
ਪ੍ਰਧਾਨ ਮੰਤਰੀ ਦੇ ਨਾਂਅ ‘ਤੇ ਸੁਸਾਇਡ ਨੋਟ ਵੀ ਲਿਖਿਆ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦਾ ਸਾਥ ਦੇ ਰਹੇ ਫਾਜ਼ਿਲਕਾ ਜ਼ਿਲ੍ਹੇ ਦੇ ਬਾਰ ਐਸੋਸੀਏਸ਼ਨ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਵਲੋਂ ਟਿਕਰੀ ਬਾਰਡਰ ‘ਤੇ ਸਲਫਾਸ ਖਾ ਕੇ ਜਾਨ ਕੁਰਬਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Farmer protest
ਅਮਰਜੀਤ ਸਿੰਘ ਨੇ ਇਕ ਚਿੱਠੀ ਵੀ ਲਿਖੀ ਹੈ ਜਿਸ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਿਆ ਹੈ। ਉਹਨਾਂ ਨੇ ਕਾਨੂੰਨ ਰੱਦ ਨਾ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਦੱਸਿਆ ਹੈ। 27 ਦਸੰਬਰ ਸਵੇਰੇ ਕਰੀਬ 9 ਵਜੇ ਉਹਨਾਂ ਨੇ ਸਲਫਾਸ ਖਾ ਲਈ।
ਵਿਗੜਦੀ ਹਾਲਤ ਦੇ ਚਲਦਿਆਂ ਕਿਸਾਨਾਂ ਨੇ ਉਹਨਾਂ ਨੂੰ ਜਲਦੀ ਹੀ ਰੋਹਤਕ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੇ ਚਿੱਠੀ ਵਿਚ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅਪਣੀ ਕੁਰਬਾਨੀ ਦੇਣ ਦੀ ਗੱਲ ਲਿਖੀ ਹੈ।
Farmer Protest and PM Modi
ਉਹਨਾਂ ਲਿਖਿਆ ਕਿ ਤਿੰਨ ਖੇਤੀ ਕਾਨੂੰਨ ਕਿਸਾਨ, ਮਜ਼ਦੂਰ ਤੇ ਆਮ ਆਦਮੀ ਦਾ ਜੀਵਨ ਤਬਾਹ ਕਰ ਦੇਣਗੇ। ਚਿੱਠੀ ਵਿਚ ਲਿਖਿਆ ਕਿ ਨਿਆਂਪਾਲਿਕਾ ਵਿਚ ਲੋਕਾਂ ਦਾ ਵਿਸ਼ਵਾਸ ਵੀ ਖਤਮ ਹੋ ਗਿਆ ਹੈ।