸਾਨਾਂ ਅੱਗੇ ਝੁਕੀ ਪੁਲਿਸ : ਡਿਪਟੀ CM ਦਾ ਵਿਰੋਧ ਕਰਨ ਵਾਲੇ ਕਿਸਾਨ ਦੀ ਪੱਗ ਲੱਥਣ 'ਤੇ ਮੰਗੀ ਮਾਫ਼ੀ 
Published : Oct 27, 2021, 3:47 pm IST
Updated : Oct 27, 2021, 3:47 pm IST
SHARE ARTICLE
Gurnam Singh Chaduni
Gurnam Singh Chaduni

ਤਾਨਾਸ਼ਾਹੀ ਸਰਕਾਰ ਦਾ ਅੰਤ ਏਲਨਾਬਾਦ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਣਾ ਯਕੀਨੀ : ਅਭੈ ਸਿੰਘ ਚੌਟਾਲਾ

ਤਾਨਾਸ਼ਾਹੀ ਸਰਕਾਰ ਦਾ ਅੰਤ ਏਲਨਾਬਾਦ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਣਾ ਯਕੀਨੀ : ਅਭੈ ਸਿੰਘ ਚੌਟਾਲਾ

ਸਿਰਸਾ  : ਸਥਾਨਕ ਪਿੰਡ ਜਮਾਲ ਵਿਚ ਮੰਗਲਵਾਰ ਦੇਰ ਸ਼ਾਮ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦੀ ਚੋਣ ਮੀਟਿੰਗ ਦੌਰਾਨ ਹੋਏ ਝਗੜੇ ਵਿਚ ਕਿਸਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੇ ਵਿਰੋਧ 'ਚ ਮੰਗਲਵਾਰ ਰਾਤ ਸੈਂਕੜੇ ਕਿਸਾਨਾਂ ਨੇ ਨੱਥੂ ਸ਼੍ਰੀ ਚੌਪਟਾ ਥਾਣੇ ਦਾ ਘਿਰਾਓ ਕੀਤਾ। ਇਸ ਦੌਰਾਨ ਪੁਲੀਸ ਵਲੋਂ ਕੀਤੀ ਹੱਥੋਪਾਈ ਦੌਰਾਨ ਕਿਸਾਨ ਆਗੂ ਸਿਕੰਦਰ ਰੋੜੀ ਦੀ ਪੱਗ ਲੱਥ ਗਈ।ਜਿਸ ਦਾ ਕਿਸਾਨਾਂ ਵਲੋਂ ਡਟ ਕੇ ਵਿਰੋਧ ਕੀਤਾ ਗਿਆ।

ਇਹ ਵੀ ਪੜ੍ਹੋ : ਤਾਲਿਬਾਨ ਦੇ ਰਾਜ 'ਚ ਭੁੱਖਮਰੀ ਦੀ ਕਗਾਰ 'ਤੇ ਕਰੋੜਾਂ ਲੋਕ, ਢਿੱਡ ਭਰਨ ਲਈ ਬੱਚੇ ਵੇਚਣ ਨੂੰ ਤਿਆਰ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਅਚਾਨਕ ਮੌਕੇ ’ਤੇ ਪੁੱਜ ਜਾਣ ’ਤੇ ਮਾਮਲਾ ਗਰਮਾ ਗਿਆ। ਕਿਸਾਨਾਂ ਦੀ ਵੱਧ ਰਹੀ ਭੀੜ ਅਤੇ ਗੁੱਸੇ ਨੂੰ ਦੇਖਦਿਆਂ ਪੁਲਿਸ ਨੇ ਦੁਪਹਿਰ 12.30 ਵਜੇ ਦੇ ਕਰੀਬ ਇਸ ਘਟਨਾ ਲਈ ਮੁਆਫ਼ੀ ਮੰਗੀ। ਪੁਲਿਸ ਚੌਕੀ ਇੰਚਾਰਜ ਨੇ ਕਿਸਾਨ ਆਗੂ ਦੀ ਪੱਗ ਬੰਨ੍ਹ ਕੇ ਮੁਆਫੀ ਮੰਗੀ ਜਿਸ ਤੋਂ ਬਾਅਦ ਹੀ ਮਾਮਲਾ ਸ਼ਾਂਤ ਹੋਇਆ। ਚੜੂਨੀ ਨੇ ਇਸ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੰਦਿਆਂ ਥਾਣੇ ਅੱਗੋਂ ਧਰਨਾ ਹਟਾਉਣ ਦਾ ਫ਼ੈਸਲਾ ਕੀਤਾ ਹੈ।

Gurnam Singh Chaduni and Sikander RodiGurnam Singh Chaduni and Sikander Rodi

ਉਧਰ ਇਨੈਲੋ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਵੀ ਦੇਰ ਰਾਤ ਕਿਸਾਨਾਂ ਅਤੇ ਪੁਲਿਸ ਵਿਚਾਲੇ ਚੱਲ ਰਹੇ ਝਗੜੇ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜਮਾਲ ਵਿਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਹੋ ਰਿਹਾ ਅੱਤਿਆਚਾਰ ਸਰਕਾਰ ਦੀ ਕਾਇਰਤਾ ਨੂੰ ਦਰਸਾਉਂਦਾ ਹੈ। ਇਸ ਤਾਨਾਸ਼ਾਹੀ ਸਰਕਾਰ ਦਾ ਅੰਤ ਏਲਨਾਬਾਦ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਣਾ ਯਕੀਨੀ ਹੈ। ਅਭੈ ਨੇ ਕਿਹਾ ਕਿ ਦੁਸ਼ਯੰਤ ਦੀ ਜਨ ਸਭਾ ਦੌਰਾਨ ਕਿਸਾਨਾਂ 'ਤੇ ਪੁਲਿਸ ਫ਼ੋਰਸ  ਵੱਲੋਂ ਤਸ਼ੱਦਦ ਕੀਤਾ ਗਿਆ। ਉਨ੍ਹਾਂ ਏਲਨਾਬਾਦ ਦੇ ਲੋਕਾਂ ਨੂੰ ਕਿਸਾਨਾਂ 'ਤੇ ਹੋਏ ਅੱਤਿਆਚਾਰਾਂ ਅਤੇ ਸਿੱਖ ਕਿਸਾਨ ਦੀ ਦਸਤਾਰ ਦੇ ਨਿਰਾਦਰ ਦੀ ਘਟਨਾ ਦਾ ਬਦਲਾ ਭਾਜਪਾ-ਜੇਜੇਪੀ ਗਠਜੋੜ ਵਿਰੁੱਧ ਵੋਟ ਦੇ ਕੇ ਲੈਣ ਦੀ ਅਪੀਲ ਵੀ ਕੀਤੀ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement