Ceiling Fan News: ਛੱਤ ਵਾਲੇ ਪੱਖੇ ਖਰੀਦਣ ਵਾਲਿਆਂ ਲਈ ਜ਼ਰੂਰੀ ਖ਼ਬਰ, ਬੰਦ ਹੋਣ ਵਾਲੇ ਹਨ ਪੁਰਾਣੇ ਪੱਖੇ, ਆ ਗਏ ਨਵੇਂ ਪੱਖੇ

By : GAGANDEEP

Published : Nov 27, 2023, 2:07 pm IST
Updated : Nov 27, 2023, 2:09 pm IST
SHARE ARTICLE
Important news for ceiling fan buyers
Important news for ceiling fan buyers

Ceiling Fan News: ਫਰਵਰੀ 2024 ਤੋਂ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੁਆਰਾ ਸਾਰੇ ਛੱਤ ਵਾਲੇ ਪੱਖਿਆਂ ਲਈ ISI ਮਾਰਕ ਹੋਣਾ ਲਾਜ਼ਮੀ ਹੋਵੇਗਾ

Important news for ceiling fan buyers: ਘਰ ਵਿੱਚ ਛੱਤ ਵਾਲਾ ਪੱਖਾ ਭਾਰਤੀਆਂ ਦੀ ਆਮ ਲੋੜ ਹੈ। ਸਰਦੀਆਂ ਦੇ ਸ਼ੁਰੂ ਵਿੱਚ ਅਤੇ ਸਰਦੀਆਂ ਦੇ ਅੰਤ ਵਿੱਚ ਵੀ ਛੱਤ ਵਾਲੇ ਪੱਖੇ ਨੂੰ ਚਾਲੂ ਕਰਨ ਦੀ ਲੋੜ ਹੁੰਦੀ ਹੈ। ਸਮੇਂ ਦੇ ਨਾਲ ਪੱਖਾ ਵੀ ਬਦਲਣਾ ਪੈਂਦਾ ਹੈ। ਜੇਕਰ ਤੁਸੀਂ ਅੱਗੇ ਜਾ ਕੇ, ਖਾਸ ਤੌਰ 'ਤੇ ਫਰਵਰੀ 2024 ਤੋਂ ਬਾਅਦ ਛੱਤ ਵਾਲਾ ਪੱਖਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕੁਝ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ।  ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਵੀਡੀਓ ਸਾਂਝੇ ਕਰਦੇ ਹੋਏ ਪੀਯੂਸ਼ ਗੋਇਲ ਨੇ ਕੁਝ ਚੀਜ਼ਾਂ ਨੂੰ ਚੈੱਕ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਵਧੇਗੀ ਠੰਢ, ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ 24 ਨਵੰਬਰ ਨੂੰ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿੱਥੇ ਉਨ੍ਹਾਂ ਨੇ ਫਰਵਰੀ ਤੋਂ ਬਾਅਦ ਛੱਤ ਵਾਲੇ ਪੱਖੇ ਖਰੀਦਣ ਵੇਲੇ ਖਪਤਕਾਰਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਛੱਤ ਵਾਲੇ ਪੱਖਿਆਂ ਨਾਲ ਸਬੰਧਤ ਨਿਯਮਾਂ ਵਿੱਚ ਵੱਡੇ ਬਦਲਾਅ ਬਾਰੇ ਜਾਣਕਾਰੀ ਦਿੱਤੀ। ਵੀਡੀਓ 'ਚ ਦੱਸਿਆ ਗਿਆ ਹੈ ਕਿ ਨਿਯਮਾਂ 'ਚ ਬਦਲਾਅ ਸਿਰਫ ਖਪਤਕਾਰਾਂ ਦੇ ਫਾਇਦੇ ਲਈ ਕੀਤਾ ਗਿਆ ਹੈ। ਮੰਤਰੀ ਪੀਯੂਸ਼ ਗੋਇਲ ਨੇ ਖਪਤਕਾਰਾਂ ਨੂੰ ਭਾਰਤੀ ਸਟੈਂਡਰਡ ਇੰਸਟੀਚਿਊਟ ਜਾਂ ਆਈਐਸਆਈ ਦੇ ਨਿਸ਼ਾਨ ਨੂੰ ਦੇਖ ਕੇ ਹੀ ਪੱਖੇ ਖਰੀਦਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : Elly Mangat News: ਫੜੇ ਗਏ ਅਰਸ਼ ਡੱਲਾ ਦੇ 2 ਸ਼ੂਟਰਾਂ ਨੇ ਕੀਤਾ ਵੱਡਾ ਖੁਲਾਸਾ, ਐਲੀ ਮਾਂਗਟ ਸੀ ਨਿਸ਼ਾਨਾ!

ਫਰਵਰੀ 2024 ਤੋਂ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੁਆਰਾ ਸਾਰੇ ਛੱਤ ਵਾਲੇ ਪੱਖਿਆਂ ਲਈ ISI ਮਾਰਕ ਹੋਣਾ ਲਾਜ਼ਮੀ ਹੋਵੇਗਾ। ਮੰਤਰਾਲੇ ਨੇ ਸਾਰੇ ਪੱਖਾ ਨਿਰਮਾਤਾਵਾਂ ਨੂੰ ਗੁਣਵੱਤਾ ਨਿਯੰਤਰਣ ਆਦੇਸ਼ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬਿਨਾਂ ISI ਮਾਰਕ ਵਾਲੇ ਪੱਖੇ ਵੇਚਣ, ਸਟੋਰ ਕਰਨ ਜਾਂ ਨਿਰਯਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ 'ਚ ਸਪੱਸ਼ਟ ਕੀਤਾ ਹੈ ਕਿ ਜੇਕਰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਹਦਾਇਤਾਂ ਅਨੁਸਾਰ ਪਹਿਲੀ ਵਾਰ ਉਲੰਘਣਾ ਕਰਨ ਵਾਲਿਆਂ ਨੂੰ 2 ਲੱਖ ਰੁਪਏ ਜੁਰਮਾਨਾ ਅਤੇ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸ ਤੋਂ ਇਲਾਵਾ, ਵਾਰ-ਵਾਰ ਉਲੰਘਣਾ ਕਰਨ ਵਾਲਿਆਂ 'ਤੇ 5 ਲੱਖ ਰੁਪਏ ਦਾ ਜੁਰਮਾਨਾ ਜਾਂ ਉਤਪਾਦ ਦੇ ਮੁੱਲ ਤੋਂ 10 ਗੁਣਾ ਤੱਕ ਦੀ ਵਸੂਲੀ ਕੀਤੀ ਜਾ ਸਕਦੀ ਹੈ। ਇਹ ਨਾ ਸਿਰਫ਼ ਉਪਭੋਗਤਾ ਸੁਰੱਖਿਆ ਨੂੰ ਉਤਸ਼ਾਹਿਤ ਕਰਦਾ ਹੈ, ਸਗੋਂ ਸਥਾਨਕ ਛੋਟੇ ਉਦਯੋਗਾਂ ਦੇ ਵਿਕਾਸ ਦਾ ਸਮਰਥਨ ਕਰਦਾ ਹੈ ਅਤੇ ਉਤਪਾਦਨ ਨੂੰ ਹੁਲਾਰਾ ਪ੍ਰਦਾਨ ਕਰਦਾ ਹੈ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement