
ਲਾਲ ਕਿਲ੍ਹਾ 27 ਜਨਵਰੀ ਤੋਂ 31 ਜਨਵਰੀ ਤਕ ਯਾਤਰੀਆਂ ਲਈ ਬੰਦ ਰਹੇਗਾ ਪਰ ਇਸਦੀ ਵਜ੍ਹਾ ਨਹੀਂ ਦੱਸੀ ਗਈ ਹੈ।
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਹੋਈ ਟ੍ਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹਾਲਾਤ ਕਾਫੀ ਗੰਭੀਰ ਬਣ ਗਏ ਸਨ। ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੇ ਇਕ ਸਮੂਹ ਨੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਇਆ। ਇਸ ਦੇ ਚਲਦੇ ਹੁਣ ਭਾਰਤੀ ਪੁਰਾਤਤਵ ਸਰਵੇਕਣ ਦੇ ਇਕ ਹੁਕਮ ਮੁਤਾਬਕ ਲਾਲ ਕਿਲ੍ਹਾ 27 ਜਨਵਰੀ ਤੋਂ 31 ਜਨਵਰੀ ਤਕ ਯਾਤਰੀਆਂ ਲਈ ਬੰਦ ਰਹੇਗਾ ਪਰ ਇਸਦੀ ਵਜ੍ਹਾ ਨਹੀਂ ਦੱਸੀ ਗਈ ਹੈ।
delhi red fort
ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਲਾਲ ਕਿਲ੍ਹਾ ਤੇ ਆਸਪਾਸ ਇਲਾਕਿਆਂ ਵਿਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਹੋਏ ਹਨ। ਸੂਤਰਾਂ ਮੁਤਾਬਕ 26 ਜਨਵਰੀ ਨੂੰ ਲਾਲ ਕਿਲ੍ਹਾ 'ਚ ਭੜਕੀ ਹਿੰਸਾ ਤੋਂ ਬਾਅਦ ਏਐਸਆਈ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗੇਟ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
Delhi police
ਜ਼ਿਕਰਯੋਗ ਹੈ ਕਿ ਨਵੇਂ ਹੁਕਮਾਂ 'ਚ 6 ਜਨਵਰੀ ਤੇ 18 ਜਨਵਰੀ ਦੇ ਪੁਰਾਣੇ ਹੁਕਮਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤਹਿਤ ਲਾਲ ਕਿਲ੍ਹੇ ਨੂੰ ਬਰਡ ਫਲੂ ਕਾਰਨ 19 ਤੋਂ 22 ਜਨਵਰੀ ਤਕ ਬੰਦ ਕਰ ਦਿੱਤਾ ਗਿਆ ਸੀ।