Mukhtar Ansari: ਮਾਫੀਆ ਮੁਖਤਾਰ ਅੰਸਾਰੀ ਨੂੰ ਅਦਾਲਤ ਤੋਂ ਝਟਕਾ, ਗੈਂਗਸਟਰ ਮਾਮਲੇ 'ਚ 10 ਸਾਲ ਦੀ ਸਜ਼ਾ

By : GAGANDEEP

Published : Oct 27, 2023, 4:25 pm IST
Updated : Oct 27, 2023, 4:25 pm IST
SHARE ARTICLE
 Mukhtar Ansari jail to 10 years
Mukhtar Ansari jail to 10 years

Mukhtar Ansari Latest News Gangster given 10 years imprisonment: 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ

 

Mukhtar Ansari Latest News Gangster given 10 years imprisonment:  ਮਾਫੀਆ ਮੁਖਤਾਰ ਅੰਸਾਰੀ ਨੂੰ ਅਦਾਲਤ ਤੋਂ ਝਟਕਾ ਲੱਗਾ ਹੈ। ਸ਼ੁੱਕਰਵਾਰ ਨੂੰ ਗਾਜ਼ੀਪੁਰ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਮੁਖਤਾਰ ਨੂੰ 10 ਸਾਲ ਦੀ ਸਜ਼ਾ ਸੁਣਾਈ ਅਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਅਦਾਲਤ ਨੇ ਦੂਜੇ ਦੋਸ਼ੀ ਸੋਨੂੰ ਨੂੰ 2 ਲੱਖ ਰੁਪਏ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਸੁਣਾਈ ਹੈ।

ਐਮਪੀ ਵਿਧਾਇਕ ਕੋਰਟ ਦੇ ਜੱਜ ਅਰਵਿੰਦ ਮਿਸ਼ਰਾ ਦੀ ਅਦਾਲਤ ਨੇ ਵੀਰਵਾਰ ਨੂੰ ਹੀ ਅੰਸਾਰੀ ਨੂੰ ਗੈਂਗਸਟਰ ਮਾਮਲੇ 'ਚ ਦੋਸ਼ੀ ਕਰਾਰ ਦਿਤਾ ਸੀ। ਸ਼ੁੱਕਰਵਾਰ ਨੂੰ ਅਦਾਲਤ 'ਚ ਮੁਖਤਾਰ ਨੇ ਨਿਰਾਸ਼ਾ ਨਾਲ ਕਿਹਾ ਕਿ ਸਰ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਮੈਂ 2005 ਤੋਂ ਜੇਲ 'ਚ ਬੰਦ ਹਾਂ। ਜਦਕਿ ਮੁਖਤਾਰ ਦੇ ਵਕੀਲ ਲਿਆਕਤ ਨੇ ਕਿਹਾ ਕਿ ਕੇਸ ਨੂੰ ਬਰਕਰਾਰ ਰੱਖਿਆ ਜਾਵੇਗਾ।

ਅਸੀਂ ਹਾਈ ਕੋਰਟ ਵਿੱਚ ਅਪੀਲ ਕਰਾਂਗੇ ਅਤੇ ਉਮੀਦ ਹੈ ਕਿ ਸਾਨੂੰ ਇਨਸਾਫ਼ ਮਿਲੇਗਾ।
 ਕਰਾਂਡਾ ਥਾਣੇ ਦੇ ਸੂਆਪੁਰ ਦੇ ਰਹਿਣ ਵਾਲੇ ਕਪਿਲਦੇਵ ਸਿੰਘ ਦਾ 2009 ਵਿਚ ਕਤਲ ਹੋਇਆ ਸੀ ਅਤੇ ਉਸ ਕਤਲ ਕੇਸ ਵਿਚ ਮੁਖਤਾਰ ਅੰਸਾਰੀ 120ਬੀ ਤਹਿਤ ਮੁਲਜ਼ਮ ਸੀ। ਮੁਖਤਾਰ ਅੰਸਾਰੀ ਨੂੰ ਕਪਿਲਦੇਵ ਹੱਤਿਆ ਕਾਂਡ ਦੇ ਅਸਲ ਕੇਸ ਵਿਚੋ ਬਰੀ ਕਰ ਦਿਤਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਕਪਿਲਦੇਵ ਕਤਲ ਕੇਸ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਨੂੰ ਮਿਲਾ ਕੇ ਕਰੰਡਾ ਥਾਣੇ ਵਿਚ ਇਕ ਗੈਂਗਸਟਰ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਅਦਾਲਤ ਵੱਲੋਂ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement