
ਅਫ਼ਗ਼ਾਨਿਸਤਾਨ ਦੀ ਇਸ ਹਾਲਤ ਲਈ ਪਾਕਿਸਤਾਨ ਜ਼ਿੰਮੇਵਾਰ : ਸਾਬਕਾ ਰਾਸ਼ਟਰਪਤੀ ਅਮਰੁਲਾਹ ਸਾਲੇਹ
ਬਾਕੀ ਬੱਚਿਆਂ ਦਾ ਢਿੱਡ ਭਰਨ ਲਈ ਮਾਂ ਨੇ ਵੇਚ ਦਿਤੀ ਆਪਣੀ ਕੁੱਝ ਮਹੀਨਿਆਂ ਦੀ ਬੱਚੀ
ਮਜ਼ਦੂਰੀ ਵਜੋਂ ਪੈਸੇ ਨਹੀਂ ਕਣਕ ਦਿਤੀ ਜਾਵੇਗੀ : ਤਾਲਿਬਾਨ
ਅਫ਼ਗ਼ਾਨਿਸਤਾਨ ਦੀ ਇਸ ਹਾਲਤ ਲਈ ਪਾਕਿਸਤਾਨ ਜ਼ਿੰਮੇਵਾਰ : ਸਾਬਕਾ ਰਾਸ਼ਟਰਪਤੀ ਅਮਰੁਲਾਲ ਸਾਲੇਹ
ਕਾਬੁਲ : ਜਦੋਂ ਲੋਕਤੰਤਰ ਢਹਿ-ਢੇਰੀ ਹੋ ਜਾਂਦਾ ਹੈ ਤਾਂ ਲੋਕਾਂ ਦਾ ਕੀ ਹਸ਼ਰ ਹੁੰਦਾ ਹੈ, ਇਸ ਸਮਝਣ ਲਈ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ਦੀ ਹਾਲਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਜਿਹਾ ਹੀ ਕੁਝ ਅਫ਼ਗ਼ਾਨ ਲੋਕਾਂ ਨਾਲ ਹੋ ਰਿਹਾ ਹੈ। ਜਿੱਥੇ ਹੁਣ ਤਾਲਿਬਾਨ ਦਾ ਰਾਜ ਹੈ ਅਤੇ ਕੁਝ ਮਹੀਨਿਆਂ ਦੇ ਰਾਜ ਵਿਚ ਹੀ ਉਥੋਂ ਦੇ ਲੋਕਾਂ ਸਾਹਮਣੇ ਭੁੱਖਮਰੀ ਦੀ ਸਥਿਤੀ ਬਣ ਗਈ ਹੈ। ਗ਼ਰੀਬੀ ਅਤੇ ਭੁੱਖਮਰੀ ਕਾਰਨ ਲੋਕ ਬੱਚਿਆਂ ਨੂੰ ਵੀ ਵੇਚ ਰਹੇ ਹਨ। ਭੋਜਨ ਅਤੇ ਇਲਾਜ ਦੀ ਘਾਟ ਕਾਰਨ ਕਈ ਬੇਕਸੂਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
kabul
ਤਾਲਿਬਾਨ ਦੇ ਰਾਜ ਦੇ ਢਾਈ ਮਹੀਨੇ ਬਾਅਦ ਵੀ ਅਫ਼ਗ਼ਾਨਿਸਤਾਨ ਵਿਚ ਹੱਕ ਅਤੇ ਹਕੂਕ ਦੀ ਆਵਾਜ਼ ਬੁਲੰਦ ਹੋ ਰਹੀ ਹੈ। ਅਫ਼ਗ਼ਾਨ ਔਰਤਾਂ ਤਾਲਿਬਾਨ ਸ਼ਾਸਨ ਅਧੀਨ ਸਿੱਖਿਆ ਅਤੇ ਰੁਜ਼ਗਾਰ ਦੇ ਅਧਿਕਾਰ ਦੀ ਮੰਗ ਕਰ ਰਹੀਆਂ ਹਨ। ਸੰਯੁਕਤ ਰਾਸ਼ਟਰ ਦੇ ਦਖ਼ਲ ਦੀ ਮੰਗ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਤਾਲਿਬਾਨ ਦੇ ਸ਼ਾਸਨ ਵਿਚ ਸਭ ਤੋਂ ਮਾੜੀ ਸਥਿਤੀ ਰੁਜ਼ਗਾਰ ਦੀ ਹੈ। ਅਫ਼ਗ਼ਾਨਿਸਤਾਨ ਵਿਚ ਦਫ਼ਤਰਾਂ ਨੂੰ ਜਿੰਦਰੇ ਲਗਾਏ ਜਾ ਰਹੇ ਹਨ। ਬੈਂਕ ਬੰਦ ਹੋਣ ਦੀ ਕਗਾਰ 'ਤੇ ਹਨ। ਕਾਬੁਲ ਤੋਂ ਲੈ ਕੇ ਕੰਧਾਰ ਤਕ ਲੋਕ ਆਪਣੇ ਘਰਾਂ ਦੇ ਟੀਵੀ, ਫਰਿੱਜ, ਬਿਸਤਰੇ, ਸੋਫੇ ਵੇਚ ਕੇ ਰੋਜ਼ੀ-ਰੋਟੀ ਕਮਾ ਰਹੇ ਹਨ। ਇੰਨਾ ਹੀ ਨਹੀਂ ਅਫ਼ਗ਼ਾਨ ਨਾਗਰਿਕ ਆਪਣਾ ਪੇਟ ਭਰਨ ਲਈ ਆਪਣੇ ਜਿਗਰ ਦੇ ਟੁਕੜੇ ਵੀ ਵੇਚ ਰਹੇ ਹਨ।
kabul
ਇਕ ਰਿਪੋਰਟ ਮੁਤਾਬਕ ਅਫ਼ਗ਼ਾਨਿਸਤਾਨ 'ਚ ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਬੱਚੇ ਵੇਚ ਦਿਤੇ ਹਨ ਜਾਂ ਵੇਚਣ ਲਈ ਤਿਆਰ ਹਨ। ਹਾਲ ਹੀ 'ਚ ਇਕ ਮਾਂ ਨੇ ਆਪਣੇ ਬਾਕੀ ਬੱਚਿਆਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਆਪਣੀ ਕੁਝ ਮਹੀਨਿਆਂ ਦੀ ਬੱਚੀ ਨੂੰ 500 ਡਾਲਰ ਯਾਨੀ ਕਰੀਬ 37 ਹਜ਼ਾਰ ਰੁਪਏ 'ਚ ਵੇਚ ਦਿਤਾ। ਭਾਵ ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੋਕਾਂ ਦਾ ਢਿੱਡ ਭਰਨਾ ਮੁਸ਼ਕਿਲ ਹੋ ਗਿਆ ਹੈ। ਕਈ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਲਾਜ ਦੀ ਘਾਟ ਨਾਲ ਜੂਝ ਰਹੇ ਹਨ।
ਖਾਸ ਕਰ ਕੇ ਘੱਟ ਗਿਣਤੀ ਭਾਈਚਾਰੇ ਅਤੇ ਅਨਾਥ ਬੱਚਿਆਂ ਦੀ ਹਾਲਤ ਸਭ ਤੋਂ ਮਾੜੀ ਹੈ। ਹਾਲ ਹੀ ਵਿਚ ਪੱਛਮੀ ਕਾਬੁਲ ਦੇ ਇਤੇਫਾਕ ਸ਼ਹਿਰ ਵਿਚ ਭੁੱਖ ਕਾਰਨ ਅੱਠ ਬੱਚਿਆਂ ਦੀ ਮੌਤ ਹੋ ਗਈ। ਇਹ ਬੱਚੇ ਛੋਟੀਆਂ-ਮੋਟੀਆਂ ਨੌਕਰੀਆਂ ਕਰ ਕੇ ਰੋਜ਼ੀ-ਰੋਟੀ ਕਮਾ ਰਹੇ ਸਨ ਪਰ ਤਾਲਿਬਾਨੀ ਸ਼ਾਸਨ ਵਿਚ ਉਨ੍ਹਾਂ ਕੋਲ ਕੋਈ ਕੰਮ ਨਹੀਂ ਬਚਿਆ ਸੀ। ਤਾਲਿਬਾਨ ਦੇ ਸ਼ਾਸਨ ਤੋਂ ਆ ਰਹੀਆਂ ਇਹ ਖ਼ਬਰਾਂ ਇਸ ਗੱਲ ਦੀ ਪੁਸ਼ਟੀ ਕਰ ਰਹੀਆਂ ਹਨ ਕਿ ਦੇਸ਼ ਦੀ ਆਰਥਿਕਤਾ ਬਹੁਤ ਮਾੜੇ ਦੌਰ ਵਿਚੋਂ ਗੁਜ਼ਰ ਰਹੀ ਹੈ ਜਾਂ ਫਿਰ ਅਫ਼ਗ਼ਾਨਿਸਤਾਨ ਦੀ ਆਰਥਿਕਤਾ ਢਹਿ-ਢੇਰੀ ਹੋ ਗਈ ਹੈ।
