
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਬਾਲੀਵੁੱਡ ਅਦਾਕਾਰਾ ਈਸ਼ਾ ਕੋਪੀਕਰ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਲਾਉਂਦੇ ਹੋਏ ਇਹ ਗੱਲਾ ਕਹੀਆਂ।
ਮੁੰਬਈ : ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰ ਮੰਤਰੀ ਨੀਤਿਨ ਗਡਕਰੀ ਨੇ ਅਪਣੀ ਹੀ ਪਾਰਟੀ ਦੇ ਨੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਲੋਕਾਂ ਨੂੰ ਦਿਖਾਏ ਗਏ ਸੁਪਨੇ ਪੂਰੇ ਨਹੀਂ ਕਰਦੇ ਹਾਂ ਤਾਂ ਜਨਤਾ ਨੇਤਾਵਾਂ ਨੂੰ ਕੁੱਟਣਾ ਵੀ ਜਾਣਦੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਬਾਲੀਵੁੱਡ ਅਦਾਕਾਰਾ ਈਸ਼ਾ ਕੋਪੀਕਰ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਲਾਉਂਦੇ ਹੋਏ ਇਹ ਗੱਲਾ ਕਹੀਆਂ।
Isha Koppikar joins BJP
ਗਡਕਰੀ ਨੇ ਕਿਹਾ ਕਿ ਸੁਪਨੇ ਦਿਖਾਉਣ ਵਾਲੇ ਨੇਤਾ ਲੋਕਾਂ ਨੂੰ ਚੰਗੇ ਤਾਂ ਲਗਦੇ ਹਨ ਪਰ ਜੇਕਰ ਉਹੀ ਸੁਪਨਿਆਂ ਨੂੰ ਪੂਰਾ ਨਾ ਕੀਤਾ ਜਾਵੇ ਤਾਂ ਜਨਤਾ ਕੁੱਟਦੀ ਵੀ ਕਰਦੀ ਹੈ। ਉਹਨਾਂ ਕਿਹਾ ਕਿ ਮੈਂ ਸੁਪਨੇ ਦਿਖਾਉਣ ਵਾਲਿਆਂ ਵਿਚੋਂ ਨਹੀਂ ਹਾਂ। ਮੈਂ ਜੋ ਕਹਿੰਦਾ ਹਾਂ ਉਸ ਨੂੰ 100ਫ਼ੀ ਸਦੀ ਪੂਰਾ ਕਰਦਾ ਹਾਂ। ਪਿਛਲੇ ਸਾਲ ਕੇਂਦਰੀ ਮੰਤਰੀ ਨੇ ਅਜਿਹੀ ਹੀ ਇਕ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸੱਤਾ ਪੱਖ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
BJP
ਇਕ ਪ੍ਰੋਗਰਾਮ ਵਿਚ ਉਹਨਾਂ ਕਿਹਾ ਸੀ ਕਿ ਭਾਜਪਾ ਵਿਚ ਕੁਝ ਲੋਕਾਂ ਨੂੰ ਘੱਟ ਬੋਲਣ ਦੀ ਲੋੜ ਹੈ। ਸਾਧਾਰਨ ਤੌਰ 'ਤੇ ਨੇਤਾਵਾਂ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਹੁਤ ਨਾਪ ਤੋਲ ਕੇ ਗੱਲ ਕਰਨ ਦੀ ਲੋੜ ਹੁੰਦੀ ਹੈ। ਗਡਕਰੀ ਨੇ ਇਹ ਵੀ ਇਸ਼ਾਰਾ ਕੀਤਾ ਸੀ ਕਿ ਹੋ ਸਕਦਾ ਹੈ ਕਿ ਭਾਜਪਾ ਨੇ 2014 ਵਿਚ ਜਾਣ ਬੁੱਝ ਕੇ ਗਲਤ ਵਾਅਦੇ ਕੀਤੇ ਹੋਣ । ਗਡਕਰੀ ਨੇ ਕਿਹਾ ਸੀ ਕਿ ਸਾਨੂੰ ਪੂਰਾ ਭਰੋਸਾ ਸੀ ਕਿ ਅਸੀਂ ਸੱਤਾ ਵਿਚ ਨਹੀਂ ਆਵਾਂਗੇ।
Lok Sabha Elections 2019
ਇਸ ਲਈ ਲੰਮੇ ਵਾਅਦੇ ਕਰਨ ਦੀ ਸਲਾਹ ਦਿਤੀ ਗਈ। ਅੱਜ ਜਦੋਂ ਅਸੀਂ ਸੱਤਾ ਵਿਚ ਹਾਂ ਤਾਂ ਜਨਤਾ ਸਾਨੂੰ ਉਹਨਾਂ ਵਾਅਦਿਆਂ ਦੀ ਯਾਦ ਦਿਲਾਉਂਦੀ ਹੈ। ਇਹਨੀਂ ਦਿਨੀਂ ਅਸੀਂ ਹੱਸਦੇ ਹਾਂ 'ਤੇ ਫਿਰ ਅੱਗੇ ਵੱਧਦੇ ਹਾਂ। ਸੰਘ ਦੇ ਸੱਭ ਤੋਂ ਨੇੜੇ ਮੰਨੇ ਜਾਣ ਵਾਲੇ ਗਡਕਰੀ ਨੂੰ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਦੇ ਲਈ ਪੀਐਮ ਦੇ ਤੌਰ 'ਤੇ ਚੋਣ ਮੈਦਾਨ ਵਿਚ ਉਤਾਰੇ ਜਾਣ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ। ਹਾਲਾਂਕਿ ਗਡਕਰੀ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਚੁੱਕੇ ਹਨ।