ਹਿਮਾਚਲ ਦੀ ਇਸ਼ਾਨੀ ਦੇ ਰਚਿਆ ਇਤਿਹਾਸ, ਮਾਊਂਟ CHO OYU ਪੀਕ ਨੂੰ ਫ਼ਤਿਹ ਕਰਨ ਵਾਲੀ ਬਣੀ ਪਹਿਲੀ ਮਹਿਲਾ
Published : Oct 27, 2022, 1:30 pm IST
Updated : Oct 27, 2022, 1:30 pm IST
SHARE ARTICLE
 Himachal's Ishani made history
Himachal's Ishani made history

ਇਹ ਚੋਟੀ ਦੱਖਣ ਵੱਲ ਦੁਨੀਆ ਦੀ 6ਵੀਂ ਸਭ ਤੋਂ ਉੱਚੀ ਅਤੇ ਸਭ ਤੋਂ ਮੁਸ਼ਕਲ ਚੋਟੀ ਹੈ

 

ਹਿਮਾਚਲ- ਇਸ਼ਾਨੀ ਸਿੰਘ ਜਮਵਾਲ ਮਾਊਂਟ CHO OYU ਪੀਕ ਜੋ ਨੇਪਾਲ ਅਤੇ ਚੀਨ ਦੇ ਵਿਚਕਾਰ ਹੈ, ਨੂੰ ਫ਼ਤਿਹ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਹ ਚੋਟੀ ਦੱਖਣ ਵੱਲ ਦੁਨੀਆ ਦੀ 6ਵੀਂ ਸਭ ਤੋਂ ਉੱਚੀ ਅਤੇ ਸਭ ਤੋਂ ਮੁਸ਼ਕਲ ਚੋਟੀ ਹੈ। ਇਸ ਚੋਟੀ ਦੀ 7200 ਮੀਟਰ ਦੀ ਉਚਾਈ ਹੈ ਜਿਸ ਨੂੰ ਇਸ਼ਾਨੀ ਨਾਲ ਫ਼ਤਿਹ ਕਰ ਕੇ ਮਿਸਾਲ ਕਾਇਮ ਕੀਤੀ ਹੈ। ਮਾਊਂਟ CHO OYU ਦੇ ਬਹੁਤ ਹੀ ਚੁਣੌਤੀਪੂਰਨ ਦੱਖਣ ਵਾਲੇ ਪਾਸੇ ਦੀ ਵੱਧ ਤੋਂ ਵੱਧ ਉਚਾਈ ਤੱਕ ਪਹੁੰਚਣ ਵਾਲੀ ਉਹ ਦੁਨੀਆ ਭਰ ਦੇ ਪਰਬਤਰੋਹੀਆਂ 'ਚੋਂ ਇਕਮਾਤਰ ਔਰਤ ਹੈ। 

ਇਸ਼ਾਨੀ ਨੇ ਕਿਹਾ ਕਿ ਉਹ ਖ਼ੁਦ ਨੂੰ ਚੁਣੌਤੀ ਦੇਣ ਅਤੇ ਦੇਸ਼ ਲਈ ਆਪਣੇ ਸਿਖ਼ਰ 'ਤੇ ਚੜ੍ਹਨ ਦੇ ਯੋਗ ਸੀ। ਇਸ਼ਾਨੀ ਨੇ ਇਸ ਮੁਹਿੰਮ ਨੂੰ ਸੰਭਵ ਬਣਾਉਣ ਲਈ ਆਪਣੇ ਮਾਤਾ-ਪਿਤਾ, ਕੋਚਾਂ, ਸਲਾਹਕਾਰਾਂ ਅਤੇ ਖਾਸ ਤੌਰ 'ਤੇ ਆਪਣੇ ਸਪਾਂਸਰਾਂ ਦਾ ਧੰਨਵਾਦ ਕੀਤਾ ਹੈ।

ਇਸ਼ਾਨੀ ਨੇ ਕਿਹਾ ਕਿ ਉਹ ਪਰਬਤਾਰੋਹੀ ਨੂੰ ਇਕ ਸਾਹਸ ਵਜੋਂ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਅਤੇ ਨਾਲ ਹੀ ਉਸ ਨੇ ਸਰਕਾਰ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਹਿੰਮਾਂ ਲਈ ਪਰਬਤਾਰੋਹੀਆਂ ਦੀ ਵਿੱਤੀ ਸਹਾਇਤਾ ਦੇਣ ਦੀ ਅਪੀਲ ਕੀਤੀ।

ਇਸ਼ਾਨੀ ਜਮਵਾਲ ਜ਼ਿਲ੍ਹਾ ਕੁੱਲੂ ਦੇ ਪਾਹਨਾਲਾ ਦੀ ਰਹਿਣ ਵਾਲੀ ਹੈ, ਜੋ ਅੱਜ ਦੁਨੀਆਂ ਲਈ ਪ੍ਰੇਰਨਾ ਸਰੋਤ ਬਣ ਚੁੱਕੀ ਹੈ। ਇਸ ਸਿਖ਼ਰ ਨੂੰ ਫ਼ਤਹਿ ਕਰ ਕੇ ਇਸ਼ਾਨੀ ਨੇ ਸੂਬੇ ਅਤੇ ਦੇਸ਼ ਦਾ ਨਾਂ ਵਿਸ਼ਵ ਭਰ 'ਚ ਉੱਚਾ ਕੀਤਾ ਹੈ। ਇਸ਼ਾਨੀ ਦੇ ਪਿਤਾ ਸ਼ਕਤੀ ਸਿੰਘ ਅਤੇ ਮਾਂ ਨਲਿਨੀ ਜਮਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ ਅਤੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਅਜਿਹੇ ਸਾਹਸਿਕ ਕੰਮ ਕਰਨ ਲਈ ਉਤਸ਼ਾਹਿਤ ਕਰੇ।

ਇਸ ਤੋਂ ਪਹਿਲਾਂ ਇਸ਼ਾਨੀ ਨੇ ਲੇਹ-ਲਦਾਖ 'ਚ ਪੀਕ ਕੁਨ 'ਤੇ ਵੀ ਫਤਿਹ ਹਾਸਲ ਕੀਤੀ ਹੈ। ਇਸ਼ਾਨੀ ਨੇ ਸ਼ਿਵ ਨਾਦਰ ਫਾਊਂਡੇਸ਼ਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਸ ਨੇ ਉਸ ਨੂੰ ਇਸ ਕਾਰਜ ਲਈ ਸਪਾਂਸਰਸ਼ਿਪ ਦਿੱਤੀ। ਇਸ਼ਾਨੀ ਨੇ ਦੱਸਿਆ ਕਿ ਇਹ ਬਹੁਤ ਮੁਸ਼ਕਲ ਸਥਿਤੀ ਸੀ ਅਤੇ ਇਸ ਵਾਰ ਹਵਾ ਦੀ ਦਿਸ਼ਾ ਵੀ ਸਹੀ ਨਹੀਂ ਸੀ, ਇਸ ਦੇ ਬਾਵਜੂਦ ਉਸ ਨੂੰ 7200 ਮੀਟਰ ਤੱਕ ਚੜ੍ਹਨ 'ਚ ਕਾਮਯਾਬੀ ਮਿਲੀ। ਜੇਕਰ ਹਾਲਾਤ ਠੀਕ ਹੁੰਦੇ ਤਾਂ 8000 ਮੀਟਰ ਤੱਕ ਕਾਮਯਾਬੀ ਮਿਲ ਜਾਣੀ ਸੀ।
 

SHARE ARTICLE

ਏਜੰਸੀ

Advertisement

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM
Advertisement