taliban
ਭੁੱਖ ਨਾਲ ਨਜਿੱਠਣ ਲਈ ਤਾਲਿਬਾਨ ਦੀ ਨਵੀਂ ਯੋਜਨਾ
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਇਹ ਵੀ ਕਹਿ ਰਹੀ ਹੈ ਕਿ ਅਫ਼ਗ਼ਾਨਿਸਤਾਨ ਵਿਚ ਲੋਕ ਭੁੱਖਮਰੀ ਦੀ ਕਗਾਰ 'ਤੇ ਹਨ, ਪਰ ਤਾਲਿਬਾਨ ਸਰਕਾਰ ਕੋਲ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ ਕੋਈ ਠੋਸ ਯੋਜਨਾ ਨਹੀਂ ਹੈ। ਹਾਲਾਂਕਿ ਹੁਣ ਤਾਲਿਬਾਨ ਸਰਕਾਰ ਨੇ ਭੁੱਖਮਰੀ ਨਾਲ ਨਜਿੱਠਣ ਲਈ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਦੇਸ਼ ਵਿਚ ਮਜ਼ਦੂਰਾਂ ਨੂੰ ਮਜ਼ਦੂਰੀ ਵਜੋਂ ਪੈਸੇ ਨਹੀਂ ਦਿਤੇ ਜਾਣਗੇ, ਸਗੋਂ ਕਣਕ ਦਿਤੀ ਜਾਵੇਗੀ।
ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਕੰਮ ਲਈ ਭੋਜਨ ਦੀ ਇਸ ਯੋਜਨਾ ਤਹਿਤ 40 ਹਜ਼ਾਰ ਆਦਮੀਆਂ ਨੂੰ ਸਿਰਫ਼ ਰਾਜਧਾਨੀ ਕਾਬੁਲ ਵਿਚ ਹੀ ਕੰਮ ਦਿਤਾ ਜਾਵੇਗਾ। ਕਾਬੁਲ ਵਿਚ, ਮਜ਼ਦੂਰਾਂ ਨੂੰ ਨਹਿਰਾਂ ਪੁੱਟਣ ਅਤੇ ਬਰਫ਼ ਲਈ ਖਾਈ ਬਣਾਉਣ ਵਰਗੀਆਂ ਨੌਕਰੀਆਂ ਦਿਤੀਆਂ ਜਾਣਗੀਆਂ। ਇਸ ਸਕੀਮ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਕੰਮ ਦੇਣਾ ਹੈ ਜਿਨ੍ਹਾਂ ਕੋਲ ਫਿਲਹਾਲ ਕੋਈ ਕੰਮ ਨਹੀਂ ਹੈ। ਜਿਹੜੇ ਲੋਕ ਸਰਦੀਆਂ ਦੀ ਸ਼ੁਰੂਆਤ ਵਿਚ ਭੁੱਖਮਰੀ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ,ਉਨ੍ਹਾਂ ਨੂੰ ਇਸ ਸਕੀਮ ਤਹਿਤ ਕੰਮ ਦਿੱਤਾ ਜਾਵੇਗਾ। ਤਾਲਿਬਾਨ ਮੁਤਾਬਕ ਕੰਮ ਲਈ ਅਨਾਜ ਦੀ ਸਕੀਮ ਦੋ ਮਹੀਨਿਆਂ ਤਕ ਚੱਲੇਗੀ। ਇਸ ਦੌਰਾਨ 11,600 ਟਨ ਕਣਕ ਸਿਰਫ਼ ਰਾਜਧਾਨੀ ਕਾਬੁਲ ਵਿਚ ਹੀ ਵੰਡੀ ਜਾਵੇਗੀ। ਹੇਰਾਤ, ਜਲਾਲਾਬਾਦ, ਕੰਧਾਰ, ਮਜ਼ਾਰ-ਏ-ਸ਼ਰੀਫ ਅਤੇ ਪੋਲ-ਏ-ਖੋਮਰੀ ਜ਼ਿਲ੍ਹਿਆਂ ਵਿਚ 55,000 ਟਨ ਕਣਕ ਵੰਡੀ ਜਾਵੇਗੀ।
afghanistan
ਅਫ਼ਗ਼ਾਨਿਸਤਾਨ 'ਤੇ ਗ਼ਰੀਬੀ ਅਤੇ ਭੁੱਖਮਰੀ ਤੋਂ ਇਲਾਵਾ ਇੱਕ ਹੋਰ ਸੰਕਟ ਜੋ ਡੂੰਘਾ ਹੁੰਦਾ ਜਾ ਰਿਹਾ ਹੈ ਉਹ ਹੈ ਬਿਜਲੀ ਸੰਕਟ। ਬਿਜਲੀ ਸਪਲਾਈ ਦੇ ਬਦਲੇ ਗੁਆਂਢੀ ਮੁਲਕਾਂ ਨੂੰ ਅਦਾਇਗੀਆਂ ਨਾ ਹੋਣ ਕਾਰਨ ਬਿਜਲੀ ਸਪਲਾਈ ਵਿਚ ਵਿਘਨ ਪੈ ਰਿਹਾ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਪਹਿਲਾਂ ਹੀ ਚਿਤਾਵਨੀ ਦੇ ਚੁੱਕਾ ਹੈ ਕਿ ਦੇਸ਼ ਵਿਚ ਸਰਦੀਆਂ ਬਹੁਤ ਖ਼ਤਰਨਾਕ ਸਾਬਤ ਹੋਣਗੀਆਂ।
ਇਹ ਵੀ ਪੜ੍ਹੋ : ਕੈਨੇਡਾ :ਕੈਲਗਰੀ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ’ਤੇ ਪੱਗ ਤੇ ਗਊਆਂ ਬਾਰੇ ਲਿਖੇ ਨਸਲੀ ਅਪਸ਼ਬਦ
ਸੰਯੁਕਤ ਰਾਸ਼ਟਰ ਦੇ ਵਰਲਡ ਫ਼ੂਡ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬੇਸਲੀ ਅਨੁਸਾਰ, ਅਫ਼ਗ਼ਾਨਿਸਤਾਨ ਦੀ ਕੁੱਲ 309 ਮਿਲੀਅਨ ਆਬਾਦੀ ਵਿਚੋਂ ਲਗਭਗ 22.28 ਮਿਲੀਅਨ ਲੋਕ ਇਸ ਸਮੇਂ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ। ਜੋ ਭੁੱਖਮਰੀ ਦੀ ਕਗਾਰ 'ਤੇ ਹਨ, ਦੇ ਸੰਕੇਤ ਦਿਖਾਈ ਦੇ ਰਹੇ ਹਨ। ਦੋ ਮਹੀਨੇ ਪਹਿਲਾਂ ਅਜਿਹੇ ਅਫ਼ਗਾਨਾਂ ਦੀ ਗਿਣਤੀ ਸਿਰਫ਼ 14 ਲੱਖ ਦੇ ਕਰੀਬ ਸੀ। ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ਅਨੁਸਾਰ ਜੇਕਰ ਸਮੇਂ ਸਿਰ ਭੋਜਨ ਅਤੇ ਪੈਸੇ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਸਥਿਤੀ ਭਿਆਨਕ ਬਣ ਜਾਵੇਗੀ।ਅਫ਼ਗ਼ਾਨਿਸਤਾਨ ਵਿਚ ਬੱਚੇ ਅਤੇ ਬੁੱਢੇ ਭੁੱਖ ਨਾਲ ਮਰਨ ਲੱਗ ਜਾਣਗੇ।
amrullah saleh
