
ਵੀਡੀਓ ਆਈ ਸਾਹਮਣੇ
Faridabad News: ਹਰਿਆਣਾ ਦੇ ਫਰੀਦਾਬਾਦ 'ਚ ਨਗਰ ਕੀਰਤਨ ਦੌਰਾਨ ਅਚਾਨਕ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਰੁਮਾਲਾ ਸਾਹਿਬ ਚੜ੍ਹਾ ਕੇ ਬੈਠਿਆ ਤਾਂ ਉਸ ਦੀ ਮੌਤ ਹੋ ਗਈ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ ਸੀ। ਇਸ ਵਿਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਘਟਨਾ ਦੀ ਵੀਡੀਉ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਐਨਆਈਟੀ ਫਰੀਦਾਬਾਦ ਦੇ 5 ਨੰਬਰ ਖੇਤਰ ਵਿਚ ਸਥਿਤ ਗੁਰੂਘਰ ਦੇ ਸੇਵਾਦਾਰ ਭਾਰਤ ਭੂਸ਼ਣ ਖਰਬੰਦਾ ਨੂੰ ਸੇਵਾ ਕਰਦਿਆਂ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਰੁਮਾਲਾ ਸਾਹਿਬ ਚੜ੍ਹਾਉਂਦੇ ਹੀ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਪਾਲਕੀ 'ਤੇ ਹੀ ਬੇਹੋਸ਼ ਹੋ ਗਏ। ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਦਿਲ ਦਾ ਦੌਰਾ ਪੈਣ ਦੀ ਗੱਲ ਆਖਦਿਆਂ ਮ੍ਰਿਤਕ ਐਲਾਨ ਦਿਤਾ। 65 ਸਾਲਾ ਭਾਰਤ ਭੂਸ਼ਣ ਸ਼ਰਧਾ ਰਾਮਲੀਲਾ ਕਮੇਟੀ ਦੇ ਕਲਾ ਨਿਰਦੇਸ਼ਕ ਅਤੇ ਥੀਏਟਰ ਕਲਾਕਾਰ ਅਜੈ ਖਰਬੰਦਾ ਲਈ ਦਾਦਾ ਜੀ ਹਨ।