
ਹਰਿਆਣਾ 'ਚ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਹਨ ਗੁਰਨਾਮ ਸਿੰਘ ਚੜੂਨੀ
ਅੰਬਾਲਾ: ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਖਿਲਾਫ ਐਨਐਚ 44 'ਤੇ ਅੰਬਾਲਾ ਦੇ ਪਿੰਡ ਫਰੌਲੀ ਨੇੜੇ ਵਾਪਰੀ ਇਕ ਘਟਨਾ ਲਈ ਹੱਤਿਆ ਦੀ ਕੋਸ਼ਿਸ਼ ਸਮੇਤ 8 ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਮੋਹੜੀ ਚੌਂਕੀ ਦੇ ਹੌਲਦਾਰ ਪ੍ਰਦੀਪ ਕੁਮਾਰ ਦੀ ਸ਼ਿਕਾਇਤ 'ਤੇ ਪੜਾਅ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
Gurnam Singh Charuni
ਗੁਰਨਾਮ ਸਿੰਘ 'ਤੇ ਉਸ ਘਟਨਾ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਕਿਸਾਨਾਂ ਨੇ ਅਪਣੇ ਵਾਹਨਾਂ ਨਾਲ ਪੁਲਿਸ ਨੂੰ ਪਾਸੇ ਕਰਕੇ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਐਫਆਈਆਰ ਵਿਚ ਜਥੇਬੰਦੀ 'ਤੇ ਦੰਗੇ ਭੜਕਾਉਣ ਤੇ ਵਾਹਨ ਚੜ੍ਹਾ ਕੇ ਪੁਲਿਸ ਕਰਮੀਆਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਅਤੇ ਕੋਰੋਨਾ ਵਾਇਰਸ ਦਾ ਖਤਰਾ ਫੈਲਾਉਣ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।
Farmer Protest
ਜ਼ਿਕਰਯੋਗ ਹੈ ਕਿ 'ਦਿੱਲੀ ਚਲੋ' ਅਦੋਲਨ ਦੇ ਚਲਦਿਆਂ ਦਿੱਲੀ ਵੱਲ ਵਧ ਰਹੇ ਕਿਸਾਨਾਂ ਨੇ ਜੀਟੀ ਰੋਡ ਫੜੌਲੀ ਮੋੜ 'ਤੇ ਪੁਲਿਸ ਵੱਲੋਂ ਕੀਤੀ ਗਈ ਨਾਕੇਬੰਦੀ ਨੂੰ ਤੋੜਿਆ ਸੀ। ਨਾਕਾਬੰਦੀ ਦੇ ਇੰਚਾਰਜ ਕ੍ਰਿਸ਼ਣ ਲਾਲ ਸਨ। ਉਹਨਾਂ ਤੋਂ ਇਲਾਵਾ ਹੋਰ ਵੀ ਕਈ ਮੁਲਾਜ਼ਮ ਮੌਜੂਦ ਸਨ।
Farmer Protest
ਗੁਰਨਾਮ ਸਿੰਘ ਅਪਣੀ ਯੂਨੀਅਨ ਦੇ ਕਿਸਾਨਾਂ ਨਾਲ ਟ੍ਰੈਕਟਰ-ਟਰਾਲੀਆਂ, ਮੋਟਰ ਸਾਇਕਲਾਂ, ਕਾਰਾਂ ਆਦਿ 'ਤੇ ਜਾ ਰਹੇ ਸਨ। ਗੁਰਨਾਮ ਸਿੰਘ ਚੜੂਨੀ ਅਤੇ 17 ਹੋਰ ਭਾਕਿਯੂ ਨੇਤਾਵਾਂ 'ਤੇ 25 ਅਕਤੂਬਰ ਨੂੰ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਹੋਇਆ ਸੀ।