ਦਰਅਸਲ, ਅਫ਼ਗ਼ਾਨ ਆਰਥਿਕਤਾ ਦਾ ਤਿੰਨ ਚੌਥਾਈ ਹਿੱਸਾ ਅੰਤਰਰਾਸ਼ਟਰੀ ਸਹਾਇਤਾ 'ਤੇ ਨਿਰਭਰ ਕਰਦਾ ਹੈ। ਅਫ਼ਗ਼ਾਨਿਸਤਾਨ ਦੀ ਮੁਸੀਬਤ ਹੋਰ ਵੀ ਵਧ ਗਈ ਹੈ ਕਿਉਂਕਿ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਉਸ ਦੀਆਂ ਜਾਇਦਾਦਾਂ ਨੂੰ ਫਰੀਜ਼ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਸੰਸਥਾਵਾਂ ਰਾਹੀਂ ਮਿਲਣ ਵਾਲੀ ਮਦਦ 'ਤੇ ਵੀ ਰੋਕ ਲਗਾ ਦਿਤੀ ਗਈ ਹੈ। ਇਸ ਦੇ ਨਾਲ ਹੀ ਅਫ਼ਗ਼ਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਮਰੁਲਾਹ ਸਾਲੇਹ ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਦੀ ਇਸ ਹਾਲਤ ਲਈ ਪਾਕਿਸਤਾਨ ਜ਼ਿੰਮੇਵਾਰ ਹੈ, ਕਿਉਂਕਿ ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦਾ ਨਹੀਂ ਬਲਕਿ ਪਾਕਿਸਤਾਨ ਦਾ ਕਬਜ਼ਾ ਹੈ।
ਸਾਲੇਹ ਮੁਤਾਬਕ ਅਫ਼ਗ਼ਾਨਿਸਤਾਨ ਦੀ GDP ਪਿਛਲੇ ਢਾਈ ਮਹੀਨਿਆਂ 'ਚ ਕਰੀਬ 30 ਫ਼ੀ ਸਦੀ ਡਿੱਗੀ ਹੈ। ਗ਼ਰੀਬੀ ਦਾ ਪੱਧਰ 90 ਫ਼ੀ ਸਦੀ ਤੱਕ ਪਹੁੰਚ ਗਿਆ ਹੈ.. ਸਿਵਲ ਸੇਵਾਵਾਂ ਠੱਪ ਹੋ ਗਈਆਂ ਹਨ.. ਅਤੇ ਬੈਂਕ ਬੰਦ ਹਨ. ਉਥੇ ਸ਼ਰੀਆ ਦੇ ਨਾਂ 'ਤੇ ਔਰਤਾਂ ਨੂੰ ਗ਼ੁਲਾਮ ਬਣਾਇਆ ਜਾ ਰਿਹਾ ਹੈ। ਸ਼ਹਿਰੀ ਮੱਧ ਵਰਗ ਦੇਸ਼ ਛੱਡ ਗਿਆ ਹੈ। ਮੀਡੀਆ ਦੀ ਪ੍ਰਗਟਾਵੇ ਦੀ ਆਜ਼ਾਦੀ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਸਾਲੇਹ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਦੇ ਵਿਦੇਸ਼ ਅਤੇ ਰੱਖਿਆ ਨਾਲ ਜੁੜੇ ਫ਼ੈਸਲੇ ਪਾਕਿਸਤਾਨ ਸਥਿਤ ਫ਼ੌਜ ਦੇ ਹੈੱਡਕੁਆਰਟਰ 'ਤੇ ਲਏ ਜਾਂਦੇ ਹਨ ਅਤੇ ਦੋਹਾ ਅਫ਼ਗ਼ਾਨਿਸਤਾਨ ਦੀ ਕੂਟਨੀਤੀ ਦਾ ਕੇਂਦਰ ਬਣ ਗਿਆ ਹੈ।