
ਆਂਧਰਾ ਪ੍ਰਦੇਸ਼ ਦੇ ਚਿੱਤੂਰ ਜਿਲ੍ਹੇ ਤੋਂ ਇਕ ਚੌਕਾ ਦੇਣ ਵਾਲਾ ਵੀਡੀਓ ਸਾਹਮਣੇ.......
ਨਵੀਂ ਦਿੱਲੀ (ਭਾਸ਼ਾ): ਆਂਧਰਾ ਪ੍ਰਦੇਸ਼ ਦੇ ਚਿੱਤੂਰ ਜਿਲ੍ਹੇ ਤੋਂ ਇਕ ਚੌਕਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਮਾਸੂਮ ਬੱਚੀਆਂ ਉਤੇ ਟੀਚਰ ਦੀ ਅਸੱਭਿਤਾ ਦਿਖਾਈ ਦੇ ਰਹੀ ਹੈ। ਜਿਲ੍ਹੇ ਦੇ ਚੈਤੰਨ ਭਾਰਤੀ ਸਕੂਲ ਦੇ ਟੀਚਰ ਨੇ ਦੇਰ ਨਾਲ ਆਉਣ ਵਾਲੇ ਬੱਚਿਆਂ ਨੂੰ ਅਜਿਹੀ ਸਜਾ ਦਿਤੀ, ਜਿਸ ਦੇ ਬਾਰੇ ਵਿਚ ਸੋਚ ਕੇ ਤੁਸੀਂ ਹੈਰਾਨ ਰਹਿ ਜਾਵੋਗੇ।
Andhra Pradesh- Chittoor DEO tells me that investigation is underway on the incident where students were punished and made to stand naked in Chaithanya Bharathi School, Punganur. DEO says recognition of school for 2019-2020 could be withdrawn. #AndhraPradesh @CRYINDIA #POCSO pic.twitter.com/BRDgQL1qWw
— Rishika Sadam (@RishikaSadam) December 27, 2018
ਚੈਤੰਨ ਭਾਰਤੀ ਸਕੂਲ ਦੇ ਟੀਚਰ ਨੇ ਬੱਚਿਆਂ ਨੂੰ ਦੇਰ ਨਾਲ ਆਉਣ ਦੀ ਸਜਾ ਦੇ ਤੌਰ ਉਤੇ ਬਾਹਰ ਬਿਨ੍ਹਾਂ ਕੱਪੜਿਆਂ ਦੇ ਖੜਾ ਕਰ ਦਿਤਾ। ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਕੂਲ ਦੇ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸਥਾਨਕ ਐਕਟੀਵਿਸਟ ਬੱਚਿਆਂ ਦੀ ਕਾਊਂਸਿਲਿੰਗ ਦੀ ਮੰਗ ਕਰ ਰਹੇ ਹਨ।
ਉਥੇ ਹੀ ਚਿੱਤੂਰ ਦੇ ਜਿਲ੍ਹੇ ਸਿੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਵਿਰੁਧ ਕਾਰਵਾਈ ਕੀਤੀ ਜਾਵੇਗੀ। ਜਿਲ੍ਹਾਂ ਸਿੱਖਿਆ ਅਧਿਕਾਰੀ ਨੇ ਕਿਹਾ ਹੈ ਕਿ 2019 - 20 ਲਈ ਸਕੂਲ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ।