
ਰਾਸ਼ਟਰੀ ਸੁਰੱਖਿਆ ਏਜੰਸੀ ਨੇ ਬੁੱਧਵਾਰ ਨੂੰ ਅਤਿਵਾਦੀ ਸੰਗਠਨ ISIS ਦੇ ਮੋਡਿਊਲ 'ਤੇ ਅਧਾਰਿਤ ਉੱਤਰ ਪ੍ਰਦੇਸ਼ ਅਤੇ ਰਾਜਧਾਨੀ ਦਿੱਲੀ 'ਚ ਚੱਲ ਰਹੇ ਸੰਗਠਨ ਦਾ...
ਨਵੀਂ ਦਿੱਲੀ (ਭਾਸ਼ਾ): ਰਾਸ਼ਟਰੀ ਸੁਰੱਖਿਆ ਏਜੰਸੀ ਨੇ ਬੁੱਧਵਾਰ ਨੂੰ ਅਤਿਵਾਦੀ ਸੰਗਠਨ ISIS ਦੇ ਮੋਡਿਊਲ 'ਤੇ ਅਧਾਰਿਤ ਉੱਤਰ ਪ੍ਰਦੇਸ਼ ਅਤੇ ਰਾਜਧਾਨੀ ਦਿੱਲੀ 'ਚ ਚੱਲ ਰਹੇ ਸੰਗਠਨ ਦਾ ਪਰਦਾਫਾਸ਼ ਕੀਤਾ। ਸੁਰੱਖਿਆ ਏਜੰਸੀ ਨੇ ਉੱਤਰ ਪ੍ਰਦੇਸ਼ ਏਟੀਐਸ, ਦਿੱਲੀ ਪੁਲਿਸ ਦੇ ਨਾਲ ਮਿਲ ਕੇ ਚਲਾਏ ਗਏ ਸਪੈਸ਼ਲ ਅੋਪਰੇਸ਼ਨ 'ਚ ਕੁਲ 10 ਸ਼ਕੀਆਂ ਨੂੰ ਗਿ੍ਰਫਤਾਰ ਕੀਤਾ ਹੈ।
ISIS Module NIA Raid
ਏਜੰਸੀ ਦੀ ਮੰਨੀਏ ਤਾਂ ਇਹ ਸਾਰਾ ਪਲਾਨ ਇਸ ਕਰਕੇ ਬਣਾਇਆ ਗਿਆ ਤਾਂ ਜੋ ਉਹ ਦੇਸ਼ ਦੇ ਕੁੱਝ ਨਾਮੀ ਨੇਤਾਵਾਂ ਅਤੇ ਵੱਡੇ ਸੰਸਥਾਵਾਂ 'ਤੇ ਅਤਿਵਾਦੀ ਹਮਲਾ ਕਰ ਸਕਣ। ਦੱਸ ਦਈਏ ਕਿ ਇਨ੍ਹਾਂ ਕੋਲ ਬਹੁਤ ਵੱਡੀ ਮਾਤਰਾ 'ਚ ਹਥਿਆਰ ਅਤੇ ਬੰਬ ਬਣਾਉਣ ਦੀ ਸਾਮਗਰੀ ਬਰਾਮਦ ਹੋਈ ਹੈ। ਸੁਰੱਖਿਆ ਏਜੇਂਸੀਆਂ ਨੇ ISIS 'ਤੇ ਅਧਾਰਿਤ ‘ਹਰਕੱਤ ਉਲ ਹਰਬ ਏ ਇਸਲਾਮ’ ਦਾ ਭਾਂਡਾ ਫੋੜਾ ਅਤੇ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਮਸਜਿਦ ਦੇ ਇਕ ਮੌਲਵੀ ਅਤੇ ਥਰਡ ਏਅਰ ਸਿਵਲ ਇੰਜੀਨੀਅਰ ਨੂੰ ਫੜਿਆ ਹੈ,
ISIS Module NIA Raid
ਇਨ੍ਹਾਂ ਦੋਨਾਂ ਨੂੰ ਹੀ ਇਸ ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ। ਇਸ ਪੂਰੇ ਮੋਡਿਊਲ ਦਾ ਮਾਸਟਰਮਾਇੰਡ ਇਕ 29 ਸਾਲ ਦਾ ਇੰਜੀਨੀਅਰ ਮੁਫਤੀ ਮੋਹੰਮਦ ਸੁਹੈਲ ਦੱਸਿਆ ਜਾ ਰਿਹਾ ਹੈ। ਸੁਹੈਲ ਨੇ ਹੀ ਅਪਣੇ ਸਾਥੀਆਂ ਲਈ ਪੈਸਾ ਇਕੱਠਾ ਕੀਤਾ, ਹਥਿਆਰ ਖਰੀਦੇ ਅਤੇ ਬੰਬ ਬਣਾਉਣ ਦੀ ਸਾਮਗਰੀ ਵੀ ਖਰੀਦੀ। ਇਹ ਸਾਰੇ ਫਿਦਾਇਨ ਹਮਲਾ ਦੀ ਤਿਆਰੀ 'ਚ ਸਨ। ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਦੇ ਨੇੜੇ-ਤੇੜ ਦੇ ਇਲਾਕੇ 'ਚ ਇਸ ਸੰਗਠਨ ਦੇ ਨਿਸ਼ਾਨੇ 'ਤੇ ਸਨ,
