ਸਿੰਘੂ ਬਾਰਡਰ 'ਤੇ ਨੌਜਵਾਨਾਂ ਨੇ ਪਤੰਗ ਉਡਾ ਕੇ ਭੇਜਿਆ ਮੋਦੀ ਤੇ ਅਮਿਤ ਸ਼ਾਹ ਨੂੰ ਸੁਨੇਹਾ 
Published : Dec 27, 2020, 11:28 am IST
Updated : Dec 27, 2020, 11:45 am IST
SHARE ARTICLE
Farmers Protest
Farmers Protest

ਨੌਜਵਾਨ ਨੋ ਫਾਰਮਰ, ਨੋ ਫੂਡ, ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ ਆਦਿ ਪਤੰਗਾਂ ਉੱਤੇ ਲਿਖ ਰਹੇ ਹਨ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਅਜਿਹੇ 'ਚ ਕਿਸਾਨਾਂ ਨੇ ਹੁਣ  ਮੋਦੀ ਸਰਕਾਰ ਤੱਕ ਆਪਣੀ ਅਵਾਜ਼ ਪਹੁੰਚਾਉਣ ਦਾ ਇਕ ਨਵਾਂ ਢੰਗ ਲੱਭ ਲਿਆ ਹੈ। ਨੌਜਵਾਨ ਪਤੰਗਾਂ ’ਤੇ ਨਾਹਰੇ ਲਿਖ ਕੇ ਉਡਾ ਰਹੇ ਹਨ ਅਤੇ ਕਿਸਾਨਾਂ ਦੇ ਹੱਕ ’ਚ ਨਾਹਰੇ ਲਗਾ ਰਹੇ ਹਨ। ਸਿੰਘੂ ਬਾਰਡਰ 'ਤੇ ਕੁਝ ਨੌਜਵਾਨਾਂ ਨੇ ਪਤੰਗਾਂ ਰਾਹੀਂ ਖੇਤੀ ਕਾਨੂੰਨਾਂ ਖਿਲਾਫ ਮੋਦੀ ਨੂੰ ਸੁਨੇਹੇ ਪਹੁੰਚਾਉਣੇ ਸ਼ੁਰੂ ਕੀਤੇ ਹਨ।

These youngsters on Saturday flew kites

ਨੌਜਵਾਨ ਨੋ ਫਾਰਮਰ, ਨੋ ਫੂਡ, ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ ਆਦਿ ਪਤੰਗਾਂ ਉੱਤੇ ਲਿਖ ਰਹੇ ਹਨ। ਪਤੰਗਾਂ ਉਡਾਉਣ ਵਾਲਿਆਂ 'ਚ ਸ਼ਾਮਲ ਨੌਜਵਾਨ ਦਾ ਕਹਿਣਾ ਹੈ ਕਿ ਸ਼ਾਇਦ ਇਹ ਨਾਅਰੇ ਲਿਖੀਆਂ ਪਤੰਗਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਾਂ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਡਿੱਗ ਪੈਣ ਤੇ ਸੁਨੇਹੇ ਪੜ੍ਹ ਕੇ ਉਨ੍ਹਾਂ ਨੂੰ ਸੋਝੀ ਆ ਜਾਵੇ। ਸੁਰਦੀਪ ਸਿੰਘ ਆਪਣੇ ਭਰਾਵਾਂ ਤੇ ਦੋਸਤਾਂ ਨਾਲ ਮੋਰਚੇ 'ਤੇ ਡਟਿਆ ਹੋਇਆ ਹੈ।

Farmers to block Delhi-Jaipur highway today, police alertFarmers 

ਉਸ ਨੇ ਕਿਹਾ ਵਾਹਿਗੁਰੂ ਇਹ ਪਤੰਗਾਂ ਮੋਦੀ ਦੇ ਘਰ ਲੈਂਡ ਕਰਵਾ ਦੇਣ। ਉਨ੍ਹਾਂ ਕਿਹਾ ਉਹ ਦਿਨ 'ਚ ਪਤੰਗ ਚੜਾ ਕੇ ਰਾਤ ਵੇਲੇ ਡੋਰ ਕੱਟ ਦੇਣਗੇ ਤਾਂ ਜੋ ਕਿਸਾਨ ਅੰਦੋਲਨ ਦਾ ਸੁਨੇਹਾ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਇਨ੍ਹਾਂ ਨੌਜਵਾਨਾਂ ਨੂੰ ਦੇਖ ਕੇ ਹੋਰ ਵੀ ਪ੍ਰਦਰਸ਼ਨਕਾਰੀ ਪਤੰਗਾਂ ਉਡਾਉਣ ਲਈ ਜੁੜ ਰਹੇ ਹਨ। ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰਨ ਜੁੱਟੇ ਹਰ ਇਨਸਾਨ ਦਾ ਆਪਣਾ ਹੀ ਤਰੀਕਾ ਹੈ ਤੇ ਹਰ ਕੋਈ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement