ਦਿੱਲੀ ਚੋਣਾਂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭੀੜ ਤੋਂ ਲਗਵਾਇਆ ਵਿਵਾਦਤ ਨਾਅਰਾ, ਕਿਹਾ...
Published : Jan 28, 2020, 10:24 am IST
Updated : Jan 28, 2020, 10:43 am IST
SHARE ARTICLE
File Photo
File Photo

ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਜਿਸ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ 'ਤੇ ਹੈ ਅਤੇ ਪ੍ਰਚਾਰ ਦੌਰਾਨ ਵਿਵਾਦਤ ਬਿਆਨਾਂ ਦਾ...

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਕ ਰੈਲੀ ਵਿਚ ਭਾਜਪਾ ਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਲੋਕਾਂ ਨੂੰ ਵਿਵਾਦਤ ਨਾਅਰਾ ਲਗਾਉਣ ਲਈ ਭੜਕਾਇਆ ਹੈ ਜਿਸ 'ਤੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ ਅਤੈੇ ਇਸ ਪੂਰੇ ਮਾਮਲੇ ਦੀ ਰਿਪੋਰਟ ਵੀ ਚੋਣ ਅਧਿਕਾਰੀ ਨੇ ਮੰਗੀ ਹੈ।

File PhotoFile Photo

ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਜਿਸ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ 'ਤੇ ਹੈ ਅਤੇ ਪ੍ਰਚਾਰ ਦੌਰਾਨ ਵਿਵਾਦਤ ਬਿਆਨਾਂ ਦਾ ਦੌਰ ਵੀ ਲਗਾਤਾਰ ਚੱਲ ਰਿਹਾ ਹੈ। ਇਸ ਦੀ ਸ਼ੁਰੂਆਤ ਤਾਂ ਭਾਜਪਾ ਦੇ ਉਮੀਦਵਾਰ ਕਪੀਲ ਮਿਸ਼ਰਾ ਨੇ ਆਪਣੇ ਇਕ ਵਿਵਾਦਤ ਟਵੀਟ ਨਾਲ ਕਰ ਦਿੱਤੀ ਸੀ

File PhotoFile Photo

ਪਰ ਹੁਣ ਇਕ ਵਾਰ ਫਿਰ ਰਿਠਾਲਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਮਨੀਸ਼ ਚੋਧਰੀ ਦੇ ਸਮੱਰਥਨ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚਲ ਰਹੇ ਪ੍ਰਦਰਸ਼ਨ ਅਤੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਨਾਲ ਵਿਰੋਧੀ ਪਾਰਟੀਆਂ ਨੂੰ ਜੋੜਦੇ ਹੋਏ ਭੀੜ ਨੂੰ ਵਿਵਾਦਤ ਨਾਅਰਾ ਲਗਾਉਣ ਲਈ ਕਿਹਾ। ਅਨੁਰਾਗ ਨੇ ਕਿਹਾ ਕਿ ''ਦੇਸ਼ ਕੇ ਗਦਾਰੋ ਕੋ.. ਜਿਸ 'ਤੇ ਭੀੜ ਨੇ ਕਿਹਾ ਗੋਲੀ ਮਾਰੋ ਸਾ...ਕੋ''।

File PhotoFile Photo

ਅਨੁਰਾਗ ਠਾਕੁਰ ਨੇ ਕਿਹਾ ਕਿ ਗਦਾਰਾਂ ਨੂੰ ਭਜਾਉਣ ਦੇ ਲਈ ਨਾਅਰੇ ਵੀ ਚਾਹੀਦੇ ਹਨ। ਠਾਕੁਰ ਨੇ ਭੀੜ ਨੂੰ ਇੰਨੀ ਤੇਜ਼ ਅਵਾਜ਼ ਨਾਲ ਨਾਅਰਾ ਲਗਾਉਣ ਕਿਹਾ ਕਿ ਇਸ ਦੀ ਅਵਾਜ਼ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਸੁਣ ਸਕੇ। ਗਿਰੀਰਾਜ ਨੂੰ ਭਾਜਪਾ ਦੇ ਰਿਠਾਲਾ ਤੋਂ ਉਮੀਦਵਾਰ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ।

File PhotoFile Photo

ਅਨੁਰਾਗ ਠਾਕੁਰ ਦੇ ਇਸ ਵਿਵਾਦਤ ਬਿਆਨ ਤੋਂ ਬਾਅਦ ਰਾਜਨੀਤੀ ਹੀ ਗਰਮ ਹੋ ਚੁੱਕੀ ਹੈ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਭਾਜਪਾ ਉੱਤੇ ਹਮਲਾਵਰ ਹੋ ਗਈਆਂ ਹਨ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਇਸ ਵਿਵਾਦਤ ਨਾਅਰੇ 'ਤੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਉੱਤਰ ਪੱਛਮੀ ਜ਼ਿਲ੍ਹੇ ਦੇ ਚੋਣ ਅਧਿਕਾਰੀ ਤੋਂ ਇਕ ਰਿਪੋਰਟ ਮੰਗੀ ਹੈ। 

File PhotoFile Photo

ਇਸ ਤੋਂ ਪਹਿਲਾਂ ਵੀ ਭਾਜਪਾ ਦੇ ਉਮੀਦਵਾਰ ਕਪਿਲ ਮਿਸ਼ਰਾ ਨੇ ਇਕ ਵਿਵਾਦਤ ਟਵੀਟ ਕਰਦੇ ਹੋਏ ਲਿਖਿਆ ਸੀ ਕਿ 8 ਫਰਵਰੀ ਨੂੰ ਭਾਰਤ ਅਤੇ ਪਾਕਿਤਾਨ ਦਾ ਮੈਚ ਹੋਵੇਗਾ। ਇਸ ਟਵੀਟ ਤੇ ਵੀ ਵਿਵਾਦ ਹੋ ਖੜ੍ਹਾ ਹੋ ਗਿਆ ਸੀ ਅਤੇ ਚੋਣ ਕਮਿਸ਼ਨ ਨੇ ਕਪਿਲ ਮਿਸ਼ਰਾ 'ਤੇ ਕਾਰਵਾਈ ਕਰਦੇ ਹੋਏ ਅਗਲੇ 48 ਘੰਟੇ ਚੋਂਣ ਪ੍ਰਚਾਰ ਕਰਨ 'ਤੇ ਰੋਕ ਲਗਾ ਦਿੱਤੀ ਸੀ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM
Advertisement