ਪਰ ਐਨਆਈਏ ਨੇ ਇਨ੍ਹਾਂ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿਤਾ। NIA ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਅਤੇ ਦਿੱਲੀ ਦੀ ਕੁਲ 16 ਥਾਵਾਂ 'ਤੇ ਛਾਪੇਮਾਰੀ ਕੀਤੀ। NIA ਦੇ ਆਈਜੀ ਆਲੋਕ ਮਿੱਤਲ ਮੁਤਾਬਕ, ਇਸ ਛਾਪੇਮਾਰੀ 'ਚ ਦੇਸ਼ੀ ਰਾਕੇਟ ਲਾਂਚਰ, ਅਤਿਵਾਦੀ ਜੈਕੇਟ ਦਾ ਸਮਾਨ, ਟਾਇਮ ਬੰਬ ਬਣਾਉਣ 'ਚ ਵਰਤੋ ਕੀਤੀ ਜਾਣ ਵਾਲੀ 112 ਘੜੀਆਂ ਬਰਾਮਦ ਕੀਤੀਆਂ ਗਈਆਂ ਹਨ।
ISIS Module NIA Raid
ਇਹ ਛਾਪੇਮਾਰੀ ਦਿੱਲੀ ਦੇ ਜਾਫਰਾਬਾਦ, ਸੀਲਮਪੁਰ ਅਤੇ ਉੱਤਰ ਪ੍ਰਦੇਸ਼ ਦੇ ਅਮਰੋਹਾ, ਲਖਨਊ, ਹਾਪੁੜ, ਮੇਰਠ 'ਚ ਕੀਤੀ ਗਈ। ਇਸ ਛਾਪੇਮਾਰੀ 'ਚ ਕੁਲ 16 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਛਾਪੇਮਾਰੀ ਤੋਂ ਬਾਅਦ ਐਨਆਈਏ ਨੇ ਇਸ ਮੁੱਦੇ 'ਤੇ ਪ੍ਰੈਸ ਕਾਨਫਰੰਸ ਕੀਤੀ ਸੀ। ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਇਹ ਗਿਰੋਹ ਅਪਣੇ ਆਪ ਹੀ ਪੈਸੀਆਂ ਦਾ ਇੰਤਜਾਮ ਕਰ ਰਿਹਾ ਸੀ ਜਿਸ ਲਈ ਘਰ ਦਾ ਸੋਨਾ ਵੀ ਵੇਚ ਦਿਤਾ ਗਿਆ ਸੀ।
ਹਾਲਾਂਕਿ, ਇਸ ਦੌਰਾਨ ਇਹ ਲੋਕ ਵਿਦੇਸ਼ 'ਚ ਬੈਠੇ ਕਿਸੇ ਹੈਂਡਲਰ ਤੋਂ ਸੰਪਰਕ 'ਚ ਸਨ। ਸਾਰੇ ਲੋਕਾਂ ਨਾਲ ਗੱਲ ਕਰਨ ਲਈ ਇਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਸਨ। ਇਨ੍ਹਾਂ ਦੇ ਕੋਲ ਸਿਰਫ ਹਥਿਆਰ ਹੀ ਨਹੀਂ ਸਗੋਂ ਬੰਬ ਬਣਾਉਣ ਦੀ ਸਾਮਗਰੀ ਵੀ ਬਰਾਮਦ ਕੀਤੀ ਗਈ ਹੈ ਜਿਨ੍ਹਾਂ 'ਚ ਸਲਫਰ, ਪੋਟੇਸ਼ਿਅਮ ਨਾਇਟ੍ਰੇਟ, ਪਾਇਪ, ਰਾਉਂਡ ਗੋਲੀਆਂ, ਪਿਸਤੋਲ, ਸ਼ੁਗਰ ਪੇਸਟ ਵਰਗਾ ਸਮਾਨ ਵੀ ਬਰਾਮਦ ਹੋਇਆ ਹੈ।