
ਸਿਧਾਣਾ-ਦੀਪ ਸਿੱਧੂ 'ਤੇ ਹਿੰਸਾ ਭੜਕਾਉਣ ਦਾ ਇਲਜ਼ਾਮ
ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਖਿਲਾਫ ਕੇਸ ਦਰਜ ਕਰ ਲਿਆ ਹੈ। ਦਿੱਲੀ ਪੁਲਿਸ ਦੇ ਸੂਤਰਾਂ ਦੇ ਅਨੁਸਾਰ, ਪੁਲਿਸ ਦੋਵਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
Deep Sidhu
ਸਿਧਾਣਾ-ਦੀਪ ਸਿੱਧੂ 'ਤੇ ਹਿੰਸਾ ਭੜਕਾਉਣ ਦਾ ਇਲਜ਼ਾਮ
26 ਜਨਵਰੀ ਨੂੰ ਦਿੱਲੀ ਦੇ ਆਈਟੀਓ ਅਤੇ ਲਾਲ ਕਿਲਾ ਵਿਚ ਹੋਈ ਹਿੰਸਾ 'ਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਦੀ ਸਭ ਤੋਂ ਮਹੱਤਵਪੂਰਣ ਭੂਮਿਕਾ ਰਹੀ। ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਦੋਵੇਂ ਕਾਫ਼ੀ ਸਰਗਰਮ ਸਨ
Lakha Sidhana
ਹਾਲਾਂਕਿ ਬਾਅਦ ਵਿੱਚ ਕਿਸਾਨਾਂ ਦੇ ਕੁਝ ਧੜਿਆਂ ਨੇ ਦੀਪ ਸਿੱਧੂ ਨੂੰ ਪ੍ਰਦਰਸ਼ਨ ਤੋਂ ਹਟਾ ਦਿੱਤਾ। ਸੂਤਰਾਂ ਅਨੁਸਾਰ ਦੋਵੇਂ ਕਿਸਾਨ ਵਿਰੋਧ ਪ੍ਰਦਰਸ਼ਨ ਤੋਂ ਕੁਝ ਦਿਨਾਂ ਲਈ ਲਾਪਤਾ ਹੋ ਗਏ ਸਨ।