
ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਰੈਲੀ ਮੌਕੇ ਹੋਈ ਹਿੰਸਾ ਦੇ ਖਿਲਾਫ਼ ਦਿੱਲੀ ਪੁਲਿਸ...
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਰੈਲੀ ਮੌਕੇ ਹੋਈ ਹਿੰਸਾ ਦੇ ਖਿਲਾਫ਼ ਦਿੱਲੀ ਪੁਲਿਸ ਐਕਸ਼ਨ ਵਿਚ ਆ ਚੁੱਕੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਦਰਜਨਾਂ ਐਫ਼ਆਈਆਰ ਦਰਜ ਕੀਤੀਆਂ ਹਨ ਅਤੇ ਹਿੰਸਾ ਵਿਚ ਜਿਹੜੇ ਕਿਸਾਨ ਆਗੂਆਂ ਅਤੇ ਦੂਜੇ ਦੋਸ਼ੀਆਂ ਦੇ ਨਾਮ ਦਰਜ ਹਨ, ਉਨ੍ਹਾਂ ਖਿਲਾਫ਼ ਲੁਕਆਉਟ ਸਰਕੁਲਰ ਜਾਰੀ ਕੀਤਾ ਗਿਆ ਹੈ।
Yogedar Yadav
ਹੁਣ ਇਹ ਲੋਕ ਫਿਲਹਾਲ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਆਗੂਆਂ ਦੇ ਪਾਸਪੋਰਟ ਵੀ ਜਬਤ ਕੀਤੇ ਜਾਣਗੇ। ਦੱਸ ਦਈਏ ਕਿ ਗਣਤੰਤਰ ਦਿਵਸ ਮੌਕੇ ਖੇਤੀ ਕਾਨੂੰਨਾਂ ‘ਤੇ ਵਿਰੋਧ ਕਰ ਰਹੇ ਕਿਸਾਨ ਜਥੇਬੰਦੀਆਂ ਨੇ ਟ੍ਰੈਕਟਰ ਰੈਲੀ ਕੱਢੀ ਸੀ, ਪਰ ਹਜਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਟ੍ਰੈਕਟਰਾਂ ਵਿਚਕਾਰ ਇਹ ਰੈਲੀ ਹਿੰਸਕ ਹੋ ਗਈ, ਜਿਸਤੋਂ ਬਾਅਦ ਕੇਂਦਰੀ ਦਿੱਲੀ ਸਮੇਤ ਪੂਰਬੀ ਦਿੱਲੀ ਦੇ ਕਈਂ ਹਿੱਸਿਆਂ ਵਿਚ ਹਿੰਸਾ ਦੀਆਂ ਘਟਨਾਵਾਂ ਹੋਈਆਂ ਸਨ।
Balbir Singh Rajewal
ਪ੍ਰਦਰਸ਼ਨਕਾਰੀ ਕਿਸਾਨਾਂ ਨੇ ਲਾਲ ਕਿਲੇ ਉਤੇ ਪਹੁੰਚ ਕੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ। ਦਿੱਲੀ ਪੁਲਿਸ ਨੇ ਦੱਸਿਆ ਕਿ ਹਿੰਸਾ ਦੀਆਂ ਘਟਨਾਵਾਂ ਵਿਚ ਲਗਪਗ 300 ਪੁਲਿਸ ਕਰਮਚਾਰੀ ਜਖ਼ਮੀ ਹੋਏ ਹਨ। ਪੁਲਿਸ ਨੇ ਇਸ ਮਾਮਲੇ ਵਿਚ ਹੁਣ ਤੱਕ ਰਾਕੇਸ਼ ਟਿਕੇਤ, ਯੋਗੇਂਦਰ ਯਾਦਵ ਅਤੇ ਮੇਧਾ ਪਾਟਕਰ ਸਮੇਤ 37 ਕਿਸਾਨ ਆਗੂਆਂ ਦੇ ਖਿਲਾਫ਼ ਵੀ ਨਾਮਜ਼ਦ ਐਫ਼.ਆਈ.ਆਰ ਦਰਜ ਕੀਤੀ ਹੈ।
Rajinder Singh
ਅਤੇ ਉਨ੍ਹਾਂ ਖਿਲਾਫ਼ ਦੰਗਾ, ਅਪਰਾਧਿਕ ਸਾਜਿਸ਼, ਕਤਲ ਦੀ ਕੋਸ਼ਿਸ਼ ਸਮੇਤ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੇਰ ਰਾਤ ਕਿਸਾਨ ਆਗੂ ਡਾ. ਦਰਸ਼ਨਪਾਲ ਨੂੰ ਨੋਟਿਸ ਵੀ ਦਿੱਤਾ ਹੈ। ਨੋਟਿਸ ਵਿਚ ਦਿੱਲੀ ਪੁਲਿਸ ਨੇ ਪੁਛਿਆ ਹੈ ਕਿ ਤੁਹਾਡਾ ਪੁਲਿਸ ਨਾਲ ਜੋ ਸਮਝੌਤਾ ਹੋਇਆ ਸੀ ਉਸਨੂੰ ਤੁਸੀਂ ਤੋੜਿਆ ਹੈ।