
ਉਹ ਰੋਜ ਸਵੇਰੇ 4 ਵਜੇ ਉੱਠਦੇ ਹਨ। ਕਟਕ ਦੇ ਬਖਸ਼ੀਬਾਜਾਰ ਵਿਚ ਉਨ੍ਹਾਂ ਦੀ ਇਕ ਛੋਟੀ ਜਿਹੀ ਚਾਹ ਦੀ ਦੁਕਾਨ ਹੈ। 10 ਵਜੇ ਦਿਨ ਤੱਕ ਡੀ. ਪ੍ਰਕਾਸ਼ ਰਾਵ ਤੁਹਾਨੂੰ ...
ਓਡੀਸ਼ਾ : ਉਹ ਰੋਜ ਸਵੇਰੇ 4 ਵਜੇ ਉੱਠਦੇ ਹਨ। ਕਟਕ ਦੇ ਬਖਸ਼ੀਬਾਜਾਰ ਵਿਚ ਉਨ੍ਹਾਂ ਦੀ ਇਕ ਛੋਟੀ ਜਿਹੀ ਚਾਹ ਦੀ ਦੁਕਾਨ ਹੈ। 10 ਵਜੇ ਦਿਨ ਤੱਕ ਡੀ. ਪ੍ਰਕਾਸ਼ ਰਾਵ ਤੁਹਾਨੂੰ ਇੱਥੇ ਹੀ ਮਿਲਣਗੇ। ਉਹ ਗੁਜ਼ਰੇ 50 ਸਾਲ ਤੋਂ ਚਾਹ ਵੇਚ ਰਹੇ ਹਨ। ਉਨ੍ਹਾਂ ਦੇ ਪਿਤਾ ਵੀ ਇਹੀ ਕੰਮ ਕਰਦੇ ਸਨ ਪਰ ਪ੍ਰਕਾਸ਼ ਰਾਵ ਦੀ ਅਸਲੀ ਜਿੰਦਗੀ ਦਿਨ ਦੇ 10 ਵਜੇ ਤੋਂ ਬਾਅਦ ਸ਼ੁਰੂ ਹੁੰਦੀ ਹੈ। ਉਹ ਗਰੀਬ ਬੱਚਿਆਂ ਲਈ ਸਕੂਲ ਚਲਾਉਂਦੇ ਹਨ। ਅਪਣੀ ਕਮਾਈ ਦਾ ਜ਼ਿਆਦਾ ਹਿੱਸਾ 80 ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਵਿਚ ਲਗਾ ਦਿੰਦੇ ਹਨ।
Devarapalli Prakash Rao
ਸਿੱਖਿਆ ਦੀ ਅਲਖ ਜਗਾ ਰਹੇ ਪ੍ਰਕਾਸ਼ ਰਾਵ ਦੀ ਜਿੰਦਗੀ ਇਕ ਮਿਸਾਲ ਹੈ ਅਤੇ ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨ ਕਰ ਰਹੀ ਹੈ। ਦੇਵਰ ਪੱਲੀ ਪ੍ਰਕਾਸ਼ ਰਾਵ ਕਟਕ ਸ਼ਹਿਰ ਦੇ ਬਾਜ਼ਾਰ ਵਿਚ ਚਾਹ ਦੀ ਦੁਕਾਨ ਚਲਾਉਂਦੇ ਹਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਇਸ ਵਾਰ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਸ਼ਨੀਵਾਰ ਦੀ ਸਵੇਰੇ ਉਹ ਇਕ ਹਸਪਤਾਲ ਵਿਚ ਸਨ ਜਦੋਂ ਉਨ੍ਹਾਂ ਨੂੰ ਮਿਨਿਸਟਰੀ ਤੋਂ ਕਾਲ ਆਇਆ ਕਿ ਤੁਹਾਨੂੰ ਪਦਮਸ਼੍ਰੀ ਅਵਾਰਡ ਦਿਤਾ ਜਾਵੇਗਾ।
Devarapalli Prakash Rao
ਹੁਣ ਮਨ ਵਿਚ ਇਹ ਸਵਾਲ ਆਉਣਾ ਲਾਜਮੀ ਹੈ ਕਿ ਚਾਹ ਵਾਲੇ ਨੇ ਅਜਿਹਾ ਕੀ ਕੰਮ ਕਰ ਦਿਤਾ ਕਿ ਉਸ ਨੂੰ ਸਰਕਾਰ ਭਾਰਤ ਦਾ ਚੌਥਾ ਸੱਭ ਤੋਂ ਵੱਡਾ ਅਵਾਰਡ ਦੇਣ ਲਈ ਤਿਆਰ ਹੋ ਗਈ। ਦੱਸ ਦਈਏ ਕਿ ਦੇਵਰਪੱਲੀ ਪ੍ਰਕਾਸ਼ ਰਾਵ ਇਕ ਸੋਸ਼ਲਵਰਕਰ ਹਨ। ਰਾਵ ਨੂੰ ਗਰੀਬੀ ਦੀ ਵਜ੍ਹਾ ਨਾਲ 10ਵੀਂ ਤੋਂ ਬਾਅਦ ਪੜਾਈ ਛੱਡ ਕੇ ਅਪਣੇ ਪਾਪਾ ਦੀ ਦੁਕਾਨ ਸੰਭਾਲਨੀ ਪਈ ਸੀ ਪਰ ਉਨ੍ਹਾਂ ਨੇ ਅਪਣੀ ਇਸ ਕਮਜੋਰੀ ਨੂੰ ਅਪਣਾ ਹਥਿਆਰ ਬਣਾਇਆ ਅਤੇ ਹੁਣ ਉਹ ਸਿੱਖਿਆ ਦੇ ਖੇਤਰ ਵਿਚ ਗਰੀਬ ਬੱਚਿਆਂ ਦੀ ਮਦਦ ਕਰਦੇ ਹਨ।
59 ਸਾਲ ਦੇ ਪ੍ਰਕਾਸ਼ ਰਾਵ 8 ਭਾਸ਼ਾਵਾਂ ਬੋਲ ਸਕਦੇ ਹਨ। ਜਦੋਂ ਪੀਐਮ ਮੋਦੀ ਕਟਕ ਗਏ ਸਨ ਤਾਂ ਮੋਦੀ ਰਾਵ ਦੇ ਇਸ ਪਹਿਲ ਤੋਂ ਕਾਫ਼ੀ ਖੁਸ਼ ਹੋਏ ਸਨ। ਇਹੀ ਨਹੀਂ ਉਨ੍ਹਾਂ ਨੇ ਇਸ ਦਾ ਜਿਕਰ ‘ਮਨ ਕੀ ਬਾਤ’ ਵਿਚ ਵੀ ਕੀਤਾ ਸੀ। ਪ੍ਰਕਾਸ਼ ਰਾਵ ਦੱਸਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਨ੍ਹੇ ਵੱਡੇ ਅਵਾਰਡ ਪਾਉਣ ਦੇ ਹਲੇ ਹੱਕਦਾਰ ਨਹੀਂ ਹਨ ਕਿਉਂਕਿ ਹਲੇ ਉਨ੍ਹਾਂ ਨੇ ਹੋਰ ਕੰਮ ਕਰਨਾ ਹੈ। ਪ੍ਰਕਾਸ਼ ਕਹਿੰਦੇ ਹਨ ਕਿ ਸ਼ਾਇਦ ਉਨ੍ਹਾਂ ਦਾ ਇਹ ਅਵਾਰਡ ਅਤੇ ਲੋਕਾਂ ਦੇ ਮਨ ਵਿਚ ਇਕ ਊਰਜਾ ਭਰ ਜਾਵੇ ਕਿ ਉਨ੍ਹਾਂ ਨੂੰ ਵੀ ਅਜਿਹਾ ਕੰਮ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਪ੍ਰਕਾਸ਼ ਸਾਲ 1976 ਤੋਂ ਲਗਾਤਾਰ ਖੂਨ ਵੀ ਦਿੰਦੇ ਆ ਰਹੇ ਹਨ।