ਨੋਇਡਾ ਵਿਚ ਸਰਕਾਰੀ ਪਾਰਕਾਂ ਵਿਚ ਨਮਾਜ਼ ਪੜ੍ਹਨ ਦੀ ਮਨਾਹੀ......
ਨਵੀਂ ਦਿੱਲੀ (ਭਾਸ਼ਾ): ਨੋਇਡਾ ਵਿਚ ਸਰਕਾਰੀ ਪਾਰਕਾਂ ਵਿਚ ਨਮਾਜ਼ ਪੜ੍ਹਨ ਦੀ ਮਨਾਹੀ ਤੋਂ ਬਾਅਦ ਹੁਣ ਬੁੱਧਵਾਰ ਨੂੰ ਸਰਕਾਰੀ ਜ਼ਮੀਨ ਉਤੇ ਹੋਣ ਜਾ ਰਹੀ ਸ਼੍ਰੀ ਰਾਮ ਭਾਗਵਤ ਕਥਾ ਨੂੰ ਰੋਕ ਦਿਤਾ ਗਿਆ। ਦਰਅਸਲ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਲਈ ਆਗਿਆ ਨਹੀਂ ਲਈ ਗਈ ਸੀ। ਇਸ ਤੋਂ ਕੁਝ ਹੀ ਦਿਨ ਪਹਿਲਾਂ ਪੁਲਿਸ ਨੇ ਮੁਸਲਮਾਨ ਕਰਮਚਾਰੀਆਂ ਨੂੰ ਇਥੇ ਇਕ ਸਰਵਜਨਿਕ ਪਾਰਕ ਵਿਚ ਨਮਾਜ਼ ਪੜ੍ਹਨ ਤੋਂ ਰੋਕਣ ਲਈ ਕਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਗਰੇਟਰ ਨੋਇਡਾ ਦੇ ਸੈਕਟਰ 37 ਵਿਚ ਨੌਂ ਦਿਨਾਂ ਸ਼੍ਰੀ ਰਾਮ ਭਾਗਵਤ ਕਥਾ ਦਾ ਆਰੰਭ ਬੁੱਧਵਾਰ ਨੂੰ ਹੋਣਾ ਸੀ।
ਗਰੇਟਰ ਨੋਇਡਾ ਉਦਯੋਗਿਕ ਵਿਕਾਸ ਦੇ ਅਧਿਕਾਰੀਆਂ ਨੇ ਬੁੱਧਵਾਰ ਸਵੇਰੇ ਇਕ ਤੰਬੂ, ਰੰਗ ਮੰਚ ਅਤੇ ਲਾਊਡ ਸਪੀਕਰ ਹਟਾ ਦਿਤੇ, ਜਿਸ ਦਾ ਇਸ ਦੇ ਪ੍ਰਬੰਧਕਾਂ ਨੇ ਵਿਰੋਧ ਕੀਤਾ। ਇਹ ਜਮੀਨ ਦਾ ਅਧਿਕਾਰ ਹੈ। ਜਮੀਨ ਦੇ ਵਿਸ਼ੇਸ਼ ਅਫ਼ਸਰ ਸਚਿਨ ਸਿੰਘ ਨੇ ਦੱਸਿਆ, ਉਨ੍ਹਾਂ ਨੂੰ ਪ੍ਰੋਗਰਾਮ ਲਈ ਆਗਿਆ ਨਹੀਂ ਦਿਤੀ ਗਈ ਹੈ। ਜੇਕਰ ਉਹ ਇਸ ਨੂੰ ਫਿਰ ਵੀ ਕਰਦੇ ਹਨ ਤਾਂ ਇਹ ਗੈਰਕਾਨੂੰਨੀ ਹੋਵੇਗਾ। ਉਥੇ ਹੀ ਸਥਾਨਕ ਪੁਲਿਸ ਨੇ ਦੱਸਿਆ ਕਿ ਇਸ ਕਾਰਵਾਈ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ।
ਸਥਾਨਕ ਲੋਕਾਂ ਦੇ ਅਨੁਸਾਰ 100 ਵਰਗ ਮੀਟਰ ਦੇ ਇਸ ਜਮੀਨ ਵਿਚ ਦੋ ਛੋਟੇ ਢਾਂਚੇ ਬਣੇ ਹੋਏ ਸਨ, ਜਿਥੇ ਪਹਿਲਾਂ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਸਨ। ਉਨ੍ਹਾਂ ਨੇ ਅਪਣੀ ਪਹਿਚਾਣ ਪ੍ਰਗਟ ਨਹੀਂ ਕਰਨ ਦੀ ਸ਼ਰਤ ਉਤੇ ਦੱਸਿਆ, ਇਹ ਢਾਂਚੇ ਵੀ ਗੈਰ ਕਾਨੂੰਨੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਥਾਂ ਉਤੇ ਮੰਗਲਵਾਰ ਰਾਤ ਤੋਂ ਹੀ ਤੰਬੂ, ਰੰਗ ਮੰਚ ਅਤੇ ਲਾਊਡ ਸਪੀਕਰ ਲਗਾਏ ਜਾ ਰਹੇ ਸਨ। ਉਥੇ ਹੀ ਇਕ ਹੋਰ ਅਧਿਕਾਰੀ ਨੇ ਵੀ ਅਪਣੀ ਪਹਿਚਾਣ ਪ੍ਰਗਟ ਨਹੀਂ ਕਰਨ ਦੀ ਸ਼ਰਤ ਉਤੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਜਦੋਂ ਗ੍ਰੇਟਰ ਨੋਇਡਾ ਦੇ ਅਧਿਕਾਰੀ ਉਥੇ ਪੁੱਜੇ ਉਦੋਂ ਤੱਕ ਸਭ ਕੁਝ ਲਗਾ ਦਿਤਾ ਗਿਆ ਸੀ ਅਤੇ 25-30 ਲੋਕ ਉਥੇ ਲੱਗੇ ਹੋਏ ਸਨ।