Ajab Gazab News: 9 ਬੱਕਰੀਆਂ ਨੂੰ ਹੋਈ ਜੇਲ, ਕਰੀਬ ਇਕ ਸਾਲ ਤੱਕ ਜੇਲ 'ਚ ਰਹੀਆਂ, ਜਾਣੋ ਕੀ ਸੀ ਗੁਨਾਹ?

By : GAGANDEEP

Published : Nov 27, 2023, 3:35 pm IST
Updated : Nov 27, 2023, 3:36 pm IST
SHARE ARTICLE
Ajab Gazab News: 9 Goats sent to jail for over 1 year
Ajab Gazab News: 9 Goats sent to jail for over 1 year

ਬੱਕਰੀਆਂ ਨੂੰ ਪਿਛਲੇ ਸਾਲ ਦੀ 6 ਦਸੰਬਰ ਨੂੰ ਬਣਾਇਆ ਗਿਆ ਸੀ ਬੰਦੀ

Ajab Gazab News: 9 Goats sent to jail for over 1 year: ਹੁਣ ਤੱਕ ਤੁਸੀਂ ਸਿਰਫ ਇਨਸਾਨਾਂ ਨੂੰ ਹੀ ਜੁਰਮ ਕਰਨ ਤੋਂ ਬਾਅਦ ਸਲਾਖਾਂ ਪਿੱਛੇ ਸਜ਼ਾ ਭੁਗਤਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਅਪਰਾਧੀ ਬੱਕਰੀਆਂ ਬਾਰੇ ਸੁਣਿਆ ਹੈ, ਜਿਨ੍ਹਾਂ ਨੂੰ ਨਾ ਸਿਰਫ਼ ਸਜ਼ਾ ਸੁਣਾਈ ਗਈ ਸੀ, ਸਗੋਂ ਲਗਭਗ ਇੱਕ ਸਾਲ ਤੱਕ ਕੈਦ ਵਿੱਚ ਰਹਿਣ ਤੋਂ ਬਾਅਦ ਹੁਣ ਰਿਹਾਅ ਕੀਤਾ ਗਿਆ ਹੈ। ਇਸ 'ਤੇ ਵਿਸ਼ਵਾਸ ਕਰੋ ਜਾਂ ਨਾ ਕਰੋ, ਪਰ ਇਹ ਸੱਚਮੁੱਚ ਹੈ। ਬੰਗਲਾਦੇਸ਼ ਤੋਂ ਇਕ ਅਜਿਹੀ ਹੀ ਹੈਰਾਨ ਕਰਨ ਵਾਲੀ ਖਬਰ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਆਓ ਜਾਣਦੇ ਹਾਂ ਬੱਕਰੀਆਂ ਦਾ ਕੀ ਗੁਨਾਹ ਸੀ?

ਇਹ ਵੀ ਪੜ੍ਹੋ: Ceiling Fan News: ਛੱਤ ਵਾਲੇ ਪੱਖੇ ਖਰੀਦਣ ਵਾਲਿਆਂ ਲਈ ਜ਼ਰੂਰੀ ਖ਼ਬਰ, ਬੰਦ ਹੋਣ ਵਾਲੇ ਹਨ ਪੁਰਾਣੇ ਪੱਖੇ, ਆ ਗਏ ਨਵੇਂ ਪੱਖੇ 

ਰਿਪੋਰਟ ਮੁਤਾਬਕ ਇਹ ਹੈਰਾਨ ਕਰਨ ਵਾਲਾ ਮਾਮਲਾ ਬੰਗਲਾਦੇਸ਼ ਵਿੱਚ ਕੀਰਤਨਖੋਲਾ ਨਦੀ ਦੇ ਕੰਢੇ ਸਥਿਤ ਬਾਰਿਸ਼ਾਲ ਸ਼ਹਿਰ ਦਾ ਹੈ। ਜਿੱਥੇ ਕੁੱਲ ਨੌਂ ਬੱਕਰੀਆਂ ਨੂੰ ਸਜ਼ਾ ਸੁਣਾਈ ਗਈ। ਉਨ੍ਹਾਂ ਦਾ ਗੁਨਾਹ ਸਿਰਫ਼ ਇਹ ਸੀ ਕਿ ਉਨ੍ਹਾਂ ਨੇ ਸ਼ਹਿਰ ਦੇ ਇੱਕ ਕਬਰਸਤਾਨ ਵਿੱਚ ਘਾਹ ਅਤੇ ਰੁੱਖਾਂ ਦੇ ਪੱਤੇ ਖਾ ਲਏ। ਲਗਭਗ ਇੱਕ ਸਾਲ ਕੈਦ ਵਿੱਚ ਬਿਤਾਉਣ ਤੋਂ ਬਾਅਦ, ਉਨ੍ਹਾਂ ਨੂੰ ਸ਼ੁੱਕਰਵਾਰ, 24 ਨਵੰਬਰ ਨੂੰ ਰਿਹਾਅ ਕੀਤਾ ਗਿਆ।

