ਲੁਧਿਆਣਾ 'ਚ ਦਰਦਨਾਕ ਹਾਦਸਾ, ਕਾਰ ਨਾਲ ਟਕਰਾਉਣ ਤੋਂ ਬਾਅਦ ਪੁਲ ਤੋਂ ਹੇਠਾਂ ਡਿੱਗਿਆ ਟਰਾਲਾ

By : GAGANDEEP

Published : Nov 27, 2022, 12:03 pm IST
Updated : Nov 27, 2022, 1:10 pm IST
SHARE ARTICLE
photo
photo

ਟਰਾਲਾ ਚਾਲਕ ਗੰਭੀਰ ਜਖਮੀ

ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸ਼ੇਰਪੁਰ ਚੌਕ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇਥੇ ਇੱਕ  ਚੌਲਾਂ ਦੀਆਂ ਬੋਰੀਆਂ ਨਾਲ ਲੱਦਿਆ ਟਰਾਲਾ ਜਾ ਰਿਹਾ ਸੀ। ਟਰਾਲੇ ਕੋਲੋਂ ਕਾਰ ਲੰਘ ਰਹੀ ਸੀ। ਇਸ ਦੌਰਾਨ ਕਾਰ ਦੀ ਟਰਾਲੇ ਨਾਲ ਸਾਈਡ ਟੱਕਰ ਹੋ ਗਈ ਜਿਸ ਨਾਲ ਟਰਾਲਾ ਇਕ ਪਾਸੇ ਤੋਂ ਪੁਲ ਤੋਂ ਹੇਠਾਂ ਡਿੱਗ ਗਿਆ।

ਅੱਧਾ ਟਰਾਲਾ ਪੁਲ 'ਤੇ ਸੀ ਅਤੇ ਬਾਕੀ ਪੁਲ ਦੇ ਹੇਠਾਂ ਡਿੱਗ ਗਿਆ। ਟਰਾਲਾ ਪਲਟਣ ਤੋਂ ਬਾਅਦ ਚੌਲਾਂ ਦੀਆਂ ਬੋਰੀਆਂ ਸੜਕ 'ਤੇ ਡਿੱਗ ਗਈਆਂ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਦਾ ਫਾਇਦਾ ਉਠਾਉਂਦੇ ਹੋਏ ਕੁਝ ਲੋਕਾਂ ਨੇ ਚੌਲਾਂ ਦੀਆਂ ਬੋਰੀਆਂ ਵੀ ਲੁੱਟ ਲਈਆਂ। ਇਸ ਦੇ ਨਾਲ ਹੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਹਾਦਸੇ ਤੋਂ ਬਾਅਦ ਟਰਾਲਾ ਚਾਲਕ ਦੇ ਸਹਾਇਕ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਉਸ ਨੂੰ ਅਤੇ ਡਰਾਈਵਰ ਨੂੰ ਕੈਬਿਨ ਤੋਂ ਬਾਹਰ ਕੱਢ ਲਿਆ। ਜ਼ਖ਼ਮੀ ਹਾਲਤ ਵਿੱਚ ਲੋਕਾਂ ਨੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਹਾਦਸੇ ਤੋਂ ਕਰੀਬ ਅੱਧੇ ਘੰਟੇ ਬਾਅਦ ਪੀਸੀਆਰ ਦਸਤਾ ਮੌਕੇ ’ਤੇ ਪਹੁੰਚ ਗਿਆ। ਪੁਲਿਸ ਨੇ ਟਰਾਲਾ ਚਾਲਕ ਨੂੰ ਜ਼ਖ਼ਮੀ ਹੋਣ ਕਾਰਨ ਤੁਰੰਤ ਇਲਾਜ ਲਈ ਡਾਕਟਰ ਕੋਲ ਭੇਜ ਦਿੱਤਾ।

ਜ਼ਖ਼ਮੀ ਟਰਾਲਾ ਚਾਲਕ ਅਨੀਸ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਚੌਲਾਂ ਦੀਆਂ ਬੋਰੀਆਂ ਲੱਦ ਕੇ ਲਿਜਾ ਰਿਹਾ ਸੀ। ਅਨੀਸ ਅਨੁਸਾਰ ਉਸ ਨੇ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿੱਚ ਚੌਲ ਦਾ ਟਰਾਲਾ ਪਹੁੰਚਾਉਣਾ ਸੀ। ਅਨੀਸ ਅਨੁਸਾਰ ਜਦੋਂ ਬ੍ਰਿਜ ਕਾਰ ਉਸ ਦੇ ਟਰਾਲੇ ਦੇ ਅਗਲੇ ਟਾਇਰ ਨਾਲ ਟਕਰਾ ਗਈ ਤਾਂ ਉਸ ਦਾ ਸਟੇਅਰਿੰਗ ਜਾਮ ਹੋ ਗਿਆ। ਇਸ ਕਾਰਨ ਟਰਾਲਾ ਸੰਭਲ ਨਾ ਸਕਿਆ ਅਤੇ ਪੁਲ ਤੋਂ ਹੇਠਾਂ ਡਿੱਗ ਗਿਆ।

ਇਸ ਦੇ ਨਾਲ ਹੀ ਕੁਝ ਵਿਅਕਤੀਆਂ ਨੇ ਚੌਲਾਂ ਦੀਆਂ ਬੋਰੀਆਂ ਵੀ ਚੋਰੀ ਕਰ ਲਈਆਂ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਨੀਸ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਬੇਹੋਸ਼ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਨਹੀਂ ਪਤਾ ਸੀ ਕਿ ਲੋਕ ਟਰਾਲੇ 'ਚੋਂ ਹੋਰ ਕੀ-ਕੀ ਸਮਾਨ ਲੁੱਟ ਕੇ ਲੈ ਗਏ |

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement