
ਲੜਕੀ ਲਗਾਤਾਰ ਪੇਟ ਦਰਦ ਤੋਂ ਸੀ ਪੀੜਤ
ਤਾਮਿਲਨਾਡੂ : ਤਾਮਿਲਨਾਡੂ ਦੇ ਕੋਇੰਬਟੂਰ ਵਿਖੇ 13 ਸਾਲ ਦੀ ਇਕ ਲੜਕੀ ਪਿਛਲੇ ਕਈ ਦਿਨਾਂ ਤੋਂ ਪੇਟ ਦਰਦ ਦੀ ਸ਼ਿਕਾਇਤ ਨਾਲ ਪੀੜਤ ਸੀ। ਡਾਕਟਰਾਂ ਨੇ ਜਦੋਂ ਉਸ ਦੇ ਪੇਟ ਦਾ ਐਕਸਰੇ ਕੀਤਾ ਤਾਂ ਪੇਟ ਅੰਦਰ ਗੇਂਦ ਵਰਗਾ ਕੁੱਝ ਨਜ਼ਰ ਆਉਣ ਤੋਂ ਬਾਅਦ ਡਾਕਟਰਾਂ ਨੇ ਲੜਕੀ ਦੇ ਪੇਟ ਦਾ ਅਪਰੇਸ਼ਨ ਕਰਨ ਦਾ ਮੰਨ ਬਣਾਇਆ।
Photo
ਜਦੋਂ ਡਾਕਟਰਾਂ ਨੇ ਲੜਕੀ ਦਾ ਅਪਰੇਸ਼ਨ ਕੀਤਾ ਤਾਂ ਪੇਟ ਵਿਚੋਂ ਅਜਿਹੀਆਂ ਚੀਜ਼ਾਂ ਨਿਕਲੀਆਂ ਜਿਨ੍ਹਾਂ ਨੂੰ ਵੇਖ ਕੇ ਡਾਕਟਰਾਂ ਦੇ ਵੀ ਹੋਸ਼ ਉਡ ਗਏ। ਡਾਕਟਰਾਂ ਮੁਤਾਬਕ ਲੜਕੀ ਦੇ ਪੇਟ ਵਿਚੋਂ ਅੱਧਾ ਕਿਲੋ ਦੇ ਕਰੀਬ ਇਨਸਾਨੀ ਵਾਲ ਅਤੇ ਸੈਂਪੂ ਦੇ ਪੈਕਟ ਨਿਕਲੇ ਹਨ।
Photo
ਜਾਣਕਾਰੀ ਅਨੁਸਾਰ 7ਵੀਂ ਜਮਾਤ ਵਿਚ ਪੜ੍ਹਦੀ ਇਸ ਕੁੜੀ ਨੂੰ ਪੇਟ 'ਚ ਲਗਾਤਾਰ ਦਰਦ ਹੋਣ ਰਹਿਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ। ਡਾਕਟਰਾਂ ਨੇ ਜਾਂਚ ਤੋਂ ਬਾਅਦ ਜਦੋਂ ਲੜਕੀ ਦੇ ਪੇਟ ਦਾ ਐਕਸਰੇ ਕੀਤਾ ਤਾਂ ਪੇਟ ਅੰਦਰ ਗੇਂਦ ਦੇ ਅਕਾਰ ਦੀ ਕੋਈ ਚੀਜ਼ ਨਜ਼ਰ ਆਈ। ਇਸ ਤੋਂ ਬਾਅਦ ਡਾਕਟਰਾਂ ਨੇ ਇੰਡੋਸਕੋਪੀ ਕਰਨ ਦਾ ਫ਼ੈਸਲਾ ਲਿਆ। ਜਦੋਂ ਇੰਡੋਸਕੋਪੀ ਨਾਲ ਵੀ ਗੱਲ ਨਹੀਂ ਬਣੀ ਤਾਂ ਅਖ਼ੀਰ ਡਾਕਟਰਾਂ ਨੇ ਆਪਰੇਸ਼ਨ ਕਰਨ ਦਾ ਮੰਨ ਬਣਾਇਆ।
Photo
ਹਸਪਤਾਲ ਦੇ ਸੂਤਰਾਂ ਮੁਤਾਬਕ ਇਹ ਅਪ੍ਰਰੇਸ਼ਨ ਸਰਜਨ ਗੋਕੁਲ ਕ੍ਰਿਪਾਸ਼ੰਕਰ ਦੀ ਟੀਮ ਵਲੋਂ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਲੜਕੀ ਅਪਣੇ ਕਿਸੇ ਨੇੜਲੇ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਤਣਾਅ ਵਿਚ ਸੀ। ਇਸ ਦੌਰਾਨ ਉਸਨੇ ਸ਼ੈਂਪੂ ਵਾਲੇ ਖ਼ਾਲੀ ਪੈਕੇਟਸ ਅਤੇ ਵਾਲਾ ਨੂੰ ਖਾਧਾ ਹੋਵੇਗਾ। ਸਿੱਟੇ ਵਜੋਂ ਉਸ ਦੇ ਪੇਟ ਵਿਚ ਲਗਾਤਾਰ ਦਰਦ ਰਹਿਣ ਲੱਗ ਪਈ।
Photo
ਅਪ੍ਰੇਸ਼ਨ ਤੋਂ ਬਾਅਦ ਲੜਕੀ ਹੁਣ ਠੀਕ ਠਾਕ ਹੈ। ਡਾਕਟਰਾਂ ਅਨੁਸਾਰ ਹੁਣ ਉਹ ਛੇਤੀ ਹੀ ਇਸ ਅਵਸਥਾ ਵਿਚੋਂ ਬਾਹਰ ਆ ਜਾਵੇਗੀ। ਕਾਬਲੇਗੌਰ ਹੈ ਕਿ ਇਹ ਅਜਿਹਾ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਕਈ ਮਰੀਜ਼ਾਂ ਦੇ ਢਿੱਡ ਵਿਚੋਂ ਅਜਿਹੀਆਂ ਹੀ ਕਈ ਚੀਜ਼ਾਂ ਨਿਕਲ ਚੁੱਕੀਆਂ ਹਨ। ਮਨੋਵਿਗਿਆਨੀਆਂ ਅਨੁਸਾਰ ਦਿਮਾਗ਼ੀ ਹਾਲਤ ਠੀਕ ਨਾ ਹੋਣ ਕਾਰਨ ਮਰੀਜ਼ ਵਲੋਂ ਅਜਿਹੇ ਕਦਮ ਚੁੱਕਣ ਦੀ ਸੰਭਾਵਨਾ ਹੁੰਦੀ ਹੈ।