ਇਹ ਵੀ ਪੜ੍ਹੋ: Italy Nagar Kirtan: ਗੁਰਪੁਰਬ ਮੌਕੇ ਇਟਲੀ ਦੇ ਸ਼ਹਿਰ ਪੁਨਤੀਨੀਆ 'ਚ ਸਜਾਇਆ ਗਿਆ ਨਗਰ ਕੀਰਤਨ 

ਰਿਪੋਰਟ ਮੁਤਾਬਕ ਬਾਰੀਸਲ ਸਿਟੀ ਕਾਰਪੋਰੇਸ਼ਨ (ਬੀਸੀਸੀ) ਦੇ ਨਵੇਂ ਚੁਣੇ ਗਏ ਮੇਅਰ ਅਬੁਲ ਖੈਰ ਅਬਦੁੱਲਾ ਨੇ ਇਨ੍ਹਾਂ ਬੱਕਰੀਆਂ ਨੂੰ ਛੱਡਣ ਦਾ ਨਿਰਦੇਸ਼ ਦਿਤਾ। ਜਿਸ ਤੋਂ ਬਾਅਦ ਪਸ਼ੂਆਂ ਨੂੰ ਉਨ੍ਹਾਂ ਦੇ ਮਾਲਕ ਦੇ ਹਵਾਲੇ ਕਰ ਦਿੱਤਾ ਗਿਆ। ਇਨ੍ਹਾਂ ਬੱਕਰੀਆਂ ਨੂੰ ਪਿਛਲੇ ਸਾਲ 6 ਦਸੰਬਰ ਨੂੰ ਬੰਦੀ ਬਣਾਇਆ ਗਿਆ ਸੀ। ਉਦੋਂ ਤੋਂ ਉਹ  ਹਵਾਲਾਤੀਆਂ ਨਾਲ ਰਹਿ ਰਹੀਆਂ ਸਨ।

ਇਨ੍ਹਾਂ ਪਾਲਤੂ ਜਾਨਵਰਾਂ ਦੇ ਮਾਲਕ ਸ਼ਹਿਰਯਾਰ ਸਚਿਬ ਰਾਜੀਬ ਨੇ ਹਾਲ ਹੀ ਵਿੱਚ ਬੀਸੀਸੀ ਦੇ ਮੇਅਰ ਨੂੰ ਆਪਣੀਆਂ ਮਾਸੂਮ ਬੱਕਰੀਆਂ ਨੂੰ ਛੱਡਣ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਮੇਅਰ ਅਬੁਲ ਖੈਰ ਦਾ ਦਿਲ ਪਿਘਲ ਗਿਆ ਅਤੇ ਉਨ੍ਹਾਂ ਨੇ ਪਸ਼ੂਆਂ ਨੂੰ ਛੱਡਣ ਦੇ ਨਿਰਦੇਸ਼ ਜਾਰੀ ਕਰ ਦਿੱਤੇ।
ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਜਾਨਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੋਵੇ। ਇਸ ਸਾਲ ਜਨਵਰੀ 'ਚ ਅਮਰੀਕਾ ਦੀ ਮਿਸ਼ੀਗਨ ਪੁਲਿਸ ਨੇ ਇਕ ਕੁੱਤੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੀ ਮਗਸ਼ਾਟ ਜਾਰੀ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਫਿਰ ਮਿਸ਼ੀਗਨ ਦੇ ਵਿਆਂਡੋਟ ਪੁਲਿਸ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੇ ਕੁੱਤੇ ਨੂੰ ਆਪਣੇ ਅਧਿਕਾਰੀ ਦਾ ਭੋਜਨ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜਿਆ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੁਲਿਸ ਨੇ ਕੁੱਤੇ ਨੂੰ ਇਹ ਕਹਿ ਕੇ ਗ੍ਰਿਫਤਾਰ ਕਰ ਲਿਆ ਕਿ ਉਸ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement