
ਵਿਆਹ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣੀ ਪਵੇਗੀ
ਅਸਾਮ: ਅਸਾਮ ਦੇ ਸਰਕਾਰੀ ਮੁਲਾਜ਼ਮ ਹੁਣ ਜੀਵਨ ਸਾਥੀ ਹੋਣ ਦੇ ਬਾਵਜੂਦ ਦੂਜਾ ਵਿਆਹ ਨਹੀਂ ਕਰ ਸਕਣਗੇ। ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਅਸਾਮ ਸਿਵਲ ਸਰਵਿਸਿਜ਼ (ਆਚਾਰ) ਨਿਯਮ,1965 ਦੇ ਨਿਯਮ 26 ਦੇ ਉਪਬੰਧਾਂ ਦੇ ਤਹਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਅਸਾਮ ਦੀ ਹਿਮੰਤਾ ਬਿਸਵਾ ਸਰਮਾ ਸਰਕਾਰ ਨੇ ਆਪਣੇਮੁਲਾਜਮਾਂ ਨੂੰ ਕਿਸੇ ਹੋਰ ਨਾਲ ਵਿਆਹ ਕਰਨ 'ਤੇ ਪਾਬੰਦੀ ਲਗਾ ਦਿਤੀ ਹੈ। ਜਦੋਂ ਤਕ ਉਨ੍ਹਾਂ ਦਾ ਜੀਵਨ ਸਾਥੀ ਜ਼ਿੰਦਾ ਹੈ, ਦੂਜਾ ਵਿਆਹ ਕਰਨ 'ਤੇ ਦੰਡਕਾਰੀ ਕਾਰਵਾਈ ਦੀ ਚਿਤਾਵਨੀ ਦਿਤੀ ਹੈ।
ਨਿਯਮਾਂ ਅਨੁਸਾਰ ਦੂਜੇ ਵਿਆਹ ਦੀ ਇਜਾਜ਼ਤ ਨਹੀਂ ਹੋਵੇਗੀ ਭਾਵੇਂ ਪਰਸਨਲ ਲਾਅ ਤਹਿਤ ਦੂਜੇ ਵਿਆਹ ਦੀ ਇਜਾਜ਼ਤ ਹੈ। ਪ੍ਰਸੋਨਲ ਵਿਭਾਗ ਦੇ ਦਫ਼ਤਰੀ ਪੱਤਰ ਵਿੱਚ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਪਤੀ-ਪਤਨੀ ਜ਼ਿੰਦਾ ਹਨ ਤਾਂ ਕਿਸੇ ਹੋਰ ਨਾਲ ਵਿਆਹ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣੀ ਪਵੇਗੀ। ਇਸ ਵਿੱਚ ਤਲਾਕ ਦੇ ਮਾਪਦੰਡਾਂ ਦਾ ਜ਼ਿਕਰ ਨਹੀਂ ਹੈ।
ਪੱਤਰ ਵਿਚ ਕਿਹਾ ਗਿਆ ਹੈ, 'ਕੋਈ ਵੀ ਸਰਕਾਰੀ ਮੁਲਾਜ਼ਮ, ਜਿਸਦਾ ਜੀਵਨ ਸਾਥੀ ਜ਼ਿੰਦਾ ਹੈ, ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਦੂਜਾ ਵਿਆਹ ਨਹੀਂ ਕਰ ਸਕਦਾ, ਭਾਵੇਂ ਉਸ 'ਤੇ ਲਾਗੂ ਪਰਸਨਲ ਲਾਅ ਦੇ ਤਹਿਤ ਦੂਜਾ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਗਈ ਹੋਵੇ।' ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਦੁਬਾਰਾ ਵਿਆਹ ਨਹੀਂ ਕਰੇਗਾ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਰਾਜ ਵਿਚ ਸਰਕਾਰੀ ਮੁਲਾਜ਼ਮਾਂ ਲਈ ਇੱਕ ਤੋਂ ਵੱਧ ਵਿਆਹਾਂ 'ਤੇ ਪਾਬੰਦੀ ਬਾਰੇ ਰਾਜ ਸਰਕਾਰ ਦੇ ਸਰਕੂਲਰ 'ਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਇਹ ਨਿਯਮ ਪਹਿਲਾਂ ਵੀ ਸੀ, ਪਰ ਅਸੀਂ ਇਸਨੂੰ ਲਾਗੂ ਨਹੀਂ ਕੀਤਾ ਸੀ। ਹੁਣ ਅਸੀਂ ਇਸਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।